ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Punjab Cabine...

    Punjab Cabinet News: ਮੰਤਰੀ ਬਰਿੰਦਰ ਗੋਇਲ ਨੇ ਸੰਭਾਲਿਆ ਅਹੁਦਾ

    Punjab Cabinet News
    ਚੰਡੀਗੜ : ਅਹੁਦਾ ਸੰਭਾਲਣ ਮੌਕੇ ਮੰਤਰੀ ਗੋਇਲ ਦਾ ਮੂੰਹ ਮਿੱਠਾ ਕਰਵਾਉਂਦੇ ਸਿਆਸੀ ਆਗੂ ਤੇ ਪਰਿਵਾਰਕ ਮੈਂਬਰ।

    ਮਾਈਨਿੰਗ ’ਚ ਮਾਫੀਆ ਸਬਦ ਖਤਮ ਕਰਕੇ ਦਮ ਲਵਾਂਗੇ: ਬਰਿੰਦਰ

    Punjab Cabinet News: (ਸੱਚ ਕਹੂੰ ਨਿਊਜ਼/ਰਾਜ ਸਿੰਗਲਾ/ਨੈਨਸੀ) ਚੰਡੀਗੜ੍ਹ/ਲਹਿਰਾਗਾਗਾ। ਹਲਕਾ ਲਹਿਰਾਗਾਗਾ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ’ਚ ਜਲ ਸਰੋਤ, ਮਾਈਨਿੰਗ ਅਤੇ ਵਾਟਰ ਰਿਸੋਰਸ ਵਜੋਂ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਿਆ। ਇਸ ਮੌਕੇ ਸਿਆਸੀ ਆਗੂਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜ਼ੂਦ ਰਹੇ ਅਹੁਦਾ ਸੰਭਾਲਣ ਸਮੇਂ ਕੈਬਨਿਟ ਮੰਤਰੀ ਗੋਇਲ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜ਼ੂਦ ਸਨ।

    ਇਹ ਵੀ ਪੜ੍ਹੋ: Ladowal Toll Plaza News: ਲਾਡੋਵਾਲ ਟੋਲ ਪਲਾਜਾ ਇੱਕ ਵਾਰ ਫ਼ਿਰ ਹੋਵੇਗਾ ਫਰੀ

    ਅਹੁਦਾ ਸੰਭਾਲਣ ਉਪਰੰਤ ਵਿਧਾਇਕ ਗੋਇਲ ਨੇ ਕਿਹਾ ਕਿ ਪਾਰਟੀ ਵੱਲੋਂ ਸਰਕਾਰ ਵਿੱਚ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਮਾਈਨਿੰਗ ’ਚੋਂ ਮਾਫੀਆ ਸ਼ਬਦ ਨੂੰ ਖਤਮ ਕਰਕੇ ਹੀ ਦਮ ਲੈਣਗੇ। ਉਹ ਜਲਦੀ ਹੀ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕਰਨਗੇ ਅਤੇ ਜਿੱਥੇ ਵੀ ਕੋਈ ਕਮੀ ਪਾਈ ਗਈ ਤਾਂ ਸੰਬੰਧਿਤ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ। ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਸਪੱਸ਼ਟ ਦਿਸਾ-ਨਿਰਦੇਸ ਦਿੱਤੇ ਗਏ ਹਨ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮੰਤਰੀ ਗੋਇਲ ਦੇ ਓਐਸਡੀ ਰਕੇਸ ਕੁਮਾਰ ਗੁਪਤਾ ਵਿੱਕੀ, ਅਖਿਲ ਭਾਰਤੀਯ ਅਗਰਵਾਲ ਸੰਮੇਲਨ ਪੰਜਾਬ ਦੇ ਵਾਈਸ ਪ੍ਰਧਾਨ ਰਕੇਸ ਸਿੰਗਲਾ ,ਸਕੱਤਰ ਤਰਸੇਮ ਚੰਦ ਖੱਦਰ ਭੰਡਾਰ ਵਾਲੇ ਕਰਕੇ ਲਵਾਗੇ ਤੋਂ ਇਲਾਵਾ ਸੈਂਕੜੇ ਪਾਰਟੀ ਵਰਕਰ ਅਤੇ ਹਮਾਇਤੀ ਹਾਜ਼ਰ ਸਨ। Punjab Cabinet News

    LEAVE A REPLY

    Please enter your comment!
    Please enter your name here