ਪੰਜਾਬ ਲਈ ਖਾਸ ਗੌਰ ਦੀ ਜ਼ਰੂਰਤ

ਪੰਜਾਬ ਲਈ ਖਾਸ ਗੌਰ ਦੀ ਜ਼ਰੂਰਤ

ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇਹ ਖੁਲਾਸਾ ਚਿੰਤਾ ਤੇ ਚਿਤਾਵਨੀ ਭਰਿਆ ਹੈ ਕਿ ਪੰਜਾਬ ਦੇ ਕੋਰੋਨਾ ਦੇ 81 ਫੀਸਦੀ ਨਮੂਨੇ ਇੰਗਲੈਂਡ ਦੇ ਵਾਇਰਸ ਨਾਲ ਮਿਲਦੇ ਹਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਸੰਭਾਲਣ ਲਈ ਟੀਕਾਕਰਨ ਦਾ ਦਾਇਰਾ ਵਧਾਇਆ ਜਾਵੇ ਤੇ 60 ਸਾਲ ਤੋਂ ਘੱਟ ਉਮਰ ਦੇ ਸਾਰੇ ਵਿਅਕਤੀਆਂ ਨੂੰ ਵੀ ਟੀਕਾ ਲਾਇਆ ਜਾਵੇ ਪੰਜਾਬ ਸਰਕਾਰ ਕੋਰੋਨਾ ਮਾਮਲੇ ’ਚ ਕਾਫ਼ੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ

ਪਿਛਲੇ ਸਾਲ ਵੀ ਪੰਜਾਬ ਸਰਕਾਰ ਨੇ ਸੂਬੇ ’ਚ ਕਰਫ਼ਿਊ ਲਾਉਣ ’ਚ ਦੇਸ਼ ਭਰ ’ਚੋਂ ਪਹਿਲ ਕੀਤੀ ਸੀ ਤੇ ਬਾਰਡਰਾਂ ’ਤੇ ਪੂਰੀ ਸਖ਼ਤਾਈ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਏ ਗਏ ਫੈਸਲਿਆਂ ਦੀ ਵੀ ਸ਼ਲਾਘਾ ਕੀਤੀ ਸੀ ਭਾਵੇਂ ਪੰਜਾਬ ਮੌਤ ਦਰ ’ਚ ਪੂਰੇ ਦੇਸ਼ ’ਚ ਅੱਗੇ ਸੀ ਪਰ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਸੂਬਾ ਸਰਕਾਰ ਸਖ਼ਤ ਨਾ ਹੁੰਦੀ ਤਾਂ ਮੌਤ ਦਰ ਇਸ ਤੋਂ ਕਿਤੇ ਅੱਗੇ ਨਿੱਕਲ ਜਾਣੀ ਸੀ ਇਸ ਵਾਰ ਪਿਛਲੇ ਦਿਨੀਂ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਜ਼ਿਆਦਾ ਪ੍ਰਭਾਵਿਤ ਖੇਤਰਾਂ ’ਚ ਟੀਕਾਕਰਨ ਦਾ ਦਾਇਰਾ ਵਧਾਇਆ ਜਾਵੇ

ਮੁੱਖ ਮੰਤਰੀ ਨੇ ਵਿਧਾਇਕਾਂ, ਪੰਚਾਂ, ਸਰਪੰਚਾਂ ਤੇ ਹੋਰ ਲੋਕ ਨੁਮਾਇੰਦਿਆਂ ਨੂੰ ਟੀਕਾਕਰਨ ’ਚ ਪਹਿਲ ਦੇਣ ਦੀ ਮੰਗ ਕੀਤੀ ਸੀਇਸ ਲਈ ਜ਼ਰੂਰੀ ਹੈ ਕਿ ਸੂਬਾ ਸਰਕਾਰਾਂ ਵੱਲੋਂ ਦਿੱਤੇ ਗਏ ਤੱਥਾਂ ’ਤੇ ਕੇਂਦਰ ਸਰਕਾਰ ਗੌਰ ਕਰਕੇ ਛੇਤੀ ਤੇ ਠੋਸ ਫੈਸਲਾ ਲਵੇ ਸਹੀ ਸਮੇਂ ’ਤੇ ਕੀਤਾ ਗਿਆ ਤਾਲਮੇਲ ਚੰਗੇ ਨਤੀਜੇ ਲਿਆਉਂਦਾ ਹੈ ਚੰਗੀ ਗੱਲ ਇਹ ਵੀ ਹੈ ਕਿ ਕੋਵਾਸ਼ੀਲਡ ਵੈਕਸੀਨ ਯੂ.ਕੇ. ਦੇ ਵਾਇਰਸ ਬੀ.1.1.7 ਲਈ ਵੀ ਬੇਹੱਦ ਕਾਰਗਰ ਹੈ

ਇਹ ਵੈਕਸੀਨ ਦੇਸ਼ ਕੋਲ ਮੌਜੂਦ ਹੈ ਪਿਛਲੇ ਸਾਲ ਤੇ ਮੌਜ਼ੂਦਾ ਹਾਲਾਤਾਂ ਦੇ ਮੱਦੇਨਜ਼ਰ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਤਰਜ਼ੀਹ ਦੇ ਆਧਾਰ ’ਤੇ ਟੀਕਾਕਰਨ ਦਾ ਦਾਇਰਾ ਵਧਾਵੇ ਮੌਜੂਦਾ ਹਾਲਤਾਂ ’ਚ ਟੀਕਾਕਰਨ ਹੀ ਸਭ ਤੋਂ ਵੱਡਾ ਹਥਿਆਰ ਹੈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਦਿੱਤੀਆਂ ਗਈਆਂ ਦਲੀਲਾਂ ’ਚ ਦਮ ਹੈ ਪੰਜਾਬ ’ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਰੋਜ਼ਾਨਾ ਦੋ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆ ਰਹੇ ਹਨ ਤੇ ਮੌਤਾਂ ਇੱਕ ਦਿਨ ’ਚ 50 ਤੋਂ ਪਾਰ ਹੋ ਗਈਆਂ ਹਨ ਜੇਕਰ ਟੀਕਾਕਰਨ ਦੀ ਮੌਜੂਦਾ ਰਫ਼ਤਾਰ ਨੂੰ ਵੇਖੀਏ ਤਾਂ ਇਸ ’ਚ ਭਾਰੀ ਵਾਧੇ ਦੀ ਗੁੰਜਾਇਸ਼ ਹੈ ਘੱਟ ਪ੍ਰਭਾਵਿਤ ਸੂਬਿਆਂ ਨਾਲੋਂ ਜ਼ਿਆਦਾ ਪ੍ਰਭਾਵਿਤ ਸੂਬੇ ਖਾਸ ਗੌਰ ਦੀ ਮੰਗ ਕਰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.