ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Faridkot Medi...

    Faridkot Medical Staff Protest: ਸੋਸ਼ਲ ਮੀਡੀਆ ‘ਤੇ ਗ਼ਲਤ ਜਾਣਕਾਰੀਆਂ ਦੇ ਖਿਲਾਫ ਫਰੀਦਕੋਟ ਮੈਡੀਕਲ ਦੇ ਸਟਾਫ ਵੱਲੋਂ ਰੋਸ ਪ੍ਰਦਰਸ਼ਨ

    Faridkot Medical Staff Protest
    Faridkot Medical Staff Protest: ਸੋਸ਼ਲ ਮੀਡੀਆ 'ਤੇ ਗ਼ਲਤ ਜਾਣਕਾਰੀਆਂ ਦੇ ਖਿਲਾਫ ਫਰੀਦਕੋਟ ਮੈਡੀਕਲ ਦੇ ਸਟਾਫ ਵੱਲੋਂ ਰੋਸ ਪ੍ਰਦਰਸ਼ਨ

    ਸੋਸ਼ਲ ਮੀਡੀਆ ‘ਤੇ ਗ਼ਲਤ ਜਾਣਕਾਰੀਆਂ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਸਟਾਫ ਵੱਲੋਂ ਰੋਸ ਪ੍ਰਦਰਸ਼ਨ

    Faridkot Medical Staff Protest: (ਗੁਰਪ੍ਰੀਤ ਪੱਕਾ) ਫਰੀਦਕੋਟ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਜੋ ਕਿ 1970 ਤੋਂ ਲਗਾਤਾਰ ਪੰਜਾਬ ਦੇ 8 ਜ਼ਿਲਿਆਂ ਦੀ ਜਨਤਾ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰ ਰਿਹਾ ਹੈ, ਦੇ ਡਾਕਟਰਾਂ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਬਾਰੇ ਹਾਲ ਹੀ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਬਿਨਾਂ ਕਿਸੇ ਤੱਥ ਦੇ ਗਲਤ ਅਤੇ ਭਰਮਕ ਪ੍ਰਚਾਰ ਕੀਤਾ ਗਿਆ। ਇਹ ਪ੍ਰਚਾਰ ਕੇਵਲ ਆਪਣੇ ਨਿੱਜੀ ਲਾਭ ਅਤੇ ਵਿਊਜ਼ ਪ੍ਰਾਪਤ ਕਰਨ ਲਈ ਕੀਤਾ ਗਿਆ ਜੋ ਕਿ ਇਸ ਸਨਮਾਨਿਤ ਸੰਸਥਾ ਦੀ ਸਾਖ, ਇੱਥੇ ਇਲਾਜ ਲਈ ਆਉਣ ਵਾਲੇ ਮਰੀਜਾਂ ਅਤੇ ਸੇਵਾ ਲਈ ਹਰ ਸਮੇਂ ਤਤੱਪਤ ਸਟਾਫ ਦੇ ਮਨੋਬਲ ਲਈ ਹਾਨੀਕਾਰਕ ਹੈ। Faridkot Medical Staff Protest

    ਇਸ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਟੀਚਰਜ਼ ਅਸੋਸੀਏਸ਼ਨ, ਰੇਜ਼ੀਡੈਂਟ ਡਾਕਟਰਜ਼ ਅਸੋਸੀਏਸ਼ਨ, ਬਾਬਾ ਫਰੀਦ ਨਰਸਿੰਗ ਐਸੋਸੀਏਸ਼ਨ ਅਤੇ ਐਸੋਸੀਏਸ਼ਨ ਆਫ ਮੈਡੀਕਲ ਸਟੂਡੈਂਟਸ, ਫਰੀਦਕੋਟ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਅਹੁਦੇਦਾਰਾਂ ਨੇ ਦੱਸਿਆ ਕਿ ਇੱਥੇ ਨਾ ਸਿਰਫ ਪੰਜਾਬ ਬਲਕਿ ਰਾਜਸਥਾਨ ਤੱਕੋਂ ਵੀ ਲੋੜਵੰਦ ਮਰੀਜ਼ ਇਲਾਜ ਲਈ ਆਉਂਦੇ ਹਨ। ਅਜਿਹੀਆਂ ਅਣਜਾਣੀਆਂ ਖਬਰਾਂ ਇੱਥੋਂ ਦੀ ਸੇਵਾ ਭਾਵਨਾ ’ਤੇ ਠੇਸ ਪਹੁੰਚਾਉਂਦੀਆਂ ਹਨ।

    Faridkot Medical Staff Protest
    Faridkot Medical Staff Protest

    ਇਹ ਵੀ ਪੜ੍ਹੋ: Mohali News: ਮੋਹਾਲੀ ’ਚ ਬਣੇਗਾ ਜੇਲ੍ਹ ਵਿਭਾਗ ਦਾ ਮੁੱਖ ਦਫਤਰ, ਲਾਲਜੀਤ ਸਿੰਘ ਭੁੱਲਰ ਨੇ ਰੱਖਿਆ ਇਮਾਰਤ ਦਾ ਨੀਂਹ ਪੱਥਰ…

    ਅੱਜ ਇਨ੍ਹਾਂ ਗਲਤੀਆਂ ਦੇ ਵਿਰੁੱਧ, ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਨਾ ਕਰਦਿਆਂ ਹੋਏ, ਸਵੇਰੇ 2 ਘੰਟਿਆਂ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਡਾਕਟਰਾਂ, ਰੈਜ਼ੀਡੈਂਟ ਡਾਕਟਰਾਂ, ਨਰਸਿੰਗ ਸਟਾਫ, ਪੈਰਾਮੈਡੀਕਲ ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਅਸੋਸੀਏਸ਼ਨਾਂ ਦੇ ਅਹੁਦੇਦਾਰਾਂ ਵੱਲੋਂ ਧਰਨੇ ਨੂੰ ਸੰਬੋਧਨ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਤੁਰੰਤ ਅਤੇ ਸਖਤ ਕਾਰਵਾਈ ਕੀਤੀ ਜਾਵੇ। ਰੋਸ ਧਰਨਾ ਉਪਰੰਤ ਇੱਕ ਮੰਗ ਪੱਤਰ ਫਰੀਦਕੋਟ ਦੇ ਐਮ.ਐਲ.ਏ. ਮਾਨਯੋਗ ਸ. ਗੁਰਦਿਤ ਸਿੰਘ ਸੇਖੋਂ ਨੂੰ ਸੌਂਪਿਆ ਗਿਆ, ਜਿਸ ਵਿੱਚ ਸ਼ਰਾਰਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।