ਪੰਜਾਬ-ਹਰਿਆਣਾ ਦਾ ਉਦਯੋਗਿਕ ਕੂੜਾ ਇੰਦਰਾ ਗਾਂਧੀ ਨਹਿਰ ’ਚ ਸੁੱਟਣ ਦਾ ਮਾਮਲਾ ਲੋਕ ਸਭਾ ਵਿੱਚ ਗਰਮਾਇਆ

Indira-Gandhi-Canal-696x427

ਪੰਜਾਬ ਤੋਂ ਰਾਜਸਥਾਨ ’ਚ ਆ ਰਿਹਾ ਹੈ ਕੈਮੀਕਲ ਯੁਕਤ ਪਾਣੀ

  • ਭਾਜਪਾ ਆਗੂ ਨੇ ਲੋਕ ਸਭਾ ‘ਚ ਕਿਹਾ, ਦੂਸ਼ਿਤ ਪਾਣੀ ਨਾਲ ਰਾਜਸਥਾਨ ਹਾਲਾਤ ਬਹੁਤ ਖਰਾਬ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਤੇ ਹਰਿਆਣਾ ਦਾ ਉਦਯੋਗਿਕ ਕੂੜਾ ਇੰਦਰਾ ਗਾਂਧੀ ਨਹਿਰ (Indira Gandhi Canal) ’ਚ ਸੁੱਟਣ ਦਾ ਮਾਮਲਾ ਬੁੱਧਵਾਰ ਨੂੰ ਲੋਕ ਸਭਾ ’ਚ ਉਠਾਇਆ ਗਿਆ। ਇਸ ਨਹਿਰ ਤੋੋਂ ਪ੍ਰਦੂਸ਼ਿਤ ਪਾਣੀ ਰਾਜਸਥਾਨ ’ਚ ਨਾ ਪਹੁੰਚੇ ਇਸ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੂਬਾ ਸਰਕਾਰਾਂ ਨੂੰ ਇਸ ਸਬੰਧੀ ਜ਼ਰੂਰੀ ਨਿਰਦੇਸ਼ ਦੇਣ। ਭਾਜਪਾ ਦੇ ਨਿਹਾਲ ਚੰਦ ਚੌਹਾਨ ਨੇ ਲੋਕ ਸਭਾ ’ਚ ਨਿਯਮ 377 ਤਹਿਤ ਇਹ ਮਾਮਲਾ ਉਠਾਉਂਦਿਆਂ ਕਿਹਾ ਕਿ ਪੰਜਬਾ ਦੇ ਉਦਯੋਗਿਕ ਖੇਤਰ ਤੋਂ ਪ੍ਰਦੂਸ਼ਿਤ ਪਾਣੀ ਇੰਦਰਾ ਗਾਂਧੀ ਨਹਿਰ ਰਾਹੀਂ ਰਾਜਸਥਾਨ ਪਹੁੰਚ ਰਿਹਾ ਹੈ।

ਪੰਜਾਬ ਹਰਿਆਣਾ ਦੇ ਉਦਯੋਗਾਂ ਦਾ ਪਾਣੀ ਇਸ ਨਹਿਰ ’ਚ ਪਾਇਆ ਜਾ ਰਿਹਾ ਹੈ ਇਸ ਨਾਲ ਰਾਜਸਥਾਨ ’ਚ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਨਹਿਰ ਨੂੰ ਦੂਸ਼ਿਤ ਨਾ ਹੋਣ ਦੇਣ ਲਈ ਰਾਸ਼ੀ ਅਲਾਟ ਕੀਤੀ ਹੈ ਪਰ ਕੋਈ ਪੰਜਾਬ ਸਰਕਾਰ ਵੱਲੋਂ ਇਸ ਬਾਰੇ ’ਚ ਕੋਈ ਸਖਤ ਕਦਮ ਨਹੀਂ ਚੁੱਕੇ ਜਾ ਰਹੇ। ਪੰਜਾਬ ਤੋਂ ਰਾਜਸਥਾਨ ਦੇ ਹਿੱਸੇ ਦਾ ਪਾਣੀ ਮਿਲੇ ਇਸ ਲਈ ਇਸ ਪਾਣੀ ਦੀ ਵੰਡ ਲਈ ਜੋ ਕਮੇਟੀ ਬਣਾਈ ਗਈ ਹੈ ਉਸ ’ਚ ਰਾਜਸਥਾਨ ਦੀ ਵੀ ਨੁਮਾਇੰਦਗੀ ਹੋਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ