ਪਿੰਡ ਬਾਦਲ ‘ਚ ਧਰਨਾਕਾਰੀ ਕਿਸਾਨ ਨੇ ਸਲਫਾਸ ਨਿਗਲ ਕੇ ਕੀਤੀ ਖੁਦਕੁਸ਼ੀ
ਬਾਦਲ/ਲੰਬੀ, (ਮੇਵਾ ਸਿੰਘ)। ਕੇਂਦਰੀ ਖੇਤੀ ਬਿੱਲਾਂ ਖਿਲਾਫ਼ ਪਿੰਡ ਬਾਦਲ ‘ਚ ਧਰਨਾ ਦੇ ਰਹੇ ਇੱਕ ਕਿਸਾਨ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਇਸ ਘਟਨਾ ਨਾਲ ਕਿਸਾਨ ਜੱਥੇਬੰਦੀਆਂ ਰੋਹ ‘ਚ ਆ ਗਈਆਂ ਹਨ ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਕਿਸਾਨ ਜੱਥੇਬੰਦੀ ਏਕਤਾ ਉਗਰਾਹਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਸਵੇਰੇ ਧਰਨੇ ਦੌਰਾਨ ਕਿਸਾਨ ਪ੍ਰੀਤਮ ਸਿੰਘ (60 ਦੇ ਕਰੀਬ) ਪੁੱਤਰ ਬਚਨ ਸਿੰਘ, ਵਾਸੀ ਪਿੰਡ ਅੱਕਾਂ ਵਾਲੀ, ਜ਼ਿਲ੍ਹਾ ਮਾਨਸਾ ਨੇ ਖੇਤੀ ਬਿੱਲਾਂ ਦੇ ਵਿਰੋਧ ‘ਚ ਸਲਫਾਸ ਖਾਸ ਲਈ, ਜਿਸ ਨੂੰ ਗੰਭੀਰ ਹਾਲਤ ‘ਚ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ?’ਚ ਦਾਖਲ ਕਰਵਾਇਆ ਗਿਆ। ਸਾਰਾ ਦਿਨ ਜ਼ਿੰਦਗੀ ਤੇ ਮੌਤ ਦਰਮਿਆਨ ਲੜਾਈ ਲੜ ਰਿਹਾ ਇਹ ਕਿਸਾਨ ਦੇਰ ਸ਼ਾਮ ਦਮ ਤੋੜ ਗਿਆ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੀ ਜ਼ਮਹੂਰੀ ਗਠਜੋੜ ‘ਚ ਭਾਈਵਾਲ ਹੈ ਅਤੇ ਕਿਸਾਨ ਜੱਥੇਬੰਦੀਆਂ ਅਕਾਲੀ ਦਲ ਖਿਲਾਫ਼ ਧਰਨੇ ਦੇ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.