ਵਰਤਮਾਨ ਦੀ ਸਹੀ ਵਰਤੋਂ

ਵਰਤਮਾਨ ਦੀ ਸਹੀ ਵਰਤੋਂ

ਜੋ ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਲੰਘਿਆ ਸਮਾਂ ਚੰਗਾ ਸੀ ਜਾਂ ਮਾੜਾ ਉਸ ਨੂੰ ਬਦਲਣਾ ਕਿਸੇ ਦੇ ਵੱਸ ’ਚ ਨਹੀਂ ਜੋ ਲੰਘ ਗਿਆ, ਉਸ ਬਾਰੇ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਆਚਾਰੀਆ ਚਾਣੱਕਿਆ ਅਨੁਸਾਰ, ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ ਕਦੇ ਸੁਖੀ ਨਹੀਂ ਹੋ ਸਕਦਾ ਸਗੋਂ ਵਰਤਮਾਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ ਭੂਤਕਾਲ ਜਾਂ ਬੀਤੇ ਸਮੇਂ ’ਚ ਅਸੀਂ ਜੋ ਵੀ ਚੰਗਾ ਜਾਂ ਮਾੜਾ ਕਰਮ ਕੀਤਾ ਹੈ, ਉਸ ਤੋਂ ਸਿੱਖਿਆ ਲੈਂਦਿਆਂ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਸਾਥੋਂ ਜੋ ਵੀ ਬੁਰੇ ਕਰਮ ਹੋਏ, ਉਹ ਦੁਬਾਰਾ ਨਾ ਹੋਣ, ਇਹ ਧਿਆਨ ਰੱਖਣਾ ਚਾਹੀਦਾ ਹੈ ਉਸੇ ਤਰ੍ਹਾਂ ਭਵਿੱਖ ਦੀ ਬਹੁਤੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ

ਆਚਾਰੀਆ ਚਾਣੱਕਿਆ ਮੁਤਾਬਕ, ਵਿਅਕਤੀ ਨੂੰ ਸਿਰਫ਼ ਵਰਤਮਾਨ ’ਚ ਹੀ ਜਿਉਣਾ ਚਾਹੀਦਾ ਹੈ ਅੱਜ ਅਸੀਂ ਕੀ ਕਰ ਸਕਦੇ ਹਾਂ, ਸਾਡਾ ਪੂਰਾ ਧਿਆਨ ਇਸੇ ਪਾਸੇ ਕੇਂਦਰਿਤ ਹੋਣਾ ਚਾਹੀਦਾ ਹੈ ਅੱਜ ਦੇ ਸਮੇਂ ਦਾ ਸਹੀ ਉਪਯੋਗ ਕਰਕੇ ਅਸੀਂ ਜੋ ਵੀ ਕੰਮ ਕਰ ਸਕਦੇ ਹਾਂ, ਉਹੀ ਕਰੀਏ ਅਜਿਹਾ ਕਰਨ ਨਾਲ ਸਾਨੂੰ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੇ ਦੁੱਖ ਜਾਂ ਚਿੰਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਨੂੰ ਬੱਸ ਵਰਤਮਾਨ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.