PSEB 12th Result: ਮੋਹਾਲੀ (ਸੱਚ ਕਹੂੰ ਨਿਊਜ਼)। ਸੀਬੀਐਸਈ ਨੇ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਭਲਕੇ ਭਾਵ 14 ਮਈ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰੇਗਾ। ਦੱਸਿਆ ਜਾ ਰਿਹਾ ਹੈ ਕਿ 12ਵੀਂ ਦਾ ਨਤੀਜਾ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਦਿਲਾਂ ਦੀ ਧੜਕਣ ਵੱਧ ਗਈ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਨਤੀਜੇ ਵੇਖ ਸਕਣਗੇ।
ਇਹ ਖਬਰ ਵੀ ਪੜ੍ਹੋ : Jammu-Kashmir Encounter: ਸ਼ੋਪੀਆਂ ਮੁਕਾਬਲੇ ’ਚ ਲਸ਼ਕਰ ਦੇ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ
ਇਸ ਤਰ੍ਹਾਂ ਕਰ ਸਕਦੇ ਹੋ ਆਨਲਾਈਨ ਚੈੱਕ | PSEB 12th Result
- ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਓ।
- ਫਿਰ 12ਵੀਂ ਦੇ ਨਤੀਜੇ ਦੇ ਲਿੰਕ ’ਤੇ ਕਲਿੱਕ ਕਰੋ।
- ਹੁਣ ਤੁਹਾਡੀ ਸਕਰੀਨ ’ਤੇ ਇੱਕ ਨਵਾਂ ਪੰਨਾ ਖੁੱਲ੍ਹੇਗਾ।
- ਮੰਗੀ ਗਈ ਜਾਣਕਾਰੀ ਇੱਥੇ ਦਰਜ ਕਰੋ ਤੇ ਇਸ ਨੂੰ ਜਮ੍ਹਾਂ ਕਰੋ।
- ਹੁਣ ਵਿਦਿਆਰਥੀ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ।