ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News ਪੰਜਾਬ ਸਰਕਾਰ ਨ...

    ਪੰਜਾਬ ਸਰਕਾਰ ਨੇ ਕਾਮਿਆਂ ਲਈ 30 ਦਸੰਬਰ ਦੀ ਛੁੱਟੀ ਐਲਾਨੀ

    Punjab government announces leave for December 30 for workers of factories and shops

    ਚੰਡੀਗੜ੍ਹ | ਪੰਜਾਬ ਸਰਕਾਰ ਨੇ ਰਾਜ ਵਿੱਚ ਸਥਿਤ ਫੈਕਟਰੀਆਂ ਦੇ ਕਾਮਿਆਂ ਲਈ 30 ਦਸੰਬਰ 2018 (ਐਤਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ ਕਿ ਤਾਂ ਕਿ ਉਹ ਗਰਾਮ ਪੰਚਾਇਤ ਚੋਣਾਂ ਵਿੱਚ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਹ ਖੁਲਾਸਾ ਕਰਦਿਆਂ ਰਾਜ ਸਰਕਾਰ ਦੇ ਇਕ ਅਧਿਕਾਰਕ ਬੁਲਾਰੇ ਨੇ ਇੱਥੇ ਦੱਸਿਆ ਕਿ ਫੈਕਟਰੀਆਂ ਦੇ ਕਾਮਿਆਂ ਲਈ 30 ਦਸੰਬਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਕਾਮਾ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਇਹ ਛੁੱਟੀ ਉਨਾਂ ਦੀ ਆਮ ਹਫ਼ਤਾਵਾਰੀ ਛੁੱਟੀ ਦੇ ਬਦਲੇ ਵਿੱਚ ਹੋਵੇਗੀ। ਉਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਸਥਿਤ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਕਾਮਿਆਂ ਨੂੰ ਵੀ ਇਸ ਦਿਨ ਕਮਾਈ ਛੁੱਟੀ ਹੋਵੇਗੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here