ਗਲਤ ਨੂੰ ਸਜ਼ਾ

Punishment

ਫ਼ਕੀਰ ਸ਼ੇਖ਼ ਸਾਅਦੀ ਸਕੂਲੀ ਸਿੱਖਿਆ ਵੇਲੇ ਇੱਕ ਹੁਸ਼ਿਆਰ ਵਿਦਿਆਰਥੀ ਸਨ। ਉਨ੍ਹਾਂ ਦੀ ਵਿਲੱਖਣ ਬੁੱਧੀ ਦੀ ਸਾਰੇ ਪ੍ਰਸੰਸਾ ਕਰਦੇ ਪਰ ਇੱਕ ਸਹਿਪਾਠੀ ਦੀਆਂ ਆਦਤਾਂ ਉਨ੍ਹਾਂ ਨੂੰ ਪਸੰਦ ਨਹੀਂ ਸਨ। ਇਸ ਤੋਂ ਉਹ ਦੁਖੀ ਵੀ ਨਜ਼ਰ ਆਉਦੇ ਸਨ। ਇੱਕ ਦਿਨ ਸਾਅਦੀ ਨੇ ਆਪਣੇ ਗੁਰੂ ਜੀ ਨੂੰ ਸ਼ਿਕਾਇਤ ਕੀਤੀ, ‘‘ਫਲਾਣਾ ਵਿਦਿਆਰਥੀ ਮੇਰੇ ਤੋਂ ਬਹੁਤ ਸੜਦਾ ਹੈ’’ ‘‘ਕਿਵੇਂ?’’ ਉਸਤਾਦ ਨੇ ਪੁੱਛਿਆ ‘‘ਜਦੋਂ ਮੈਂ ਔਖੇ ਸ਼ਬਦਾਂ ਦਾ ਬਹੁਤ ਹੀ ਸਰਲ ਅਰਥ ਕੱਢਦਾ ਹਾਂ ਤਾਂ ਉਸ ਦਾ ਚਿਹਰਾ ਉੱਤਰ ਜਾਂਦਾ ਹੈ ਮੂੰਹ ਬਣਾਉਣ ਲੱਗਦਾ ਹੈ ਬਹੁਤ ਈਰਖਾ ਕਰਦਾ ਹੈ।

ਮੇਰੇ ਨਾਲ’’ ‘‘ਅੱਛਾ!… ਮੈਂ ਉਸ ਨੂੰ ਸਮਝਾ ਦਿਆਂਗਾ’’ ‘‘ਉਸਤਾਦ ਜੀ! ਇਹ ਈਰਖਾ ਕਰਨ ਵਾਲਾ ਲੜਕਾ ਜ਼ਰੂਰ ਨਰਕ ਨੂੰ ਜਾਵੇਗਾ। ਇਹ ਪੱਕੀ ਗੱਲ ਹੈ’’ ਇਸ ਵਾਰ ਉਸਤਾਦ ਨੇ ਸ਼ੇਖ ਸਾਅਦੀ ਨੂੰ ਕੋਲ ਬਿਠਾ ਕੇ ਕਿਹਾ, ‘‘ਆਪਣੇ ਸਹਿਪਾਠੀ ਨੂੰ ਤਾਂ ਨਰਕ ਭੇਜਣ ਦੀ ਗੱਲ ਆਖ ਰਹੇ ਹੋ ਪਰ ਤੁਸੀਂ ਕਿੱਥੇ ਸਾਫ਼ ਹੋ, ਤੁਸੀਂ ਵੀ ਤਾਂ ਉਸ ਦੀ ਪਿੱਠ ਪਿੱਛੇ ਉਸ ਦੀ ਬੁਰਾਈ ਕਰ ਰਹੇ ਹੋ, ਸ਼ਿਕਾਇਤ ਲਾ ਰਹੇ ਹੋ।

ਆਪਣੇ ਦਿਲ ’ਚ ਝਾਕ ਕੇ ਵੇਖੋ ਕੀ ਤੁਸੀਂ ਠੀਕ ਹੋ ਜਾਂ ਤੁਸੀਂ ਵੀ ਗਲਤ ਹੋ ਬੇਟਾ! ਗਲਤ ਜੋ ਵੀ ਹੋਵੇਗਾ, ਉਹੀ ਨਰਕ ਨੂੰ ਜਾਵੇਗਾ ਇਸ ਨੂੰ ਸਦਾ ਯਾਦ ਰੱਖਣਾ’’ ਆਪਣੇ ਉਸਤਾਦ ਦੇ ਇਨ੍ਹਾਂ ਨੂੰ ਸ਼ਬਦਾਂ ਨੂੰ ਵਿਦਿਆਰਥੀ ਸ਼ੇਖ਼ ਸਾਅਦੀ ਨੇ ਦਿਲ ’ਚ ਵਸਾ ਲਿਆ ਤੇ ਆਪਣੀ ਗਲਤੀ ਸਵਿਕਾਰ ਕੀਤੀ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਬਚਨ ਵੀ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ