Punjab Government: ਪੰਜਾਬ ਸਰਕਾਰ ਕਹਿਣੀ ਅਤੇ ਕਰਨੀ ਦੀ ਪੱਕੀ : ਵਿਧਾਇਕ ਰਾਏ 

Punjab Government
ਫ਼ਤਹਿਗੜ੍ਹ ਸਾਹਿਬ : ਸਰਹਿੰਦ ਦੇ ਵਾਰਡ ਨੰਬਰ 11 ਵਿਖੇ ਵਿਕਾਸ ਕਾਰਜ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਹੋਰ। ਤਸਵੀਰ: ਅਨਿਲ ਲੁਟਾਵਾ

ਸਰਹਿੰਦ ਦੇ ਵਾਰਡ 11 ਵਿਖੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ

Punjab Government: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਕਹਿਣੀ ਅਤੇ ਕਰਨੀ ਦੀ ਪੱਕੀ ਹੈ, ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਹਨ, ਉਹ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਸਰਹਿੰਦ ਵਿਖੇ ਨਗਰ ਕੌਂਸਲ ਸਰਹਿੰਦ ਦੇ ਵਾਰਡ ਨੰਬਰ 11 ਵਿਖੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਕੀਤਾ।

ਇਹ ਵੀ ਪੜ੍ਹੋ: Sunam News: ਕੋਰੋਨਾ ਦੇ ਦੌਰ ‘ਚ ਬਣੇ ਡਰੱਗ ਕਾਨੂੰਨ ਨੂੰ ਰੱਦ ਕਰਨ ਦੀ ਮੰਗ

ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਪਹਿਲਾਂ ਬਹੁਤ ਸਰਕਾਰਾਂ ਆਈਆਂ ਤੇ ਗਈਆਂ, ਪਰੰਤੂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਅਜਿਹੀ ਸਰਕਾਰ ਹੈ ਜੋ ਲੋਕਾਂ ਨਾਲ ਕੀਤੇ ਗਏ ਵਾਅਦੇ ਇੱਕ ਇੱਕ ਕਰਕੇ ਪੂਰੇ ਕਰ ਰਹੀ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 11 ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਦੇ ਕੁਨੈਕਸ਼ਨ ਨਹੀਂ ਸਨ, ਇਸ ਲਈ ਇੱਥੇ ਦੇ ਲੋਕਾਂ ਦੀ ਪਹਿਲੀ ਮੰਗ ਸੀ ਕਿ ਵਾਟਰ ਸਪਲਾਈ ਦਾ ਕੰਮ ਕਰਵਾਇਆ ਜਾਵੇ। ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦਿਆਂ ਅੱਜ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਲਦ ਹੀ ਇਸ ਨੂੰ ਨੇਪਰੇ ਚਾੜਿਆ ਜਾਵੇਗਾ। ਇੱਥੋਂ ਦੇ ਲੋਕ ਸਾਫ ਅਤੇ ਸ਼ੁੱਧ ਪਾਣੀ ਪੀ ਸਕਣਗੇ। ਉਨ੍ਹਾਂ ਕਿਹਾ ਕਿ ਸਰਹਿੰਦ ਦੀ ਨੁਹਾਰ ਬਦਲਣ ਦੇ ਲਈ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਚੌਥੀ ਵਾਰ ਫਿਰ ਤੋਂ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ
ਬਣਾਉਣ ਜਾ ਰਹੇ ਹਨ। ਕਿਉਂਕਿ ਪਿਛਲੇ ਤਿੰਨ ਟਰਮਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਭਾਰਤੀ ਜਨਤਾ ਪਾਰਟੀ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੀਆਂ ਗੱਲਾਂ ਕਰਦੀ ਹੈ, ਪ੍ਰੰਤੂ ਉਹਨਾਂ ਦੇ ਕੋਲ ਦਿੱਲੀ ਦੇ ਵਿੱਚ ਚੋਣ ਲੜਨ ਦਾ ਕੋਈ ਵਿਜ਼ਨ ਹੀ ਨਹੀਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵੇਲ ਕੁਮਾਰ ਹਾਂਡਾ, ਰਮੇਸ਼ ਕੁਮਾਰ ਸੋਨੂੰ, ਚੂਹੜ ਸਿੰਘ, ਮੋਹਿਤ ਸੂਦ, ਤਰਸੇਮ ਉੱਪਲ, ਰਜੇਸ਼ ਉੱਪਲ, ਬੱਗਾ ਹੁਮਾਯੂੰਪੁਰ, ਬਲਜਿੰਦਰ ਸਿੰਘ ਗੋਲਾ, ਮਾਸਟਰ ਸੰਤੋਖ ਸਿੰਘ, ਸਤਿੰਦਰ ਮਲਕਪੁਰ, ਬਲਵੀਰ ਸੋਢੀ ਆਦਿ ਵੀ ਹਾਜ਼ਰ ਸਨ।  Punjab Government

LEAVE A REPLY

Please enter your comment!
Please enter your name here