ਪੂਨੇ ਅਦਾਲਤ ਨੇ ਇੱਕ ਅੱਲ੍ਹੜ ਨੂੰ ਸੜਕ ਹਾਦਸੇ ਲਈ ਦੋਸ਼ੀ ਮੰਨਦਿਆਂ ਉਸ ਨੂੰ ਸੜਕ ਹਾਦਸੇ ਬਾਰੇ ਇੱਕ ਲੇਖ ਲਿਖਣ, ਟ੍ਰੈਫਿਕ ਪੁਲਿਸ ਦਾ 15 ਦਿਨ ਦਾ ਸਹਿਯੋਗ ਕਰਨ ਅਤੇ ਸ਼ਰਾਬ ਦੀ ਲਤ ਛੱਡਣ ਵਾਸਤੇ ਇਲਾਜ ਕਰਵਾਉਣ ਦੀ ਸ਼ਰਤ ’ਤੇ ਜ਼ਮਾਨਤ ਦਿੱਤੀ ਹੈ ਉਸ ਅੱਲ੍ਹੜ ਨੇ ਸ਼ਰਾਬ ਦੇ ਨਸ਼ੇ ’ਚ 2 ਵਿਅਕਤੀਆਂ ਦੀ ਜਾਨ ਲੈ?ਲਈ ਸੀ ਨਾਬਾਲਗ ਹੋਣ ਕਾਰਨ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ ਪਰ ਅਦਾਲਤ ਵੱਲੋਂ ਲਾਈਆਂ ਗਈਆਂ ਸ਼ਰਤਾਂ ਇਹ ਚੀਜ਼ ਤਾਂ ਜ਼ਰੂਰ ਸਾਬਤ ਕਰਦੀਆਂ ਹਨ। ਕਿ ਟੀਨਏਜਰਸ ਨੂੰ ਵਧੀਆ ਪਰਵਰਿਸ਼ ਤੇ ਸੰਸਕਾਰ ਨਹੀਂ ਮਿਲ ਰਹੇ ਅਜਿਹੇ ਭਟਕੇ ਨਾਬਾਲਗ ਜਿੱਥੇ ਸ਼ਰਾਬ ਪੀ ਕੇ ਆਪਣੀ ਜ਼ਿੰਦਗੀ ਦਾਅ ’ਤੇ ਲਾਉਂਦੇ ਹਨ। (Pune Police traffic Advisory)
ਇਹ ਵੀ ਪੜ੍ਹੋ : ਗਰਮੀ ਦਾ ਕਹਿਰ : 46.4 ਡਿਗਰੀ ਨਾਲ ਬਠਿੰਡਾ ਰਿਹਾ ਪੰਜਾਬ ’ਚ ਸਭ ਤੋਂ ਵੱਧ ਗਰਮ
ਉੱਥੇ ਹੀ ਦੂਜਿਆਂ ਦੀ ਜ਼ਿੰਦਗੀ ਲਈ ਖ਼ਤਰਾ ਬਣ ਰਹੇ ਹਨ ਇਹ ਜ਼ਰੂਰੀ ਹੈ। ਕਿ ਸ਼ਰਾਬ ਸਮੇਤ ਹੋਰ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਉੁਣ ਲਈ ਇਸ ਦੇ ਨਾਲ ਸਮਾਜਿਕ ਤੇ ਪਰਿਵਾਰਕ ਪਹਿਲ ਨੂੰ ਵੀ ਜੋੜਿਆ ਜਾਵੇ ਜੇਕਰ ਸਕੂਲੀ ਪੱਧਰ ’ਤੇ ਸ਼ਰਾਬ ਤੇ ਸੜਕ ਹਾਦਸਿਆਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਉਹ ਦੂਜਿਆਂ ਪ੍ਰਤੀ ਸੰਵੇਦਨਸ਼ੀਲ ਵੀ ਹੋਣਗੇ ਤੇ ਨਸ਼ਿਆਂ ਤੋਂ ਬਚਣਗੇ ਸਕੂਲੀ ਪਾਠਕ੍ਰਮ ’ਚ ਸੁਧਾਰ ਦੀ ਸਖ਼ਤ ਜ਼ਰੂਰਤ ਹੈ ਚੰਗਾ ਹੋਵੇ ਜੇਕਰ ਸਰਕਾਰਾਂ ਨਵੀਂ ਪੀੜ੍ਹੀ ਦੀ ਬਿਹਤਰ ਭਵਿੱਖ ਲਈ ਪਰਿਵਾਰ ਰੂਪੀ ਸੰਸਥਾ ਦੀ ਮਜ਼ਬੂਤੀ ਲਈ ਕੰਮ ਕਰਨ ਭਟਕ ਰਿਹਾ ਬਚਪਨ ਦੇਸ਼ ਲਈ ਤਬਾਹੀ ਨਹੀਂ ਬਣਨਾ ਚਾਹੀਦਾ। (Pune Police traffic Advisory)