Job News: ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਨੌਕਰੀ ਲੱਭਣ ਵਾਲਿਆਂ ਲਈ ਵੱਡੀ ਖਬਰ, ਮਿਲਿਆ ਸੁਨਹਿਰੀ ਮੌਕਾ

Punjab And Haryana High Court Jobs
Job News: ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਨੌਕਰੀ ਲੱਭਣ ਵਾਲਿਆਂ ਲਈ ਵੱਡੀ ਖਬਰ, ਮਿਲਿਆ ਸੁਨਹਿਰੀ ਮੌਕਾ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab And Haryana High Court Jobs: ਨੌਕਰੀ ਲੱਭਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 60 ਅਸਾਮੀਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।

ਇਹ ਖਬਰ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਖਤਰਾ! ਵਧ ਗਿਆ ਇਸ ਡੈਮ ’ਚ ਪਾਣੀ, BBMB ਨੇ ਖੋਲੇ Flood Gate

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੀਡਰ (ਕਾਨੂੰਨੀ) ਭਰਤੀ 2025 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 4 ਅਗਸਤ, 2025 ਤੱਕ ਅਰਜ਼ੀ ਦੇ ਸਕਦੇ ਹਨ। ਇਸ ਦੇ ਨਾਲ, ਉਮੀਦਵਾਰਾਂ ਦੀ ਉਮਰ 4 ਅਗਸਤ, 2025 ਤੱਕ 35 ਸਾਲ ਤੋਂ ਘੱਟ ਜਾਂ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। Punjab And Haryana High Court Jobs

ਵਿਦਿਅਕ ਯੋਗਤਾ | Punjab And Haryana High Court Jobs

  • ਉਮੀਦਵਾਰ ਨੇ ਅੰਗਰੇਜ਼ੀ ’ਚ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ 10+2 ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
  • ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਐੱਲਐੱਲਬੀ ਦੀ ਡਿਗਰੀ ਹੋਣੀ ਚਾਹੀਦੀ ਹੈ।
  • ਕੰਪਿਊਟਰ ਚਲਾਉਣ ’ਚ ਮਾਹਰ ਹੋਣਾ ਚਾਹੀਦਾ ਹੈ, ਖਾਸ ਕਰਕੇ ਵਰਡ ਪ੍ਰੋਸੈਸਿੰਗ ਤੇ ਸਪ੍ਰੈਡਸ਼ੀਟ ਐਪਲੀਕੇਸ਼ਨਾਂ ’ਚ।