ਚੰਡੀਗੜ੍ਹ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਗਾਇਕ ਅਨਮੋਲ ਗਗਨ ਮਾਨ (Anmol Gagan Maan) 16 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਸ ਦਾ ਵਿਆਹ ਚੰਡੀਗੜ੍ਹ ਦੇ ਰਹਿਣ ਵਾਲੇ ਸ਼ਾਹਬਾਜ਼ ਸਿੰਘ ਨਾਲ ਹੋਵੇਗਾ। ਸ਼ਾਹਬਾਜ਼ ਦਾ ਪਰਿਵਾਰ ਜ਼ੀਰਕਪੁਰ ਦਾ ਰਹਿਣ ਵਾਲੇ ਹਨ ਅਤੇ ਪੇਸੇ ਤੋ ਵਕੀਲ ਹਨ। ਵਿਆਹ ਦੀਆਂ ਰਸਮਾਂ ਜ਼ੀਰਕਪੁਰ ਦੇ ਮੈਰਿਜ ਪੈਲੇਸ ਵਿੱਚ ਹੋਣਗੀਆਂ।

ਇਹ ਵੀ ਪੜ੍ਹੋ: ਭਾਰਤੀ ਹਵਾਈ ਫੌਜ ’ਚ ਭਰਤੀ ਸਬੰਧੀ ਸੂਚਨਾ
ਦੱਸ ਦੇਈਏ ਕਿ ਗਾਇਕਾ ਅਨਮੋਲ ਗਗਨ ਮਾਨ ਸਾਲ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੀ ਸੀ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ।