ਪੰਜਾਬ : ਪਠਾਨਕੋਟ ‘ਚ ਸੈਨਾ ਦੇ ਕੈਂਪ ਕੋਲ ਗ੍ਰੇਨੇਡ ਧਮਾਕਾ

ਪੰਜਾਬ : ਪਠਾਨਕੋਟ ‘ਚ ਸੈਨਾ ਦੇ ਕੈਂਪ ਕੋਲ ਗ੍ਰੇਨੇਡ ਧਮਾਕਾ

ਚੰਡੀਗੜ੍ਹ। ਪੰਜਾਬ ਦੇ ਪਠਾਨਕੋਟ ਸਥਿਤ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਨੇੜੇ ਗ੍ਰੇਨੇਡ ਧਮਾਕਾ ਹੋਇਆ। ਇਸ ਹਾਦਸੇ ‘ਚ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪਠਾਨਕੋਟ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਸੀਸੀਟੀਵੀ ਫੁਟੇਜ ਰਾਹੀਂ ਹਾਸਲ ਕੀਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ਦੇ ਆਸ ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੰਜਾਬ ਦੇ ਪਠਾਨਕੋਟ ਸਥਿਤ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਨੇੜੇ ਸੋਮਵਾਰ ਸਵੇਰੇ ਗ੍ਰੇਨੇਡ ਧਮਾਕਾ ਹੋਇਆ। ਗ੍ਰਨੇਡ ਧਮਾਕੇ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਹਮਲਾਵਰਾਂ ਦੀ ਭਾਲ ‘ਚ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ‘ਤੇ ਆਏ ਹਮਲਾਵਰਾਂ ਨੇ ਪਠਾਨਕੋਟ ਦੇ ਕਾਠਵਾਲਾ ਪੁਲ ਤੋਂ ਧੀਰਾ ਨੂੰ ਜਾਂਦੇ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ‘ਤੇ ਗ੍ਰੇਨੇਡ ਸੁੱਟਿਆ। ਗ੍ਰਨੇਡ ਫਟਣ ਤੋਂ ਬਾਅਦ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ, ਜਿੱਥੋਂ ਗ੍ਰੇਨੇਡ ਫਟਿਆ, ਗੇਟ ‘ਤੇ ਡਿਊਟੀ ‘ਤੇ ਤਾਇਨਾਤ ਜਵਾਨ ਕਾਫੀ ਦੂਰ ਸਨ। ਧਮਾਕੇ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।