ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖਤਮ, ਪਾਵਰਕੌਮ ਮੈਨੇਜ਼ਮੈਂਟ ਅਤੇ ਖਪਤਕਾਰਾਂ ਨੂੰ ਆਇਆ ਸੁੱਖ ਦਾ ਸਾਹ

Change in Weather

ਜਥੇਬੰਦੀ ਦੇ ਆਗੂਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਪਾਵਰਕੌਮ ਨੇ ਮੰਗਾਂ ਸਬੰਧੀ ਸਰਕੂਲਰ ਕੀਤੇ ਜਾ ਜਾਰੀ | Punjab News

ਪਟਿਆਲਾ (ਖੁਸਵੀਰ ਸਿੰਘ ਤੂਰ)। Punjab News : ਬਿਜਲੀ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਚੱਲ ਰਹੀ ਹੜਤਾਲ ਆਖਰ ਸ਼ਾਮ ਨੂੰ ਪਾਵਰਕੌਮ ਵੱਲੋਂ ਕੁਝ ਸਰਕੂਲਰ ਜਾਰੀ ਕਰਨ ਤੋਂ ਬਾਅਦ ਜਥੇਬੰਦੀਆਂ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਖਪਤਕਾਰਾਂ ਨੂੰ ਸੁੱਖ ਦਾ ਸਾਹ ਆਇਆ ਹੈ । ਇਧਰ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਕਾਮਿਆਂ ਵੱਲੋਂ ਕੰਮ ਠੱਪ ਕਰਨ ਬਿਜਲੀ ਸ਼ਿਕਾਇਤਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਢੇਰ ਲੱਗ ਚੁੱਕੇ ਸਨ ਜਿਸ ਕਾਰਨ ਪਾਵਰਕੌਮ ਮੈਨੇਜ਼ਮੈਂਟ ਵੀ ਪਰੇਸ਼ਾਨ ਦਿਖਾਈ ਦੇ ਰਹੀ ਸੀ।

ਦੱਸਣਯੋਗ ਹੈ ਕਿ ਕੱਲ੍ਹ ਬਿਜਲੀ ਮੰਤਰੀ ਤੇ ਪ੍ਰਧਾਨਗੀ ਹੇਠ ਸਕੱਤਰ ਪਾਵਰ ਦੀ ਹਾਜ਼ਰੀ ਵਿੱਚ ਪਾਵਰਕੌਮ ਮੈਨੇਜ਼ਮੈਂਟ ਸਮੇਤ ਬਿਜਲੀ ਜਥੇਬੰਦੀਆਂ ਦੇ ਆਗੂਆਂ ਦੀ ਕਈ ਘੰਟੇ ਮੀਟਿੰਗ ਚੱਲੀ ਸੀ। ਮੀਟਿੰਗ ਦੌਰਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਲਿਖਤ ਵਿੱਚ ਪੱਤਰ ਜਾਰੀ ਕਰਨ ਦੀ ਗੱਲ ਆਖੀ ਗਈ ਸੀ। ਮੀਟਿੰਗ ਵਿੱਚ ਬਣੀਆਂ ਸਹਿਮਤੀਆਂ ਅਨੁਸਾਰ ਅਤੇ ਅੱਜ ਪਾਵਰ ਮੈਨੇਜਮੈਂਟ ਨਾਲ ਹੋਈ ਗੱਲਬਾਤ ਅਨੁਸਾਰ ਮੈਨੇਜ਼ਮੈਂਟ ਵੱਲੋਂ ਕੁਝ ਸਰਕੂਲਰ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀ ਮੰਗਾਂ ਉੱਪਰ ਮਿੰਟਸ ਆਫ ਮੀਟਿੰਗ ਲੀਡਰਸ਼ਿਪ ਵੱਲੋਂ ਲਿਖਵਾਏ ਜਾ ਰਹੇ ਹਨ ਜੋ ਕਿ ਅੱਜ ਹੀ ਜਾਰੀ ਕਰ ਦਿੱਤੇ ਜਾਣਗੇ । ਇਸ ਲਈ ਬਿਜਲੀ ਮੁਲਾਜ਼ਮਾਂ ਦਾ ਚੱਲ ਰਿਹਾ ਇਹ ਇਤਿਹਾਸਕ ਸੰਘਰਸ਼ ਮੁਲਤਵੀ ਕੀਤਾ ਜਾਂਦਾ ਹੈ।

Punjab News

ਬਿਜਲੀ ਜਥੇਬੰਦੀਆਂ ਦੇ ਆਗੂਆਂ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ , ਗੁਰਵੇਲ ਸਿੰਘ ਬੱਲਪੁਰੀਆ ਅਤੇ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੈਨੇਜ਼ਮੈਂਟ ਵੱਲੋਂ ਮੰਗਾਂ ਸਬੰਧੀ ਕਈ ਸਰਕੂਲਰ ਜਾਰੀ ਕਰਨ ਤੋਂ ਬਾਅਦ ਬਿਜਲੀ ਕਾਮਿਆਂ ਵੱਲੋਂ ਆਪਣਾ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਪਾਵਰਕੌਮ ਵੱਲੋਂ ਜਾਰੀ ਕੀਤੇ ਇੱਕ ਸਰਕੂਲਰ ਅਨੁਸਾਰ 10 ਸਤੰਬਰ ਤੋਂ 13 ਸਤੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਗਏ ਮੁਲਾਜ਼ਮਾਂ-ਅਧਿਕਾਰੀਆਂ ਦੀ ‘ਕੰਮ ਨਹੀਂ ਤਨਖਾਹ ਨਹੀਂ’ ਦੇ ਸਿਧਾਂਤ ’ਤੇ ਉਸ ਦਿਨ ਦੀ ਤਨਖਾਹ ਕੱਟਣ ਅਤੇ ਗੈਰ ਹਾਜ਼ਰੀਆਂ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ।

Read Also : Faridkot News: ਵਿਧਾਇਕ ਸੇਖੋਂ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਮਾਗਮ ਦੀਆਂ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ

ਹੁਣ ਵਿਸ਼ਾ ਚਰਚਿਤ ਜਥੇਬੰਦੀਆਂ ਅਤੇ ਪਾਵਰਕੌਮ ਪ੍ਰਸ਼ਾਸਨ ਦਰਮਿਆਨ ਉਨ੍ਹਾਂ ਦੀਆਂ ਮੰਗਾਂ ਬਾਰੇ ਹੋਈਆਂ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਤੋਂ ਬਾਅਦ ਇਸ ਗੈਰ ਹਾਜ਼ਰੀ ਦੇ ਸਮੇਂ ਨੂੰ ਬਣਦੀ ਛੁੱਟੀ ਵਿੱਚ ਤਬਦੀਲ ਕਰਕੇ ਬੀਓਡੀਜ਼ ਤੋਂ ਰੈਟੀਫਾਈ ਕਰਵਾਉਣ ਦੀ ਸ਼ਰਤ ਤੇ ਰੈਗੂਲਰਾਈਜ਼ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਬਿਜਲੀ ਕਾਮਿਆਂ ਦੀ ਸ਼ਰਤ ਅਨੁਸਾਰ ਪਾਵਰਕੌਮ ਵੱਲੋਂ ਕਈ ਹੋਰ ਪੱਤਰ ਵੀ ਜਾਰੀ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਵੱਲੋਂ 17 ਸਤੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਹੜਤਾਲ ਕਰਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਖਪਤਕਾਰਾਂ ਸਮੇਤ ਮੈਨੇਜ਼ਮੈਂਟ ਨੂੰ ਵੀ ਸੁਖ ਦਾ ਸਾਹ ਆਇਆ ਹੈ।