ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਨੁਕਸਾਨੀ ਫ਼ਸਲ ਦਾ ਲਿਆ ਜਾਇਜ਼ਾ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਬੀਤੇ ਦਿਨਾ ਤੋਂ ਲਗਾਤਾਰ ਹੋ ਰਹੀ ਗੜੇਮਾਰੀ,ਝੱਖੜਾ ਤੇ ਬਰਸਾਤ ਕਾਰਨ ਕਣਕ ਅਤੇ ਸਰੋਂ ਆਦਿ ਫਸਲ ( Damaged Crops) ਦਾ ਬਹੁਤ ਨੁਕਸਾਨ ਹੋਇਆ ਹੈ। ਇਨਾਂ ਵਿਚਾਰਾ ਦਾ ਪ੍ਰਗਟਾਵਾਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਨੁਕਸਾਨੀ ਗਈ ਫ਼ਸਲ ਦਾ ਜਾਇਜ਼ਾ ਲੈਂਦਿਆ ਪਿੰਡ ਜੱਲਾ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ। ( Damaged Crops)
ਇਹ ਵੀ ਪੜ੍ਹੋ : ਸਾਵਧਾਨ! ਕਿਤੇ ਤੁਹਾਡਾ ਵੀ ਵਟਸਐਪ ਨਾ ਹੋ ਜਾਵੇ ਬੈਨ…
ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਫਤਹਿਗੜ੍ਹ ਨੂੰ ਦਿੱਤਾ ਮੰਗ ਪੱਤਰ
ਉਨਾਂ ਨੇ ਕਿਹਾ ਕਿ ਇਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਸਾਰੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ। ਉਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਗੜੇਮਾਰੀ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਸੀ ਜਿਸ ਵਿੱਚ ਆਲੂ, ਮੱਕੀ, ਮਿਰਚਾਂ ਤੇ ਹੋਰ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪਿੰਡ ਜੱਲਾ, ਸੌਂਢਾ, ਮਲਕੋਮਾਜਰਾ ਆਦਿ ਪਿੰਡਾਂ ਦੇ ਕਿਸਾਨਾਂ ਦੀ ਮੱਕੀ ਦੀ ਫਸਲ ,ਮਿਰਚ ਦੀ ਫਸਲ ਕਰੀਬ 200 ਏਕੜ ਦੇ ਕਰੀਬ ਫਸਲ ਗੜੇਮਾਰੀ ਕਾਰਨ ਨੁਕਸਾਨੀ ਗਈ, ਜਿਸ ਦਾ ਮੰਗ ਪੱਤਰ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਫਤਹਿਗੜ੍ਹ ਨੂੰ ਦਿੱਤਾ ਗਿਆ ਸੀ ਪਰ ਇਨ੍ਹਾਂ ਕਿਸਾਨਾਂ ਨੂੰ ਇਕ ਵੀ ਰੁਪਇਆ ਦਾ ਮੁਆਵਜ਼ਾ ਹੁਣ ਤੱਕ ਨਹੀਂ ਦਿੱਤਾ ਗਿਆ।
ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਕਿਸਾਨਾਂ ਦੀ ਕਰੀਬ ਇਕ ਹਜ਼ਾਰ ਏਕੜ ਨੂੰ ਅੱਗ ਲੱਗੀ ਸੀ ਜਿਸ ਤੋਂ ਬਾਅਦ 8 ਹਜ਼ਾਰ ਮੁਆਵਜ਼ਾ ਵਧਾ ਕੇ 12 ਹਜ਼ਾਰ ਕਰਕੇ ਕਿਸਾਨਾਂ ਨੂੰ ਦਿੱਤਾ ਗਿਆ ਸੀ।ਇਸ ਦੇ ਨਾਲ-ਨਾਲ ਐੱਨ.ਆਰ.ਆਈ,ਹਲਕਾ ਦੇ ਲੋਕਾਂ ਤੇ ਆੜਤੀਆ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਕਿਸਾਨਾਂ ਦੀ ਮੱਦਦ ਕੀਤੀ ਗਈ ਸੀ।ਪਰ ਮੌਜੂਦਾ ਵਿਧਾਇਕ ਅਤੇ ਪ੍ਰਸ਼ਾਸਨ ਅਧਿਕਾਰੀ ਹੁਣ ਤੱਕ ਹਲਕੇ ਵਿੱਚ ਦੌਰਾ ਕਰਨ ਵੀ ਨਹੀਂ ਆਏ।
ਕਿਸਾਨਾਂ ਨੂੰ ਛੇਤੀ ਮੁਆਵਜ਼ਾ ਦੇਣ ਦੀ ਕੀਤੀ ਮੰਗ
ਇਸ ਮੌਕੇ ਸਾਬਕਾ ਵਿਧਾਇਕ ਨਾਗਰਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਿਛਲੇ ਸਾਲ ਦੀ ਨੁਕਸਾਨੀ ਗਈ ਫ਼ਸਲ ਜਿਸ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ ਅਤੇ ਇਸ ਵਾਰ ਦੀ ਨੁਕਸਾਨੀ ਗਈ ਫਸਲ ਦਾ 40000 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਲਦ ਕਿਸਾਨਾਂ ਨੂੰ ਦਿੱਤਾ ਜਾਵੇ। ਉਨਾਂ ਨੇ ਕਿਹਾ ਜੇਕਰ ਕਿਸਾਨਾਂ ਨੂੰ ਛੇਤੀ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਕਿਸਾਨਾਂ ਅਤੇ ਲੋਕਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਤੇ ਸਰਪੰਚ ਦਵਿੰਦਰ ਸਿੰਘ ਜੱਲਾ,ਸਹਿਕਾਰੀ ਸਭਾ ਜੱਲਾ ਦੇ ਪ੍ਰਧਾਨ ਗੁਰਜੰਟ ਸਿੰਘ,ਪੰਚ ਹਰਮਨਦੀਪ ਸਿੰਘ ਗੋਗੀ,ਭਰਭੂਰ ਜਗਵਿੰਦਰ ਸਿੰਘ ਬੈਂਸ,ਗੁਰਪਾਲ ਸਿੰਘ ਹੈਪੀ,ਗੁਰਿੰਦਰ ਸਿੰਘ,ਹਰਿੰਦਰ ਸਿੰਘ,ਬਾਵਾ ਚੌਧਰੀ,ਪਰਮਜੀਤ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।