ਮਹਿੰਗਾ ਹੋਵੇਗਾ ਸਫ਼ਰ, ਕਿਰਾਏ ਵਧਾਉਣ ਦੀ ਤਿਆਰੀ ‘ਚ ਪੀਆਰਟੀਸੀ

Punjab buses

ਚੰਡੀਗੜ੍ਹ। ਪੀਆਰਟੀਸੀ ਲੋਕਾਂ ਨੂੰ ਝਟਕਾ ਦਿੰਦਿਆਂ ਹੋਇਆ ਸਫ਼ਰ ਮਹਿੰਗਾ ਕਰਨ ਦੀ ਤਿਆਰੀ ਕਰ ਲਈ ਹੈ। ਹੁਣ ਪੰਜਾਬ ’ਚ ਸਰਕਾਰੀ ਬੱਸ ’ਚ ਸਫਰ ਕਰਨਾ ਹੋਵੇਗਾ ਮਹਿੰਗਾ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC Bus) ਨੇ ਬੱਸ ਕਿਰਾਏ ’ਚ 10 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਨਿਗਮ ਵੱਲੋਂ ਇਸ ਸਬੰਧੀ ਪ੍ਰਸਤਾਵ ਜਲਦੀ ਹੀ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ। ਹਰੀ ਝੰਡੀ ਮਿਲਦੇ ਹੀ ਵਧਿਆ ਕਿਰਾਇਆ ਲਾਗੂ ਕਰ ਦਿੱਤਾ ਜਾਵੇਗਾ।

ਇਸ ਸਬੰਧੀ ਪੀਆਰਟੀਸੀ (PRTC Bus) ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀਜਲ ਦੇ ਰੇਟ ਵਧਣ ਨਾਲ ਨਿਗਮ ’ਤੇ ਵਿੱਤੀ ਬੋਝ ਵਧ ਗਿਆ ਹੈ। ਅਜਿਹੇ ’ਚ ਬੱਸ ਦਾ ਕਿਰਾਇਆ ਵਧਾਉਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾ ਰਿਹਾ ਹੈ। ਉਮੀਦ ਹੈ ਕਿ ਸਰਕਾਰ ਇਸ ਨੂੰ ਮਨਜੂਰੀ ਦੇਵੇਗੀ। ਪੀਆਰਟੀਸੀ ਕੋਲ 1238 ਬੱਸਾਂ ਦਾ ਫਲੀਟ ਹੈ। ਇਨ੍ਹਾਂ ਰੂਟਾਂ ’ਤੇ ਚੱਲਣ ਲਈ ਰੋਜ਼ਾਨਾ ਕਰੀਬ 86 ਲੱਖ ਰੁਪਏ ਦਾ ਡੀਜਲ ਖਰਚ ਹੁੰਦਾ ਹੈ। ਪਰ ਡੀਜਲ ਦੇ ਰੇਟ ਵਧਣ ਤੋਂ ਬਾਅਦ ਹੁਣ ਇਹ ਖਰਚਾ 80,000 ਰੁਪਏ ਪ੍ਰਤੀ ਦਿਨ ਹੋ ਗਿਆ ਹੈ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਔਰਤਾਂ ਨੂੰ ਬੱਸ ਸਫ਼ਰ ਮੁਫ਼ਤ ਕੀਤਾ ਗਿਆ ਹੈ। ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਹਮੇਸ਼ਾ ਹੀ ਕਿਹਾ ਜਾਂਦਾ ਰਿਹਾ ਹੈ ਕਿ ਸਰਕਾਰ ਵੱਲੋਂ ਮੁਫ਼ਤ ਸਫ਼ਰ ਦਾ ਬਿੱਲ ਸਮੇਂ ਸਿਰ ਅਦਾ ਨਹੀਂ ਕੀਤਾ ਜਾ ਰਿਹਾ। ਸਮੇਂ ਸਿਰ ਬਿੱਲ ਅਦਾ ਨਾ ਕਰਨ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲਦੀਆਂ। ਇਸ ਦਾਅਵੇ ਨੂੰ ਪੰਜਾਬ ਸਰਕਾਰ ਲਗਾਤਾਰ ਝੂਠਾ ਕਰਾਰ ਦਿੰਦੀ ਆ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੀਆਰਟੀਸੀ ਤੇ ਪਨਬਸ ਦੇ ਸਾਰੇ ਬਿਲ ਸਮੇਂ ਸਿਰ ਅਦਾ ਕੀਤੇ ਜਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ 10 ਪੈਸੇ ਕਿਰਾਇਆ ਵਧਾਉਣ ਦਾ ਪ੍ਰਤਾਵ ਪਾਸ ਹੁੰਦਾ ਹੈ ਜਾਂ ਨਹੀ। ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਯਾਤਰੀਆਂ ਦੀਆਂ ਜੇਬਾਂ ’ਤੇ ਭਾਰ ਵਧੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।