ਅਮਰੀਕਾ ਦੀ ਧਰਤੀ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ

Modi

ਨਰਿੰਦਰ ਮੋਦੀ ਦੀ ਫੇਰੀ: ਭਾਰਤ-ਅਮਰੀਕਾ ਵਿਚਕਾਰ ਅਹਿਮ ਸਮਝੌਤੇ

  • ਲੜਾਕੂ ਜਹਾਜ਼ਾਂ ਦੇ ਇੰਜਣ ਬਣਨਗੇ ਭਾਰਤ ’ਚ | Prime Minister Modi

ਵਾਸ਼ਿੰਗਟਨ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Modi) ਅਮਰੀਕਾ ਦੇ ਆਪਣੇ ਪਹਿਲੇ ਸਰਕਾਰੀ ਦੌਰੇ ’ਤੇ ਹਨ। ਵੀਰਵਾਰ ਨੂੰ ਪੀਐਮ ਮੋਦੀ ਦੇ ਦੌਰੇ ਦਾ ਦੂਜਾ ਦਿਨ ਸੀ। ਵੀਰਵਾਰ ਨੂੰ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਵਿਚਾਲੇ ਦੋ-ਪੱਖੀ ਬੈਠਕ ਹੋਈ। ਇਸ ਦੌਰਾਨ ਕਈ ਅਹਿਮ ਸਮਝੌਤੇ ਕੀਤੇ ਗਏ। ਲੋਕਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਦੋ ਭਾਰਤੀ ਸ਼ਹਿਰਾਂ ਵਿੱਚ ਕੌਂਸਲੇਟ ਖੋਲ੍ਹੇਗਾ। ਇਸ ਦੇ ਨਾਲ ਹੀ ਹੁਣ ਲੜਾਕੂ ਜਹਾਜਾਂ ਦੇ ਇੰਜਣ ਵੀ ਭਾਰਤ ਵਿੱਚ ਹੀ ਬਣਾਏ ਜਾਣਗੇ। ਭਾਰਤ-ਅਮਰੀਕਾ ਨੇ 2024 ਲਈ ਸੰਯੁਕਤ ਪੁਲਾੜ ਯਾਤਰੀ ਮਿਸ਼ਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਆਰਟੇਮਿਸ ਸਮਝੌਤੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਭਾਰਤੀ ਪੁਲਾੜ ਖੋਜ਼ ਸੰਗਠਨ (ਇਸਰੋ) ਨੇ 2024 ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਇੱਕ ਸਾਂਝਾ ਮਿਸ਼ਨ ਭੇਜਣ ਲਈ ਸਹਿਮਤੀ ਦਿੱਤੀ ਹੈ।

ਲੜਾਕੂ ਜਹਾਜ਼ਾਂ ਦੇ ਇੰਜਣ ਬਣਾਉਣ ਲਈ ਅਮਰੀਕਾ ਦੀ ਜੀਈ ਏਰੋਸਪੇਸ ਅਤੇ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਵਿਚਕਾਰ ਸਮਝੌਤਾ ਹੋਇਆ ਹੈ। ਇਸ ਤਹਿਤ ਹੁਣ ਭਾਰਤੀ ਲੜਾਕੂ ਜਹਾਜ਼ਾਂ ਦੇ ਇੰਜਣ ਭਾਰਤ ਵਿੱਚ ਹੀ ਬਣਾਏ ਜਾਣਗੇ। ਪਹਿਲਾਂ ਜੀਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਹੋਏ ਇਸ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਸਮਾਚਾਰ ਏਜੰਸੀ ਨੇ ਵ੍ਹਾਈਟ ਹਾਊਸ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਰਾਸ਼ਟਰਪਤੀ ਜੋ ਬਾਇਡੇਨ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਸਾਂਝੇ ਬਿਆਨ ਵਿੱਚ ਭਾਰਤ ਨੂੰ ਹਥਿਆਰਬੰਦ ਡਰੋਨਾਂ ਦੀ ਵਿਕਰੀ ਦਾ ਐਲਾਨ ਕੀਤਾ ਜਾਵੇਗਾ।

ਨਵੇਂ ਐੱਚ-1 ਵੀਜਾ ਨਿਯਮਾਂ ’ਚ ਹੋਵੇਗਾ ਬਦਲਾਅ | Prime Minister Modi

ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੇ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੂੰ 125,000 ਵੀਜੇ ਜਾਰੀ ਕੀਤੇ ਸਨ। ਭਾਰਤੀ ਵਿਦਿਆਰਥੀ ਸੰਯੁਕਤ ਰਾਜ ਵਿੱਚ ਸਭ ਤੋਂ ਵੱਡਾ ਵਿਦੇਸ਼ੀ ਵਿਦਿਆਰਥੀ ਭਾਈਚਾਰਾ ਬਣਨਾ ਤੈਅ ਹੈ, ਪਿਛਲੇ ਸਾਲ ਹੀ 20 ਫੀਸਦੀ ਦੇ ਵਾਧੇ ਨਾਲ। ਇਸ ਦੇ ਨਾਲ ਹੀ ਭਾਰਤ ਨਾਲ ਕੂਟਨੀਤਿਕ ਸਬੰਧਾਂ ’ਚ ਵੱਡਾ ਕਦਮ ਚੁੱਕਦੇ ਹੋਏ ਅਮਰੀਕਾ 1-ਵੀਜਾ ਪ੍ਰੋਸੈਸਿੰਗ ’ਚ ਵੀ ਬਦਲਾਅ ਕਰਨ ਜਾ ਰਿਹਾ ਹੈ। ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਮੁਲਾਕਾਤ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਕੂਟਨੀਤਕ ਮੌਜ਼ੂਦਗੀ ਵਧਾਉਣ ’ਤੇ ਸਹਿਮਤੀ ਬਣੀ ਹੈ। ਵੀਰਵਾਰ ਨੂੰ ਪੀਐਮ ਮੋਦੀ ਦੇ ਅਮਰੀਕੀ ਦੌਰੇ ਦੌਰਾਨ ਜੋ ਬਾਇਡੇਨ ਪ੍ਰਸਾਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋ ਭਾਰਤੀ ਸ਼ਹਿਰਾਂ ਵਿੱਚ ਕੌਂਸਲੇਟ ਖੋਲ੍ਹੇਗਾ। ਭਾਰਤ ਸਿਆਟਲ ਵਿੱਚ ਕੌਂਸਲੇਟ ਖੋਲ੍ਹੇਗਾ। ਜਦੋਂ ਕਿ ਅਮਰੀਕਾ ਨੇ ਅਹਿਮਦਾਬਾਦ ਅਤੇ ਬੈਂਗਲੁਰੂ ਵਿੱਚ ਕੌਂਸਲੇਟ ਖੋਲ੍ਹਣ ਦੀ ਗੱਲ ਕੀਤੀ।

ਕੁਝ ਬਦਲਾਅ | Prime Minister Modi

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦਾ ਪ੍ਰਸਾਸ਼ਨ ਭਾਰਤੀਆਂ ਲਈ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨਾ ਆਸਾਨ ਬਣਾਵੇਗਾ ਅਤੇ ਇਸ ਹਫ਼ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰੇ ਦੀ ਵਰਤੋਂ ਕਰਕੇ ਕੁਝ ਹੁਨਰਮੰਦ ਕਾਮਿਆਂ ਨੂੰ ਅਮਰੀਕਾ ਵਿੱਚ ਆਉਣ ਅਤੇ ਰਹਿਣ ਵਿੱਚ ਮੱਦਦ ਕਰਨ ਲਈ ਐੱਚ-1 ਵੀਜਾ ਦੇ ਨਿਯਮਾਂ ਵਿੱਚ ਕੁਝ ਬਦਲਾਅ ਕਰਨ ਜਾ ਰਿਹਾ ਹੈ।ਇਹ ਜਾਣਕਾਰੀ ਪੂਰੇ ਮਾਮਲੇ ਤੋਂ ਜਾਣੂ ਤਿੰਨ ਲੋਕਾਂ ਨੇ ਦਿੱਤੀ ਹੈ। ਸਮਾਚਾਰ ਏਜੰਸੀ ਰਾਇਟਰਸ ਵਿੱਚ ਪ੍ਰਕਾਸ਼ਿਤ ਖ਼ਬਰ ਮੁਤਾਬਕ, ਤਿੰਨ ਸੂਤਰਾਂ ਵਿੱਚੋਂ ਇੱਕ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ ਛੇਤੀ ਹੀ ਯਾਨੀ ਵੀਰਵਾਰ ਨੂੰ ਹੀ ਐਲਾਨ ਕਰ ਸਕਦਾ ਹੈ ਕਿ ਅਮਰੀਕਾ ਵਿਚ ਮੌਜ਼ੂਦ ਕੁਝ ਭਾਰਤੀ ਅਤੇ ਹੋਰ ਵਿਦੇਸ਼ੀ ਕਾਮਿਆਂ ਨੂੰ ਐੱਚ-1 ਬੀ ਵੀਜਾ ਨੂੰ ਦੇਸ਼ ਛੱਡਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਅਮਰੀਕਾ ਵਿੱਚ ਬਿਨਾਂ ਲਾਜ਼ਮੀ ਵਿਦੇਸ਼ ਯਾਤਰਾ ਦੇ ਵੀਜਾ ਨਵੀਨੀਕਰਨ, ਅਤੇ ਇੱਕ ਪਾਇਲਟ ਪ੍ਰੋਗਰਾਮ ਦਾ ਹਿੱਸਾ ਹੈ ਜਿਸਦਾ ਆਉਣ ਵਾਲੇ ਸਾਲਾਂ ਵਿੱਚ ਵਿਸਤਾਰ ਕੀਤਾ ਜਾ ਸਕਦਾ ਹੈ।

ਭਾਰਤੀ ਨਾਗਰਿਕ ਹੁਣ ਤੱਕ -1 ਪ੍ਰੋਗਰਾਮ ਦੇ ਸਭ ਤੋਂ ਵੱਧ ਸਰਗਰਮ ਉਪਭੋਗਤਾ ਰਹੇ ਹਨ, ਅਤੇ 2022 ਵਿੱਚ ਜਾਰੀ ਕੀਤੇ ਗਏ ਲਗਭਗ 4,42,000 -1 ਕਰਮਚਾਰੀਆਂ ਵਿੱਚੋਂ 73 ਪ੍ਰਤੀਸਤ ਭਾਰਤੀ ਨਾਗਰਿਕ ਹਨ। ਇਕ ਹੋਰ ਅਮਰੀਕੀ ਅਧਿਕਾਰੀ ਨੇ ਕਿਹਾ, ਅਸੀਂ ਸਮਝਦੇ ਹਾਂ ਕਿ ਸਾਡੀ ਲੋਕ-ਦਰ-ਲੋਕ ਲਹਿਰ ਸਾਡੇ ਲਈ ਬਹੁਤ ਵੱਡੀ ਸੰਪਤੀ ਹੈ… ਅਤੇ ਇਸ ਲਈ ਅਸੀਂ ਇਸ ਨੂੰ ਬਹੁ-ਪੱਖੀ ਤਰੀਕੇ ਨਾਲ ਹੱਲ ਕਰਨਾ ਚਾਹੁੰਦੇ ਹਾਂ… ਵਿਦੇਸ ਵਿਭਾਗ ਪਹਿਲਾਂ ਹੀ ਚੀਜਾਂ ਨੂੰ ਬਦਲਣ ਲਈ ਕੰਮ ਕਰ ਰਿਹਾ ਹੈ। ਰਚਨਾਤਮਕ ਤਰੀਕੇ ਲੱਭਣ ਲਈ ਸਖਤ ਮਿਹਨਤ ਕਰ ਰਿਹਾ ਹੈ।

ਬਾਇਡੇਨ ਤੇ ਡਾ. ਬਾਇਡੇਨ ਨੇ ਮੋਦੀ ਦੀ ਕੀਤੀ ਮੇਜ਼ਬਾਨੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੇ ਦੂਜੇ ਪੜਾਅ ’ਤੇ ਬੁੱਧਵਾਰ ਸ਼ਾਮ ਨੂੰ ਵ੍ਹਾਈਟ ਹਾਊਸ ’ਚ ਇੱਕ ਨਿੱਜੀ ਸਮਾਗਮ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਪਹਿਲੀ ਮਹਿਲਾ ਜਿਲ ਬਾਇਡੇਨ ਨਾਲ ਕਈ ਵਿਸ਼ਿਆਂ ’ਤੇ ਮਹੱਤਵਪੂਰਨ ਗੱਲਬਾਤ ਕੀਤੀ।ਮੋਦੀ ਨੇ ਅਮਰੀਕਾ ਦੀ ਪਹਿਲੀ ਮਹਿਲਾ ਬਾਇਡੇਨ ਨੂੰ 7.5 ਕੈਰੇਟ ਦਾ ਲੈਬ ਤੋਂ ਤਿਆਰ ਹੀਰਾ ਤੋਹਫ਼ਾ ਵਜੋਂ ਦਿੱਤਾ। ਮੋਦੀ ਨੇ ਬਾਇਡੇਨ ਨੂੰ ਚੰਦਨ ਦਾ ਵਿਸ਼ੇਸ਼ ਡੱਬਾ ਭੇਂਟ ਕੀਤਾ। ਜਿਸ ਨੂੰ ਰਾਜਸਥਾਨ ਦੇ ਜੈਪੁਰ ਦੇ ਇੱਕ ਕਾਰੀਗਰ ਨੇ ਬਣਾਇਆ ਸੀ। ਚੰਦਨ ਦੀ ਲੱਕੜ ਕਰਨਾਟਕ ਦੇ ਮੈਸੂਰ ਤੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਖੂਬਸੂਰਤੀ ਨਾਲ ਤਰਾਸ਼ਿਆ ਗਿਆ ਹੈ।

ਭਾਰਤ ’ਚ ਬਣਾਏਗੀ ਜੀਈ ਏਰੋਸਪੇਸ ਜੈੱਟ ਇੰਜਣ

ਅਮਰੀਕੀ ਕੰਪਨੀ ਜੀਈ ਐਰੋਸਪੇਸ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਲਈ ਇੰਜਣ ਬਣਾਉਣ ਲਈ ਜਹਾਜ਼ ਨਿਰਮਾਤਾ ਹਿੰਦੋਸਤਾਨ ਐਰੋਨਾਟਿਕਸ ਲਿਮਟਿਡ (ਐੱਚਏਐੱਲ) ਨਾਲ ਸਮਝੌਤਾ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤ ’ਚ ਇੰਜਣ ਬਣਾਉਣ ਲਈ ਅਮਰੀਕੀ ਸਰਕਾਰ ਤੋਂ ਜ਼ਰੂਰੀ ਰੱਖਿਆ ਨਿਰਯਾਤ ਲਾਇਸੰਸ ਲੈਣ ਦੀ ਪ੍ਰਕਿਰਿਆ ’ਚ ਹੈ। ਇਸ ਸਮਝੌਤੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੌਜ਼ੂਦਾ ਅਮਰੀਕਾ ਦੌਰੇ ਦੌਰਾਨ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਸਮਝੌਤੇ ਤਹਿਤ 414 ਜੈੱਟ ਇੰਜਣ ਦਾ ਭਾਰਤ ਨਾਲ ਮਿਲ ਕੇ ਭਾਰਤ ’ਚ ਨਿਰਮਾਣ ਕਰਨਗੇ।

ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਮੋਦੀ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ ’ਚ ਵਿਚਾਰ ਸਾਂਝੇ ਕੀਤੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ’ਚ ਵਰਜੀਨੀਆ ਦੇ ਅਲੈਕਜੇਂਡਰੀਆ ’ਚ ਨੈਸ਼ਨਲ ਸਾਇੰਸ ਫਾਊਂਡੇਸ਼ਨ ’ਤੇ ਕਿਹਾ ਕਿ ਭਾਰਤ ਤੇ ਅਮਰੀਕਾ ਦਰਮਿਆਨ ਸਿੱਖਿਆ ਤੇ ਰਿਸਰਚ ’ਚ ਆਪਸੀ ਸਹਿਯੋਗ ਲਈ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਇਨ੍ਹਾਂ ਸਾਂਝੀਆਂ ਕੋਸ਼ਿਸ਼ਾਂ ਨਾਲ ਸਰਕਾਰ, ਉਦਯੋਗ, ਅਕੈਡੀਮੀਆ, ਅਧਿਆਪਕ ਤੇ ਵਿਦਿਆਰਥੀ ਸਾਰਿਆਂ ਨੂੰ ਸ਼ਾਮਲ ਕੀਤਾ ਜਾਵੇ।

ਮੋਦੀ ਤੇ ਡਾ. ਬਾਇਡਨ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਦਾ ਦੌਰਾ ਕੀਤਾ। ਦੋਵਾਂ ਆਗੂਆਂ ਨੇ ਅਮਰੀਕਾ ਤੇ ਭਾਰਤ ਦੇ ਉਨ੍ਹਾਂ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਜੋ ਦੋਵੇਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਲਈ ਮਹੱਤਵਪੂਰਨ ਉਦਯੋਗਾਂ ਨੂੰ ਬਣਾਉਣ ਲਈ ਹੁਨਰ ਸਿੱਖ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਅੱਜ ਵਾਸ਼ਿੰਗਟਨ ਆਉਂਦੇ ਹੀ ਮੈਨੂੰ ਇੰਨੇ ਨੌਜਵਾਨ ਤੇ ਰਚਨਾਤਮਕ ਦਿਮਾਗ ਵਾਲੇ ਲੋਕਾ ਨਾਲ ਜੁੜਨ ਦਾ ਮੌਕਾ ਮਿਲਿਆ। ਮੋਦੀ ਨੇ ਕਿਹਾ ਕਿ ਨੈਸ਼ਨਲ ਸਾਇੰਸ ਫਾਊਂਡੇਸ਼ਨ ਨਾਲ ਮਿਲ ਕੇ ਭਾਰਤ ਕਈ ਪੋ੍ਰਜੈਕਟਾਂ ’ਤੇ ਨਾਲ ਕੰਮ ਕਰ ਰਿਹਾ ਹੈ। ਇਸ ਲਈ ਇਹ ਖਾਸ ਹੈ।

ਉਨ੍ਹਾਂ ਕਿਹਾ ਕਿ ਡਾ. ਬਾਇਡਨ ਤੁਹਾਡਾ ਜੀਵਨ ਤੁਹਾਡੀਆਂ ਕੋਸ਼ਿਸ਼ਾਂ ਤੇ ਤੁਹਾਡੀਆਂ ਉਪਲੱਬਧੀਆਂ ਪ੍ਰੇਰਨਾ ਦਾ ਸ੍ਰੋਤ ਹੈ। ਸਾਡੇ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਿਹਤਰ ਭਵਿੱਖ ਯਕੀਨੀ ਕਰਨ ਲਈ ਇਹ ਸਾਰੇ ਸਾਰਿਆਂ ਦਾ ਫਰਜ ਹੈ। ਇਸ ਉੱਜਵਲ ਭਵਿੱਖ ਲਈ ਸਿੱਖਿਆ, ਹੁਨਰ ਤੇ ਨਵਾਚਾਰ ਜ਼ਰੂਰਤ ਹੈ ਤੇ ਭਾਰਤ ’ਚ ਅਸੀਂ ਇਸ ਦਿਸ਼ਾ ’ਚ ਕਈ ਕੋਸ਼ਿਸ਼ਾਂ ਕੀਤੀਆਂ ਹਨ।