‘ਸੱਚ ਕਹੂੰ’ ਸਰਕੂਲੇਸ਼ਨ ਸਕੀਮ (30 ਨਵੰਬਰ 2023 ਤੋਂ 30 ਅਪਰੈਲ 2024) ਲੱਕੀ ਡਰਾਅ ਕੱਢਿਆ | Sachkahoon
ਸਰਸਾ (ਸੱਚ ਕਹੂੰ ਨਿਊਜ਼)। ‘ਸੱਚ ਕਹੂੰ’ ਅਖਬਾਰ ਦੇ ਪਾਠਕਾਂ ’ਤੇ ਐਤਵਾਰ ਨੂੰ ਇਨਾਮਾਂ ਦੀ ਵਰਖਾ ਹੋਈ। ਇਹ ਮੌਕਾ ਰਿਹਾ ‘ਸੱਚ ਕਹੂੰ’ ਸਰਕੂਲੇਸ਼ਨ ਸਕੀਮ 30 ਨਵੰਬਰ 2023 ਤੋਂ 30 ਅਪਰੈਲ 2024 ਦੇ ਲੱਕੀ ਡਰਾਅ ਦਾ। ਇਸ ਮੌਕੇ ਵੱਖ-ਵੱਖ ਸੂਬਿਆਂ ਦੇ 85 ਮੈਂਬਰਾਂ ਨੇ ਅਖਬਾਰ ਦੀ ਸਾਫ਼-ਸੁਥਰੀ ਛਵੀ ਦੀ ਸ਼ਲਾਘਾ ਕਰਦਿਆਂ ‘ਸੱਚ ਕਹੂੰ’ ਨੂੰ ਸਮਾਜ ਲਈ ਵਰਦਾਨ ਦੱਸਿਆ। (Sachkahoon)
ਲੱਕੀ ਡਰਾਅ ’ਚ ਸਰਸਾ ਤੋਂ ਟੀਟੂ ਇੰਸਾਂ (ਕੂਪਨ ਨੰ. 82019), ਪੂੰਡਰੀ (ਕੈਥਲ) ਤੋਂ ਨਿਹਾਲ ਸਿੰਘ (ਕੂਪਨ ਨੰ. 66125), ਗੋਬਿੰਦਗੜ੍ਹ ਜੇਜੀਆ (ਸੰਗਰੂਰ) ਤੋਂ ਅਜੈਬ ਸਿੰਘ (ਕੂਪਨ ਨੰ. 40634), ਸੰਗਰੂਰ ਤੋਂ ਗੋਬਿੰਦਰਾਮ (ਕੂਪਨ ਨੰ. 38807) ਅਤੇ ਸੰਗਰੀਆ (ਹਨੂੰਮਾਨਗੜ੍ਹ) ਤੋਂ ਕੁਲਵਿੰਦਰ ਸਿੰਘ (ਕੂਪਨ ਨੰ. 92850) ਨੇ ਪਹਿਲਾ ਇਨਾਮ ਜਿੱਤਿਆ।
ਪੰਜ ਪਾਠਕਾਂ ਨੂੰ ਵਾਸ਼ਿੰਗ ਮਸ਼ੀਨਾਂ, 30 ਨੂੰ ਜੂਸਰ-ਮਿਕਸਰ, 500 ਨੂੰ ਕੈਰੀ ਬੈਗ ਅਤੇ 1000 ਨੂੰ ਮਿਲੀਆਂ ਪਾਣੀ ਦੀਆਂ ਬੋਤਲਾਂ
ਇਸ ਦੇ ਨਾਲ ਹੀ ਦੂਜੇ ਇਨਾਮ ਦੇ ਰੂਪ ’ਚ 30 ਪਾਠਕਾਂ ਨੂੰ ਜੂਸਰ-ਮਿਕਸਰ, ਤੀਜੇ ਇਨਾਮ ’ਚ 500 ਪਾਠਕਾਂ ਨੂੰ ਕੈਰੀ ਬੈਗ ਅਤੇ ਚੌਥੇ ਇਨਾਮ ’ਚ 1000 ਪਾਠਕਾਂ ਨੂੰ ਪਾਣੀ ਦੀਆਂ ਬੋਤਲਾਂ ਮਿਲੀਆਂ। ਸੱਚ ਕਹੂੰ ਸਰਕੂਲੇਸ਼ਨ ਸਕੀਮ ਦੇ ਲੱਕੀ ਡਰਾਅ ਦੀ ਸ਼ੁਰੂਆਤ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਅਤੇ ‘ਬੇਨਤੀ-ਅਰਦਾਸ’ ਬੋਲ ਕੇ ਕੀਤੀ ਗਈ। ਇਸ ਮੌਕੇ ‘ਸੱਚ ਕਹੂੰ’ ਦੇ ਸੰਪਾਦਕ ਤਿਲਕ
ਰਾਜ ਇੰਸਾਂ ਨੇ ਕਿਹਾ ਕਿ ਅਕਸਰ ਕਿਸੇ ਸਕੀਮ ਦੇ ਜੇਤੂ ਨੂੰ ਲੱਕੀ ਆਖਿਆ ਜਾਂਦਾ ਹੈ, ਪਰ ‘ਸੱਚ ਕਹੂੰ’ ਅਜਿਹਾ ਅਖਬਾਰ ਹੈ, ਜਿਸ ਦਾ ਹਰ ਇੱਕ ਪਾਠਕ ਆਪਣੇ ਆਪ ’ਚ ਲੱਕੀ ਹੈ, ਕਿਉਂਕਿ ਉਨ੍ਹਾਂ ਦੇ ਘਰ ਸਵੇਰੇ ਹੀ ਸਤਿਗੁਰੂ ਦੇ ਅਨਮੋਲ ਬਚਨਾਂ ਦੇ ਰੂਪ ’ਚ ਖੁਸ਼ੀਆਂ ਪਹੁੰਚਦੀਆਂ ਹਨ, ਜੋ ਉਨ੍ਹਾਂ ਦੇ ਜੀਵਨ ਨੂੰ ਮਹਿਕਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਅਖਬਾਰ ਨਹੀਂ, ਸਗੋਂ ਸਤਿਗੁਰੂ ਦਾ ਅਨਮੋਲ ਤੋਹਫ਼ਾ ਹੈ। (Sachkahoon)
ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ 85 ਮੈਂਬਰਾਂ ਨੇ ਲੱਕੀ ਡਰਾਅ ਦੇ ਤਹਿਤ ਲੱਕੀ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਮੌਕੇ ਪੰਜਾਬ ਦੇ 85 ਮੈਂਬਰ ਗੁਰਮੇਲ ਸਿੰਘ ਇੰਸਾਂ ਨੇ ‘ਸੱਚ ਕਹੂੰ’ ਦੀ ਪਾਠਕ ਸਮੱਗਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਘਰ ’ਚ ‘ਸੱਚ ਕਹੂ’ੰ ਅਖਬਾਰ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਇਹ ਦੁਨੀਆਵੀਂ ਦੇ ਨਾਲ-ਨਾਲ ਰੂਹਾਨੀਅਤ ਦੀ ਸਿੱਖਿਆ ਤੁਹਾਡੇ ਤੱਕ ਪਹੁੰਚਾਉਂਦਾ ਹੈ ਅਤੇ ਸਮਾਜ ਤੋਂ ਬੁਰਾਈ ਖ਼ਤਮ ਕਰਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਹਰਿਆਣਾ ਦੇ 85 ਮੈਂਬਰ ਰਾਮਫਲ ਇੰਸਾਂ ਨੇ ਕਿਹਾ ਕਿ ‘ਸੱਚ ਕਹੂੰ’ ਸਮਾਜ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਉਹ ਅਨਮੋਲ ਦੇਣ ਹੈ, ਜੋ ਲੋਕਾਂ ਦੀਆਂ ਬੁਰਾਈਆਂ ਛੁਡਵਾਉਣ ’ਚ, ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਅਤੇ ਬੱਚਿਆਂ-ਨੌਜਵਾਨਾਂ ਨੂੰ ਮਾਣਮੱਤਾ ਸੱਭਿਆਚਾਰ ਪ੍ਰਦਾਨ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
Also Read : ਵਾਤਾਵਰਨ ਦਾ ਮੁੱਦਾ ਵੀ ਚੋਣ ਮਨੋਰਥ ਪੱਤਰ ’ਚ ਸ਼ਾਮਲ ਹੋਵੇ
ਇਸ ਦੌਰਾਨ ਰਾਜਸਥਾਨ ਦੇ 85 ਮੈਂਬਰ ਬਲਰਾਜ ਗੋਦਾਰਾ ਇੰਸਾਂ ਨੇ ਕਿਹਾ ਕਿ ਅੱਜ ਦੇ ਦੌਰ ’ਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਮੀਡੀਆ ’ਚ ਆਪਣੇ ਪ੍ਰਸਾਰ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ, ਪਰ ਸੱਚ ਕਹੂੰ ਇਨ੍ਹਾਂ ਸਭ ਤੋਂ ਪਰੇ ਸਾਫ਼-ਸੁਥਰੀ ਪੱਤਰਕਾਰਿਤਾ ਰਾਹੀਂ ਆਮ ਲੋਕਾਂ ਤੱਕ ਸੱਚੀਆਂ ਅਤੇ ਸਟੀਕ ਖਬਰਾਂ ਪਹੁੰਚਾ ਕੇ ਸਮਾਜ ’ਚ ਆਪਣਾ ਬਹੁਮੁੱਲਾ ਯੋਗਦਾਨ ਦੇ ਰਿਹਾ ਹੈ। ਇਸ ਲਈ ਸਾਰਿਆਂ ਨੂੰ ਆਪਣੇ ਘਰ ’ਤੇ ‘ਸੱਚ ਕਹੂੰ’ ਅਖ਼ਬਾਰ ਜ਼ਰੂਰ ਮੰਗਵਾਉਣਾ ਚਾਹੀਦਾ ਹੈ ਅਤੇ ਹੋ ਸਕੇ ਤਾਂ ਆਪਣੇ ਆਂਢ-ਗੁਆਂਢ ’ਚ ਵੀ ਸੱਚ ਕਹੂੰ ਜ਼ਰੂਰ ਲਗਵਾਓ ਤਾਂ ਕਿ ਸਤਿਗੁਰੂ ਜੀ ਦਾ ਅਨਮੋਲ ਸੰਦੇਸ਼ ਜਨ-ਜਨ ਤੱਕ ਪਹੁੰਚੇ ਅਤੇ ਹਰੇਕ ਘਰ ਖੁਸ਼ੀਆਂ ਨਾਲ ਮਹਿਕੇ।
‘ਸੱਚ ਕਹੂੰ’ ਹਿੰਦੀ ਤੇ ਸੋਸ਼ਲ ਮੀਡੀਆ ਸੰਪਾਦਕ ਡਾ. ਪਵਨ ਇੰਸਾਂ ਨੇ ਪ੍ਰੋਗਰਾਮ ’ਚ ਹਾਜ਼ਰ ਲੋਕਾਂ ਨੂੰ ਸੱਦਾ ਦਿੱਤਾ ਕਿ ਸੱਚ ਕਹੂੰ ਨੂੰ ਘਰ-ਘਰ ਤੱਕ ਪਹੁੰਚਈਏ ਤਾਂ ਕਿ ਸਮਾਜ ’ਚ ਵੱਧ ਤੋਂ ਵੱਧ ਚੰਗਿਆਈ, ਸੱਚਾਈ ਅਤੇ ਪੂਜਨੀਕ ਗੁਰੂ ਜੀ ਦੇ ਮਾਨਵਤਾ ਭਲਾਈ ਸੰਦੇਸ਼ਾਂ ਦਾ ਪ੍ਰਸਾਰ ਹੋ ਸਕੇ।
ਇਸ ਮੌਕੇ ‘ਸੱਚ ਕਹੂੰ’ ਮੈਨੇਜ਼ਮੈਂਟ ਮੈਂਬਰ ਰਾਮ ਨਿਵਾਸ ਇੰਸਾਂ, ਅਨਿਲ ਕੁਮਾਰ ਇੰਸਾਂ, ਸੱਚ ਕਹੂੰ ਸਰਕੂਲੇਸ਼ਨ ਮੈਨੇਜ਼ਰ ਸੁਰਿੰਦਰ ਗੋਰਾ, ਇਸ਼ਤਿਹਾਰ ਵਿਭਾਗ ਦੇ ਇੰਚਾਰਜ ਰਾਜੀਵ ਸਪਰਾ , ‘ਸੱਚੀ ਸਿਕਸ਼ਾ’ ਦੇ ਸੰਪਾਦਕ ਮਾਸਟਰ ਬਨਵਾਰੀ ਲਾਲ ਇੰਸਾਂ, ਹਰਿਆਣਾ 85 ਮੈਂਬਰ ਕਮਲੇਸ਼ ਕੁਮਾਰ ਇੰਸਾਂ, ਅਸ਼ੋਕ ਇੰਸਾਂ, ਸੁਭਾਸ਼ ਇੰਸਾਂ, ਵਿਨੋਦ ਇੰਸਾਂ, ਭੀਮ ਇੰਸਾਂ, ਈਸ਼ਵਰ ਇੰਸਾਂ, ਪੰਜਾਬ ਦੇ 85 ਮੈਂਬਰ ਹੁਕਮ ਚੰਦ ਇੰਸਾਂ, ਭੈਣ ਪਰਮਜੀਤ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਸੁਖਦੇਵ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ, ਰਾਜਸਥਾਨ ਦੇ 85 ਮੈਂਬਰ ਲਖਜੀਤ ਇੰਸਾਂ, ਰਣਬੀਰ ਇੰਸਾਂ, ਅਮਰ ਇੰਸਾਂ, ਕੁਲਭੂਸ਼ਣ ਇੰਸਾਂ, ਜੋਗਾ ਸਿੰਘ ਇੰਸਾਂ, ਅਸ਼ੋਕ ਇੰਸਾਂ, ਜਤਿੰਦਰ ਇੰਸਾਂ, ਆਸ਼ਾਰਾਮ ਇੰਸਾਂ ਅਤੇ ਪਵਨ ਇੰਸਾਂ, ਸਰਵਜੀਤ ਨੰਬਰਦਾਰ, ਦੀਪਕ ਸਿੰਘ ਚੀਕਾ, ਸ਼ੀਸ਼ਪਾਲ ਇੰਸਾਂ, ਬਲਵਿੰਦਰ ਇੰਸਾਂ ਤੋਂ ਇਲਾਵਾ ਸਮੂਹ ਸੱਚ ਕਹੂੰ ਸਟਾਫ, ਏਜੰਸੀ ਹੋਲਡਰਸ ਆਦਿ ਮੌਜ਼ੂਦ ਰਹੇ।