ਪ੍ਰਿਅੰਕਾ ਗਾਂਧੀ ਨੂੰ ਲਖਨਊ ਪੁਲਿਸ ਨੇ ਲਿਆ ਹਿਰਾਸਤ ’ਚ

ਜਿੱਥੇ ਜਾਂਦੀ ਹਾਂ ਉੱਥੇ ਰੋਕ ਲੈਂਦੇ ਹਨ, ਕੀ ਰੈਸਟੋਰੈਂਟ ’ਚ ਬੈਠ ਜਾਵਾਂ : ਪ੍ਰਿਅੰਕਾ

(ਸੱਚ ਕਹੂੰ ਨਿਊਜ਼) ਲਖਨਊ । ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੂੰ ਲਖਨਊ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਪ੍ਰਿਅੰਕਾ ਗਾਂਧੀ ਮਿ੍ਰਤਕ ਸਫਾਈ ਕਰਮਚਾਰੀ ਦੇ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੀ ਸੀ ਉਨ੍ਹਾਂ ਨੂੰ ਆਗਰਾ ਐਕਸਪ੍ਰੈਸ-ਵੇ ’ਤੇ ਟੋਲ ਪਲਾਜਾ ’ਤੇ ਰੋਕ ਲਿਆ ਗਿਆ ਤੇ ਪੁਲਿਸ ਨੇ ਇੱਥੋਂ ਹੀ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ।

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਕਿਸੇ ਦੀ ਮੌਤ ’ਤੇ ਉਨ੍ਹਾਂ ਦੇ ਘਰ ਦੇ ਮੈੈਂਬਰਾਂ ਨੂੰ ਮਿਲਣ ਨਾਲ ਲਾਅ ਆਰਡਰ ਕਿਵੇਂ ਵਿਗੜ ਸਕਦੇ ਹਨ। ਪਿ੍ਰਅੰਕਾ ਨੇ ਕਿਹਾ ਕਿ ਜਿੱਥੇ ਵੀ ਜਾਂਦੀ ਹਾਂ ਉੱਥੇ ਰੋਕ ਲੈਂਦੇ ਹਨ, ਕੀ ਰੈਸਟੋਰੈਂਟ ’ਚ ਬੈਠ ਜਾਵਾਂ। ਪੁਲਿਸ ਦੀ ਕਾਰਵਾਈ ’ਤੇ ਇਸ ਦੌਰਾਨ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੈ ਕੁਮਾਰ ਲੱਲੂ ਨਾਲ ਧੱਕਾ-ਮੁੱਕੀ ਤੇ ਝੜਪ ਵੀ ਹੋਈ ਹੈ ਲਖਨਊ ’ਚ ਧਾਰਾ 144 ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 3 ਲਖੀਮਪੁਰ ਖੀਰੀ ’ਚ ਕਿਸਾਨ ਪਰਿਵਾਰ ਨੂੰ ਮਿਲਣ ਜਾਂਦੇ ਸਨ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ’ਚ ਲੈ ਲਿਆ ਸੀ।

ਚੋਰੀ ਦੀ ਸ਼ੱਕ ’ਚ ਫੜਿਆ ਗਿਆ ਸੀ ਸਫ਼ਾਈ ਕਰਮਚਾਰੀ, ਹਿਰਾਸਤ ਦੌਰਾਨ ਹੋਈ ਸੀ ਮੌਤ

ਮਾਲਖਾਨੇ ਤੋਂ ਚਾਰ ਦਿਨ ਪਹਿਲਾਂ ਰੇਲਵੇ ਠੇਕੇਦਾਰ ਦੇ ਘਰ ਚੋਰੀ ਦੇ ਖੁਲਾਸੇ ’ਚ 25 ਲੱਖ ਰੁਪਏ ਗਾਇਬ ਹੋਣ ਦੀ ਜਾਣਕਾਰੀ ਮਿਲੀ ਚੋਰੀ ਦੇ ਸ਼ੱਕ ’ਚ ਸਫ਼ਾਈ ਕਰਮਚਾਰੀ ਲੋਹਾਮੰਡੀ ਅਰੁਣ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲੈ ਲਿਆ ਸੀ। ਇਸ ਦੌਰਾਨ ਮੰਗਲਵਾਰ ਨੂੰ ਸਫ਼ਾਈ ਕਰਮਚਾਰੀ ਦੀ ਪੁਲਿਸ ਹਿਰਾਸਤ ’ਚ ਮੌਤ ਹੋ ਗਈ ਸੀ। ਮਾਮਲੇ ’ਚ ਸੀਅਓ ਲੋਹਾਮੰਡੀ ਸੌਰਭ ਸਿੰਘ ਦੀ ਸਿਕਾਇਤ ’ਤੇ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਤੇ ਏਡੀਜੀ ਨੇ ਲਾਪਰਾਹੀ ਦੇ ਦੋਸ਼ ’ਚ ਥਾਣਾ ਇੰਚਾਰਜ਼ ਅਨੁਪ ਕੁਮਾਰ ਤਿਵਾੜੀ, ਦੀਵਾਨ ਪ੍ਰਤਾਪ ਭਾਨ ਸਿੰਘ ਤੇ ਇੱਕ ਦਰੋਗਾ ਸਮੇਤ ਛੇ ਪੁਲਿਸ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ