ਸਤੇਂਦਰ ਜੈਨ ਦੀ ਜ਼ਮਾਨਤ ਅਰਜ਼ੀ ‘ਤੇ ਮੰਗਲਵਾਰ ਨੂੰ ਹੋਵੇਗੀ ਸੁਣਵਾਈ

ਸਤੇਂਦਰ ਜੈਨ (Satyendra Jain) ਦੀ ਜ਼ਮਾਨਤ ਅਰਜ਼ੀ ‘ਤੇ ਮੰਗਲਵਾਰ ਨੂੰ ਹੋਵੇਗੀ ਸੁਣਵਾਈ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮਨੀ ਲਾਂਡ੍ਰਿੰਗ ਮਾਮਲੇ ’ਚ ਈਡੀ ਦੀ ਹਿਰਾਸਤ ’ਚ ਚੱਲ ਰਹੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ’ਤੇ ਦਿੱਲੀ ਦੀ ਵਿਸ਼ੇਸ਼ ਅਦਾਲਤ ਮੰਗਲਵਾਰ ਨੂੰ ਸੁਣਵਾਈ ਕਰੇਗੀ। ਈਡੀ ਨੇ ਜੈਨ (Satyendra Jain) ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ ਦੀ ਜਾਂਚ ਦੇ ਮਾਮਲੇ ’ਚ 30 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਨ ਨੇ 9 ਜੂਨ ਨੂੰ ਈਡੀ ਦੀ ਅਰਜ਼ੀ ’ਤੇ ਉਨ੍ਹਾਂ ਨੇ 13 ਜੂਨ ਤੱਕ ਹਿਰਾਸਤ ’ਚ ਰੱਖੇ ਜਾਣ ਦਾ ਆਦੇਸ਼ ਦਿੱਤਾ ਸੀ।

ਜਾਂਚ ਏਜੰਸੀ ਨੇ ਕਿਹਾ ਸੀ ਉਸ ਨੂੰ ਜਾਂਚ ਦੇ ਸਿਲਸਿਲੇ ’ਚ ਅਜਿਹੇ ਕੁਝ ਵਿਅਕਤੀ ਨਾਲ ਜੈਨ ਦਾ ਆਹਮਣਾ-ਸਾਹਮਣਾ ਕਰਵਾਉਣਾ ਹੈ ਜਿਨ੍ਹਾਂ ਦੇ ਘਰਾਂ ’ਚ ਉਸ ਨੇ ਤਲਾਸ਼ੀ ਲਈ ਹੈ। ਈਡੀ ਨੇ ਬੀਤੀ ਮੰਗਲਵਾਰ ਨੂੰ ਦੱਸਿਆ ਕਿ ਉਸਨੇ ਦਿੱਲੀ ਦੇ ਸਿਹਤ ਮੰਤਰੀ ਤੇ ਉਨ੍ਹਾਂ ਦੇ ਹੋਰ ਟਿਕਾਣਿਆਂ ’ਤੇ ਛਾਪੇ ਮਾਰ ਕੇ 2.85 ਕਰੋੜ ਰੁਪਏ ਨਗਦ, 1.80 ਕਿੱਲੋਗ੍ਰਾਮ ਸੋਨੇ ਦੇ ਕੁੱਲ 133 ਸਿੱਕੇ ਤੇ ਦਸਤੇਵੇਜ ਤੇ ਡਿਜੀਟਲ ਰਿਕਾਰਡ ਬਰਾਮਦ ਕੀਤੇ ਹਨ।

ਈਡੀ ਨੇ ਕਿਹਾ ਇਸ ਕਾਰਵਾਈ ’ਚ ਜੈਨ/ਪੂਨਮ ਜੈਨ ਤੇ ਉਨ੍ਹਾਂ ਨੂੰ ਮਨੀ ਲਾਂਡ੍ਰਿਗ ਮਾਮਲੇ ’ਚ ਸਿੱਧੇ ਤੌਰ ਅਤੇ ਅਸਿੱਧੇ ਤੌਰ ’ਤੇ ਮੱਦਦ ਕਰਨ ਵਾਲੇ ਜਾਂ ਉਸ ’ਚ ਭਾਗ ਲੈਣ ਵਾਲੇ ਅੰਕੁਸ਼ ਜੈਨ, ਵੈਭਵ ਜੈਨ, ਨਵੀਨ ਜੈਨ ਤੇ ਸਿਧਾਰਥ ਜੈਨ (ਮੇਸਰਸ ਰਾਮ ਪ੍ਰਕਾਸ਼ ਜਵੈਲਰਸ ਪ੍ਰ. ਲਿ. ਦੇ ਡਾਇਰੈਕਟਰ), ਜੀ. ਐਸ. ਮਥਰੂ (ਪਰੂਡੈਂਸ ਸਕੂਲ ਚਲਾਉਣ ਵਾਲੇ ਲਾਲ ਸ਼ੇਰ ਸਿੰਘ ਜੀਵਨ ਵਿਗਿਆਨ ਟਰੱਸਟ ਦੇ ਚੇਅਰਮੈਨ), ਯੋਗੇਸ਼ ਕੁਮਾਰ ਜੈਨ (ਡਾਇਰੈਕਟਰ/ਰਾਮ ਪ੍ਰਕਾਸ਼ ਜਵੈਲਰਸ ਪ੍ਰਾ. ਲਿ.) ਮੇਸਰਸ ਲਾਲਾ ਸ਼ੇਰ ਸਿੰਘ ਜੀਵਨ ਵਿਗਿਆਨ ਟਰੱਸਟ ਦੇ ਟਿਕਾਣਿਆਂ ’ਤੇ ਤਲਾਸ਼ੀ ਲਈ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ