ਜਾਇਦਾਦਾਂ ਵੇਚ ਕੀਤੀ ਵਸੂਲੀ

Property, Revenue, Collected

ਮਾਲਿਆ ਦੀਆਂ ਜਾਇਦਾਦਾਂ ਵੇਚ ਕੇ ਬੈਂਕਾਂ ਨੇ 963 ਕਰੋੜ ਵਸੂਲੇ : ਐੱਸਬੀਆਈ

ਨਵੀਂ ਦਿੱਲੀ, (ਏਜੰਸੀ)। ਬੈਂਕਾਂ ਨੇ ਵਿਜੈ ਮਾਲਿਆ ਦੀਆਂ ਭਾਰਤ ‘ਚ ਮੌਜ਼ੂਦ ਕੰਪਨੀਆਂ ਵੇਚ ਕੇ 963 ਕਰੋੜ ਰੁਪਏ ਦੀ ਵਸੂਲੀ ਕਰ ਲਈ ਹੈ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਐਮਡੀ ਅਰਜਿਤ ਬਸੂ ਨੇ ਅੱਜ ਇਹ ਜਾਣਕਾਰੀ ਦਿੱਤੀ ਬਸੂ ਨੇ ਦੱਸਿਆ ਕਿ ਲੰਦਨ ‘ਚ ਵੀ ਰਿਕਵਰੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਬ੍ਰਿਟਿਸ਼ ਹਾਈਕੋਰਟ ਨੇ ਬ੍ਰਿਟੇਨ ਦੇ ਇਨਫੋਰਸਮੈਂਟ ਅਫ਼ਸਰ ਨੂੰ ਲੰਦਨ ਕੋਲ ਹਰਟਫੋਰਡਸ਼ਾਇਰ ‘ਚ ਮਾਲਿਆ ਦੀ ਪ੍ਰਾਪਰਟੀ ‘ਚ ਤਲਾਸ਼ੀ ਤੇ ਜ਼ਬਤੀ ਦੀ ਇਜ਼ਾਜਤ ਦਿੱਤੀ ਹੈ। (Properties)

ਇਹ ਆਦੇਸ਼ ਭਾਰਤੀ ਬੈਂਕਾਂ ਦੇ ਵੀ ਪੱਖ ‘ਚ ਹੈ ਭਾਰਤੀ ਬੈਂਕਾਂ ਦੇ ਲਈ ਹੁਣ ਵਿਦੇਸ਼ਾਂ ‘ਚ ਮਾਲਿਆ ਦੀ ਜਾਇਦਾਦ ਫ੍ਰੀਜ ਕਰਕੇ ਵਸੂਲੀ ਸੌਖੀ ਹੋ ਜਾਵੇਗੀ ਐਸਬੀਆਈ ਦੇ ਐਮਡੀ ਨੇ ਕਿਹਾ ਕਿ ਮਾਲਿਆ ‘ਤੇ ਬਕਾਇਆ ਰਕਮ ਦੀ ਪੂਰੀ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬ੍ਰਿਅਿਸ਼ ਕੋਰਟ ਦੇ ਫੈਸਲੇ ਤੋਂ ਬਾਅਦ ਉਮੀਦ ਹੈ ਕਿ ਰਕਮ ਦਾ ਵੱਡਾ ਹਿੱਸਾ ਮਿਲ ਜਾਵੇਗਾ ਐਸਬੀਆਈ ਦੀ ਅਗਵਾਈ ‘ਚ 13 ਬੈਂਕਾਂ ਦੇ ਕੰਜੋਸ਼ੀਰਯਮ ਨੇ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਲੋਨ ਦਿੱਤਾ ਸੀ। (Properties)