ਪਾਕਿਸਤਾਨ ’ਚ ਇਮਰਾਨ ਖਾਨ ਦੀ ਰਿਹਾਈ ਖਿਲਾਫ ਪ੍ਰਦਰਸ਼ਨ

pakistan

ਸੁਪਰੀਮ ਕੋਰਟ ਪੁੱਜੇ ਹਜਾਰਾਂ ਪੀਡੀਐੱਮ ਮੈਂਬਰ, ਖਾਨ ਬੋਲੇ : ਪਤਨੀ ਨੂੰ ਗਿ੍ਰਫਤਾਰ ਕੀਤਾ ਜਾ ਸਕਦਾ ਹੈ | Imran Khan

ਇਸਲਾਮਾਬਾਦ (ਸੱਚ ਕਹੂੰ ਨਿਊਜ਼)। ਇਮਰਾਨ ਖਾਨ (Imran Khan) ਨੂੰ ਰਿਹਾਈ ਦੇਣ ’ਤੇ ਸ਼ਾਹਬਾਜ ਸਰਕਾਰ ਸੁਪਰੀਮ ਕੋਰਟ ਖਿਲਾਫ ਅੱਜ ਵੱਡਾ ਧਰਨਾ ਦੇਣ ਜਾ ਰਹੀ ਹੈ। ਇਸ ਲਈ ਸੱਤਾਧਾਰੀ ਗਠਬੰਧਨ ਦਲ ਪਾਕਿਸਤਾਨ ਡੇਮੋਕ੍ਰੇਟਿਕ ਮੂਵਮੈਂਟ ਦੇ ਹਜਾਰਾਂ ਮੈਂਬਰ ਸੁਪਰੀਮ ਕੋਰਟ ਪਹੁੰਚ ਚੁੱਕੇ ਹਨ। ਧਾਰਾ 144 ਲਾਗੂ ਹੋਣ ਦੇ ਬਾਵਜੂਦ ਗਠਬੰਧਨ ’ਚ ਹਿੱਸੇਦਾਰੀ ਰੱਖਣ ਵਾਲੇ ਜਮਾਤ ਉਲੇਮਾ-ਏ-ਇਸਲਾਮ ਦੇ ਮੈਂਬਰ ਗੇਟ ਤੋਂ ਕੱੂਦਕੇ ਸੁਪਰੀਮ ਕੋਰਟ ’ਚ ਦਾਖਲ ਹੋਣ ਲੱਗੇ। ਇਨ੍ਹਾਂ ਨੇ ਪੁਲਿਸ ਦੇ ਬਣਾਏ ਰੈਡ ਜੋਨ ਨੂੰ ਵੀ ਤੋੜ ਦਿੱਤਾ।

ਉੱਥੇ ਡਿਫੈਂਸ ਮਿਨਿਸਟਰ ਖਵਾਜਾ ਮੁਹੰਮਦ ਆਸਿਫ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ ਸੁਪਰੀਮ ਕੋਰਟ ’ਤੇ ਜਮਕੇ ਬਰਸੇ। ਉਨ੍ਹਾਂ ਕਿਹਾ : ਪਹਿਲਾਂ ਸੁਣਦੇ ਸੀ ਕਿ ਪਰਚੇ ਲੀਕ ਹੁੰਦੇ ਹਨ। ਹੁਣ ਸੁਣਦੇ ਹਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਵੀ ਲੀਕ ਹੋ ਰਹੇ ਹਨ। ਤੁਸੀਂ ਇੰਸਾਫ ਲਈ ਬੈਠੇ ਹੋਂ, ਕਿਸੇ ਦੀ ਮੱਦਦ ਲਈ ਨਹੀਂ। ਡਿਫੈਂਸ ਮਿਨਿਸਟਰ ਨੇ ਇਮਰਾਨ ਨੂੰ ਰਿਹਾ ਕਰਨ ਵਾਲੇ 3 ਜੱਜਾਂ ਬਾਰੇ ਕਿਹਾ ਕਿ ਸਾਰੀਆਂ ਬੈਂਚਾਂ ’ਤੇ ਇਹ ਹੀ ਤਿੰਨ ਮਸਖਰੇ ਬੈਠੇ ਮਿਲਦੇ ਹਨ।

ਇਮਰਾਨ ਬੋਲੇ : ਮੈਨੂੰ 10 ਸਾਲ ਜ਼ੇਲ੍ਹ ’ਚ ਰੱਖਣਾ ਚਾਹੁੰਦੀ ਹੈ ਸਰਕਾਰ | Imran Khan

9 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਵਿੱਚ ਸਿਆਸੀ ਹੰਗਾਮਾ ਜਾਰੀ ਹੈ। ਇਮਰਾਨ ਖਾਨ ਨੇ ਸੋਮਵਾਰ ਨੂੰ ਆਪਣੀ ਪਤਨੀ ਬੁਸ਼ਰਾ ਬੇਗਮ ਦੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟਾਇਆ ਹੈ। ਖਾਨ ਨੇ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ ਕਿ ਸਰਕਾਰ ਬੁਸ਼ਰਾ ਬੇਗਮ ਨੂੰ ਗ੍ਰਿਫਤਾਰ ਕਰਕੇ ਮੇਰਾ ਅਪਮਾਨ ਕਰਨਾ ਚਾਹੁੰਦੀ ਹੈ । ਖਾਨ ਨੇ ਨਵਾਜ ਸ਼ਰੀਫ ਦਾ ਨਾਂਅ ਲਏ ਬਗੈਰ ਕਿਹਾ : ਮੇਰੇ ਲਈ ‘ਲੰਡਨ ਪਲਾਨ’ ਬਣ ਚੁਕਾ ਹੈ। ਰਾਜਦ੍ਰੋਹ ਦੀ ਵਰਤੋਂ ਕਰਕੇ ਸਰਕਾਰ ਮੈਨੂੰ 10 ਸਾਲਾਂ ਲਈ ਜ਼ੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ।

26 ਸਾਲਾਂ ਬਾਅਦ ਅਜਿਹੇ ਹਾਲਾਤ | Imran Khan

ਪਾਕਿਸਤਾਨ ’ਚ ਸੁਪਰੀਮ ਕੋਰਟ ਖਿਲਾਫ ਧਰਨੇ ਦੇ ਹਾਲਾਤ 26 ਸਾਲਾਂ ਬਾਅਦ ਬਣ ਰਹੇ ਹਨ। ਆਖਿਰੀ ਵਾਰ ਨਵੰਬਰ 1997 ’ਚ ਪੀਐੱਮਐੱਲ ਨੇਤਾਵਾਂ ਅਤੇ ਮੈਂਬਰਾਂ ਨੇ ਸੁਪਰੀਮ ਕੋਰਟ ’ਤੇ ਹਮਲਾ ਕੀਤਾ ਸੀ। ਉਦੋਂ ਪ੍ਰਧਾਨਮੰਤਰੀ ਨਵਾਜ ਸ਼ਰੀਫ ਖਿਲਾਫ ਇੱਕ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਉਸ ਸਮੇਂ ਚੀਫ ਜਸਿਟਸ ਸਜੱਦ ਅਲੀ ਸ਼ਾਹ ਅਤੇ ਰਾਸ਼ਟਰਪਤੀ ਫਾਰੂਕ ਖਾਨ ਲੇਘਾਰੀ ਨਾਲ ਵਿਵਾਦ ਚੱਲ ਰਿਹਾ ਸੀ। ਭੀੜ ਦੇ ਹਮਲੇ ਦੇ ਚਲਦੇ ਨਿਆਧੀਸ਼ਾਂ ਨੂੰ ਜਾਣ ਬਚਾਉਣ ਲਈ ਭੱਜਣਾ ਪਿਆ ਸੀ। ਡਰਾਉਣ-ਧਮਕਾਉਣ ਦੇ ਮਾਹੌਲ ’ਚ ਅਦਾਲਤ ’ਚ ਮਾਮਲਾ ਸਮਾਪਤ ਹੋ ਗਿਆ ਅਤੇ ਅਖੀਰ ਮੁੱਖ ਨਿਆਦੀਸ਼ ਅਤੇ ਰਾਸ਼ਟਰਪਤੀ ਨੂੰ ਅਸਤੀਫਾ ਦੇਣਾ ਪਿਆ।