ਲੁਧਿਆਣਾ ਸੈਮੀਨਾਰ ’ਚ ਪਹੁੰਚੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ

punjab Dhaliwal

ਲੁਧਿਆਣਾ ਸੈਮੀਨਾਰ ’ਚ ਪਹੁੰਚੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ (Kuldeep Dhaliwal) ਅੱਜ ਪੀਏਯੂ ’ਚ ਸੂਬੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਦੇ ਸੈਮੀਨਾਰ ਲਈ ਲੁਧਿਆਣਾ ਪਹੁੰਚੇ। ਸੈਮੀਨਾਰ ਦੌਰਾਨ ਧਾਲੀਵਾਲ ਨੇ ਕਿਹਾ ਕਿ ਪੰਜਾਬ ’ਚ 13000 ਦੇ ਕਰੀਬ ਪੰਚਾਇਤਾਂ ਹਨ। ਜਿਨ੍ਹਾਂ ’ਚ ਗ੍ਰਾਮ ਸਭਾਵਾਂ ਸ਼ੁਰੂ ਕਰਨ ਜਾ ਰਹੇ ਹਾਂ। ਇਨ੍ਹਾਂ ਸਭਾਵਾਂ ਤੋਂ ਪਹਿਲਾਂ ਪਿੰਡਾਂ ਦੇ ਸਰਪੰਚਾਂ ਨਾਲ ਸਰਕਾਰ ਵੱਲੋਂ ਤਿੰਨ ਵੱਡੇ ਸੈਮੀਨਾਰ ਕੀਤੇ ਜਾ ਰਹੇ ਹਨ। ਪਹਿਲਾ ਸੈਮੀਨਾਰ ਅੰਮ੍ਰਿਤਸਰ ’ਚ ਹੋ ਚੁੱਕਿਆ ਹੈ ਦੂਜਾ ਸੈਮੀਨਾਰ ਅੱਜ ਲੁਧਿਆਣਾ ’ਚ ਹੈ ਤੇ ਤੀਜਾ ਸੈਮੀਨਾਰ ਕੱਲ੍ਹ ਬਠਿੰਡਾ ’ਚ ਹੋਵੇਗਾ। ਇਨ੍ਹਾਂ ਸੈਮੀਨਾਰਾਂ ਰਾਹੀਂ ਸਰਪੰਚਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਨਾਂ ਸੈਮੀਨਾਰ ਰਾਹੀਂ ਸਰਪੰਚਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਰਾਜ ’ਚ ਗ੍ਰਾਮ ਸਭਾ ਕਿਵੇਂ ਕੰਮ ਕਰਦੀ ਹੈ ਤੇ ਉਸ ਦਾ ਮੁੱਖ ਉਦੇਸ਼ ਕੀ ਹੈ? ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਕਿਸ ਤਰ੍ਹਾਂ ਕੀਤਾ ਜਾਵੇ। ਸਰਪੰਚਾਂ ਨੂੰ ਪਤਾ ਚੱਲੇਗਾ ਕੀ ਸਰਪੰਚ ਦੀ ਕੀ ਪਾਵਰ ਹੁੰਦੀ ਹੈ ਤੇ ਉਹ ਕਿਹੜੇ ਕਿਹੜੇ ਕੰਮ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਹੁਣ ਤੱਕ 5500 ਏਕੜ ਜ਼ਮੀਨ ਛੁਡਵਾਈ ਜਾ ਚੁੱਕੀ ਹੈ ਤੇ ਸਰਕਾਰ ਲਗਾਤਾਰ ਇਸ ਕੰਮ ’ਚ ਜੁੱਟੀ ਹੋਈ ਹੈ। ਇਸ ਦੇ ਲਈ ਸਰਕਾਰ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜਿੰਨ੍ਹਾਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹਨ ਉਹ ਜ਼ਮੀਨ ਤੁਰੰਤ ਖਾਲੀ ਕਰ ਦੇਣ ਨਹੀਂ ਉਨ੍ਹਾਂ ਵਿਰੋਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ