ਸੋਨੀਪਤ ਜੇਲ੍ਹ ‘ਚ ਕੈਦੀ ਭਿੜੇ, ਪੰਜਾਬ ਦਾ ਕੈਦੀ ਕੀਤਾ ਜ਼ਖ਼ਮੀ

Sonepat jail

Sonepat jail : ਆਪਸੀ ਝਗੜੇ ‘ਚ 4 ਕੈਦੀਆਂ ਨੇ ਇਕੱਠੇ ਕੀਤਾ ਹਮਲਾ

(ਸੱਚ ਕਹੂੰ ਨਿਊਜ਼) ਸੋਨੀਪਤ। ਹਰਿਆਣਾ ਦੇ ਸੋਨੀਪਤ ਜੇਲ੍ਹ (Sonepat jail) ‘ਚ ਬੰਦ ਕੈਦੀ ਆਪਸ ’ਚ ਭਿੜ ਗਏ। ਕੈਦੀਆਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਪੰਜਾਬ ਦੇ ਇਕ ਕੈਦੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਨੂੰ ਗੰਭੀਰ ਸੱਟਾਂ ਆਈਆਂ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਤ ਦੀ ਗਿਣਤੀ ਤੋਂ ਬਾਅਦ ਕੈਦੀਆਂ ਨੂੰ ਬੈਰਕਾਂ ਵਿੱਚ ਭੇਜਿਆ ਜਾ ਰਿਹਾ ਸੀ। ਇਸ ਦੌਰਾਨ ਕੈਦੀ ਕਿਸੇ ਗੱਲ ਨੂੰ ਲੈ ਕੇ ਭਿੜ ਪਏ। ਜੇਲ੍ਹ ਦੇ ਡਿਪਟੀ ਸੁਪਰਡੈਂਟ ਸਚਿਨ ਦੀ ਸ਼ਿਕਾਇਤ ’ਤੇ 4 ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬਠਿੰਡਾ ‘ਚ ਸਕੂਲ ਵੈਨ-ਕੈਂਟਰ ਦੀ ਟੱਕਰ. 11 ਬੱਚੇ ਜ਼ਖਮੀ

ਸੋਨੀਪਤ ਜੇਲ੍ਹ ਦੇ ਡਿਪਟੀ ਸੁਪਰਡੈਂਟ ਸਚਿਨ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ 8 ਵਜੇ ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ ਕਰਕੇ ਉਨਾਂ ਨੂੰ ਬੈਰੇਕ ’ਚ ਭੇਜਿਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਕੈਦੀ ਮੋਹਿਤ ਵਾਸੀ ਬਿੰਦਰੌਲੀ, ਸਾਹਿਲ ਤੇ ਸੰਜੇ ਵਾਸੀ ਕਰੇਵਾੜੀ ਅਤੇ ਸਤੀਸ਼ ਵਾਸੀ ਛੀਚਡਾਨਾ ਨੇ ਆਪਸ ਵਿੱਚ ਝਗੜਾ ਹੋ ਗਿਆ ਅਤੇ ਜੇਲ੍ਹ ਵਿੱਚ ਬੰਦ ਦੂਜੇ ਕੈਦੀ ਦੇਵੇਂਦਰ ਵਾਸੀ ਬਹਿਲ (ਪੰਜਾਬ) ਦੀ ਕੁੱਟਮਾਰ ਕੀਤੀ। ਇਸ ਦੌਰਾਨ ਦੇਵੇਂਦਰ ਦੀ ਅੱਖ ‘ਤੇ ਸੱਟ ਲੱਗ ਹੈ ਜਿਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਸੋਨੀਪਤ ਸਿਟੀ ਪੁਲਿਸ ਨੇ ਕੈਦੀ ਮੋਹਿਤ, ਸਾਹਿਲ, ਸੰਜੇ ਅਤੇ ਸਤੀਸ਼ ਦੇ ਖਿਲਾਫ ਧਾਰਾ 323, 34 ਆਈਪੀਸੀ ਅਤੇ 45 ਜੇਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here