ਪ੍ਰੋ. ਸੁਖਵੰਤ ਸਿੰਘ ਗਿੱਲ ਦੀ ਵਾਰਤਕ ਪੁਸਤਕ ‘ਯਾਦਾਂ ਦੀ ਪਟਾਰੀ’ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਲੋਕ ਅਰਪਣ

Prof. Sukhwant Singh Gill
ਲੁਧਿਆਣਾ ਵਿਖੇ ਪ੍ਰੋ.ਸੁਖਵੰਤ ਸਿੰਘ ਗਿੱਲ ਦੀ ਪੁਸਤਕ ‘ਯਾਦਾਂ ਦੀ ਪਟਾਰੀ’ ਨੂੰ ਲੋਕ ਅਰਪਣ ਕਰਨ ਸਮੇਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ।

(ਸੱਚ ਕਹੂੰ ਨਿਊਜ਼) ਲੁਧਿਆਣਾ। ਬਟਾਲਾ ਵਾਸੀ ਵਾਰਤਕ ਲੇਖਕ ਪ੍ਰੋ.ਸੁਖਵੰਤ ਸਿੰਘ ਗਿੱਲ (Prof. Sukhwant Singh Gill) ਦੀ ਪੁਸਤਕ ‘ਯਾਦਾਂ ਦੀ ਪਟਾਰੀ’ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਭੱਠਲ, ਪ੍ਰੋ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਵੀ ਹਾਜ਼ਰ ਸਨ।

ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਆਪਣੇ ਵੱਡੇ ਵੀਰਾਂ ਦੀ ਸੋਹਬਤ ਸਦਕਾ ਹੀ ਉਹ ਸ਼ਬਦ ਸੱਭਿਆਚਾਰ ਦੇ ਲੜ ਲੱਗਾ ਸੀ। ਹੁਣ ਖੁਸੀ ਵਾਲੀ ਗੱਲ ਇਹ ਹੈ ਕਿ 2016 ਤੋਂ ਬਾਅਦ ਉਨ੍ਹਾਂ ਦੇ ਵੱਡੇ ਵੀਰ ਦੀ ਚੌਥੀ ਕਿਤਾਬ ਹੈ। ਇਸ ਤੋਂ ਪਹਿਲਾਂ ‘ਸ਼ਬਦ ਯਾਤਰਾ’, ਕਹਾਣੀ ਸੰਗ੍ਰਹਿ ‘ਧਰਤੀ ਗਾਥਾ’ ਤੇ ‘ਵਕਤਨਾਮਾ’ ਨਾਮਕ ਵਾਰਤਕ ਪੁਸਤਕ ਲਿਖ ਚੁੱਕੇ ਹਨ।

ਇਹ ਵੀ ਪੜ੍ਹੋ : ਰਾਘਵ ਚੱਢਾ ਦੇ ਵਿਆਹ ’ਤੇ ਪੰਜਾਬ ਸਰਕਾਰ ਨੇ ਕੀਤਾ ਖਰਚਾ : ਸੁਖਬੀਰ ਬਾਦਲ

ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਪ੍ਰੋ ਸੁਖਵੰਤ ਸਿੰਘ ਗਿੱਲ (Prof. Sukhwant Singh Gill) ਵਰਗੇ ਨੇਕ ਨੀਅਤ ਅਧਿਆਪਕ ਹੀ ਕੌਮੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਰਹੇ ਹਨ। ਆਪਣੇ ਵਿਦਿਆਰਥੀ ਕਾਲ ਤੋਂ ਲੈ ਕੇ ਹੁਣ ਤੀਕ ਵੀ ਉਹ ਪ੍ਰੋ ਸੁਖਵੰਤ ਸਿੰਘ ਗਿੱਲ ਨੂੰ ਸਾਰਥਕ ਸੋਚ ਵਾਲੇ ਸਮਾਜਿਕ ਚਿੰਤਾ ਤੇ ਚਿੰਤਨ ਵਾਲੇ ਪੰਜਾਬੀ ਵਜੋਂ ਜਾਣਿਆ ਹੈ। ਉਨ੍ਹਾਂ ਦੇ ਸਮਾਜਿਕ ਸਰੋਕਾਰ ਲਗਾਤਾਰ ਪੇਂਡੂ ਵਿਕਾਸਮੁਖੀ ਰਹੇ ਹਨ ਤਾਂ ਕਰਕੇ ਹੀ ਉਹ ਪਿੰਡਾਂ ਵਿੱਚ ਖੇਡ ਸੱਭਿਆਚਾਰ ਦੀ ਉਸਾਰੀ, ਬਾਲਗ ਸਿੱਖਿਆ ਦੇ ਲਈ ਚਿੰਤਾਤੁਰ ਵਿਅਕਤੀ ਅਤੇ ਸਿਖਿਆ ਸੱਭਿਆਚਾਰ ਦੇ ਉਸਰੱਈਏ ਵਜੋਂ ਜਾਣੇ ਜਾਂਦੇ ਹਨ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਭੱਠਲ ਤੇ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਇਹ ਹੈ ਕਿ ਪ੍ਰੋ ਸੁਖਵੰਤ ਸਿੰਘ ਗਿੱਲ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਹਨ। ਇਸ ਸਮਾਗਮ ਵਿੱਚ ਗੁਰਜੀਤ ਸਿੰਘ ਢਿੱਲੋਂ, ਰਾਜਦੀਪ ਕੌਰ, ਜਸਵਿੰਦਰ ਕੌਰ ਗਿੱਲ, ਰਵਨੀਤ ਕੌਰ ਗਿੱਲ ਤੇ ਪੁਨੀਤਪਾਲ ਸਿੰਘ ਗਿੱਲ ਡੀ ਪੀ ਆਰ ਓ ਲੁਧਿਆਣਾ ਵੀ ਸਾਮਿਲ ਹੋਏ।