Punjab Bandh News: ਮੰਡੀ ਗੋਬਿੰਦਗੜ੍ਹ ਚੌਂਕ ਅਮਲੋਹ ਵਿਖੇ ਕਿਸਾਨਾਂ ਨੇ ਲਗਾਇਆ ਧਰਨਾ
- ਸਿਹਤ ਸੇਵਾਵਾਂ ‘ਤੇ ਮੈਡੀਕਲ ਸਟੋਰ ਰਹੇ ਖੁੱਲੇ | Punjab Bandh News
Punjab Bandh News: ਅਮਲੋਹ (ਅਨਿਲ ਲੁਟਾਵਾ)। ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ 30 ਦਸੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਲੈਕੇ ਅਮਲੋਹ ਪੂਰੀ ਤਰ੍ਹਾਂ ਬੰਦ ਰਿਹਾ। ਪੰਜਾਬ ਭਰ ਵਿੱਚ ਦਰਜਨਾਂ ਥਾਵਾਂ ਉੱਪਰ ਸੜਕੀ ਤੇ ਰੇਲਵੇ ਆਵਾਜਾਈ ਰੋਕੀ ਜਾ ਰਹੀ ਹੈ।ਇਹ ਧਰਨੇ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਦਿੱਤੇ ਜਾਣਗੇ। ਮੰਡੀ ਗੋਬਿੰਦਗੜ੍ਹ ਚੌਂਕ ਅਮਲੋਹ ਵਿਖੇ ਵੀ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਹ ਧਰਨਾ ਲਗਾਇਆ ਹੋਇਆ ਹੈ।ਅੱਜ ਅਮਲੋਹ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਅੱਜ ਮੰਡੀ ਗੋਬਿੰਦਗੜ੍ਹ ਚੌਂਕ ਅਮਲੋਹ ਵਿਖੇ ਧਰਨਾ ਲਗਾਇਆ।
ਜਿਸ ਵਿਚ ਕਿਸਾਨਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਬੰਦ ‘ਚ ਆਪਣਾ ਸਹਿਯੋਗ ਦਿੱਤਾ। ਇਸ ਬੰਦ ਮੌਕੇ ਦਵਾਈਆਂ ਤੇ ਸਿਹਤ ਸੇਵਾਵਾਂ ਨੂੰ ਛੱਡਕੇ ਪੂਰਾ ਅਮਲੋਹ ਬੰਦ ਰਿਹਾ।ਇਸ ਮੌਕੇ ਕਿਸਾਨ ਜੱਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਉਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਵਿਚ ਰੋਸ ਹੈ। Punjab Bandh News
Read Also : Punjab Bandh News: ਬਰਨਾਲਾ ਦੇ ਬਜ਼ਾਰ ਸੁੰਨੇ, ਐਮਰਜੈਂਸੀ ਸੇਵਾਵਾਂ ਦਾ ਰੱਖਿਆ ਜਾ ਰਿਹੈ ਖਾਸ ਧਿਆਨ
ਕਿਸਾਨ ਜੱਥੇਬੰਦੀਆਂ ਵੱਲੋਂ ਅਮਲੋਹ ਸ਼ਹਿਰ ਦੀਆਂ ਵੱਖ-ਵੱਖ ਦੁਕਾਨ ਯੂਨੀਅਨਾਂ ਨੂੰ ਵੀ ਦੁਕਾਨਾਂ ਬੰਦ ਰੱਖਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਣਧੀਰ ਸਿੰਘ ਮਾਨ, ਪ੍ਰਧਾਨ ਜਸਵੀਰ ਸਿੰਘ ਭੱਦਲਥੂਹਾ, ਖ਼ਜ਼ਾਨਚੀ ਪ੍ਰੇਮ ਸਿੰਘ ਛੰਨਾ, ਨਾਜ਼ਰ ਸਿੰਘ ਰੁੜਕੀ, ਦਲੀਪ ਸਿੰਘ, ਗੁਰਜੰਟ ਸਿੰਘ ਸਲਾਣੀ, ਰਾਜਿੰਦਰ ਸਿੰਘ ਟਿੱਬੀ, ਮੱਘਰ ਸਿੰਘ, ਅਮਨਿੰਦਰ ਸਿੰਘ, ਸੁਖਦੇਵ ਸਿੰਘ ਅਤੇ ਗਗਨਦੀਪ ਧੀਰ ਆਦਿ ਕਿਸਾਨ ਮੌਜੂਦ ਸਨ।