ਪਾਵਰਕੌਮ ਦੇ ਮੁੱਖ ਦਫਤਰ ਵਿਖੇ ਆਮ ਲੋਕਾਂ ਦੀ ਐਂਟਰੀ ਅਗਲੇ ਹੁਕਮਾਂ ਤੱਕ ਬੰਦ

ਜੇਕਰ ਕੋਈ ਸੀਐਮਡੀ ਜਾਂ ਡਾਇਰੈਕਟਰਾਂ ਤੱਕ ਪੁੱਜਿਆ ਤਾਂ ਗੇਟ ਸਟਾਫ਼ ਖਿਲਾਫ਼ ਹੋਵੇਗੀ ਕਾਰਵਾਈ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਨੇ ਕੋਵਿਡ-19 ਮਹਾਂਮਾਰੀ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੇ ਮੁੱਖ ਦਫਤਰ ਦੇ ਸੁਰੱਖਿਅਤ ਸੰਚਾਲਣ ਲਈ ਆਮ ਪਬਲਿਕ ਦੀ ਐਂਟਰੀ ਬੰਦ ਕਰਨ ਅਤੇ ਪਬਲਿਕ ਡੀਲਿੰਗ ਦਾ ਕੰਮ ਅਗਲੇਰੇ ਹੁਕਮਾਂ ਤੱਕ ਬੰਦ ਕਰਨ ਦਾ ਫੈਸਲਾ ਲਿਆ ਹੈ।  ਪਾਵਰਕੌਮ ਦੇ ਡਾਇਰੈਕਟਰ ਪ੍ਰਬੰਧਕੀ ਆਰ ਪੀ.ਪਾਂਡਵ ਨੇ ਕਿਹਾ ਕਿ ਦਫਤਰੀ ਕੰਮ ਕਾਜ ਲਈ ਫੀਲਡ ਦਫਤਰਾਂ ਤੋਂ ਆਉਣ ਵਾਲੇ ਕਰਮਚਾਰੀਆਂ ਨੂੰ ਸਬੰਧਤ ਦਫਤਰ ਤੋਂ ਸਹਿਮਤੀ ਲੈਣ ਉਪਰੰਤ ਸਨਾਖਤੀ ਕਾਰਡ ਚੈੱਕ ਕਰਕੇ ਅਤੇ ਸੈਨੇਟਾਈਜਸਨ ਹੋਣ ਦੀ ਯੋਗ ਪ੍ਰਕਿਰਿਆ ਪੂਰੀ ਕਰਨ ਉਪਰੰਤ ਹੀ ਸੁਰੱਖਿਆ ਅਮਲੇ ਵੱਲੋਂ ਮੁੱਖ ਦਫਤਰ ਪਟਿਆਲਾ ਵਿਖੇ ਐਂਟਰੀ ਦਿੱਤੀ ਜਾਵੇਗੀ।

Heavy Rain, Resulted, Flood, Relief Powercom, Power Demand, Dropped, 1600 MW

ਉਨ੍ਹਾਂ ਕਿਹਾ ਕਿ ਜੇਕਰ ਕੋਈ ਕਰਮਚਾਰੀ ਬਿਨਾਂ ਕਿਸੇ ਕੰਮ-ਕਾਜ ਅਤੇ ਫੇਸ ਮਾਸਕ ਤੋਂ ਦਫਤਰ ਵਿੱਚ ਘੁੰਮਦਾ ਹੋਇਆ ਪਾਇਆ ਗਿਆ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਆਰੰਭੀ ਜਾਵੇਗੀ। ਮੁੱਖ ਦਫਤਰ ਵਿਖੇ ਤੈਨਾਤ ਕਰਮਚਾਰੀਆਂ, ਅਧਿਕਾਰੀਆਂ ਲਈ ਗੇਟ ਤੋਂ ਅੰਦਰ ਐਂਟਰੀ ਸਮੇਂ ਸ਼ਨਾਖਤੀ ਕਾਰਡ ਹੋਣਾ ਅਤੇ ਫੇਸ ਮਾਸਕ ਲਾਜਮੀ ਹੋਵੇਗਾ। ਸੀ ਐਮਡੀ ਜਾਂ ਡਾਇਰੈਕਟਰ ਨੂੰ ਮਿਲਣ ਵਾਸਤੇ ਬਾਹਰੋਂ ਆਉਣ ਵਾਲੇ ਆਮ ਲੋਕਾਂ ਅਤੇ ਫੀਲਡ ਦਫਤਰਾਂ ਤੋਂ ਆਪਣੀ ਬਦਲੀ ਆਦਿ ਲਈ ਮਿਲਣ ਵਾਸਤੇ ਆਉਣ ਵਾਲੇ ਕਰਮਚਾਰੀਆਂ ਦੀ ਮੁੱਖ ਦਫਤਰ ਵਿਖੇ ਐਂਟਰੀ ‘ਤੇ ਅਗਲੇਰੇ ਹੁਕਮਾਂ ਤੱਕ ਸਖਤ ਤੌਰ ‘ਤੇ ਰੋਕ ਹੈ। ਇਸ ਦੇ ਬਾਵਜੂਦ ਜੇਕਰ ਫਿਰ ਵੀ ਕੋਈ ਵਿਜਿਟਰ ਸੀ.ਐਮ.ਡੀ ਡਾਇਰੈਕਟਰ ਦੇ ਦਫਤਰ ਤੱਕ ਪਹੁੰਚ ਜਾਂਦਾ ਹੈ ਤਾਂ ਗੇਟ ਸਟਾਫ ਖਿਲਾਫ ਵਿਭਾਗੀ ਕਾਰਵਾਈ ਆਰੰਭੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ