ਨਵੀਂ ਦਿੱਲੀ। ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ਼ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਲਈ ਵਧਾਈ ਦਿੱਤੀ। ਦੱਸ ਦਈਏ ਕਿ ਪਾਕਿਸਤਾਨ ’ਚ ਵੋਟਾਂ ’ਚ ਹੇਰਾਫੇਰੀ ਦੌਰਾਨ ਚੋਣ ਨਤੀਜੇ ਗੈਰ ਨਿਰਣਾਇਕ ਰਹੇ ਸਨ ਜਿਸ ਦੇ ਲਗਭਗ ਇੱਕ ਮਹੀਨੇ ਬਾਅਦ ਸ਼ਰੀਫ਼ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ ਸੀ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀ ਵਾਗਡੋਰ ਸ਼ਹਿਬਾਜ ਸ਼ਰੀਰਫ਼ ਨੇ ਦੂਜੀ ਵਾਰ ਸੰਭਾਲੀ ਹੈ। (Shehbaz Sharif)
ਪੀਐੱਮਮੋਦੀ ਨੇ ਐਕਸ ’ਤੇ ਸ਼ੇਅਰ ਕੀਤੀ ਗਈ ਪੋਸਟ ’ਚ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਸਹੂੰ ਚੁੱਕਣ ’ਤੇ ਸ਼ਹਿਬਾਜ ਨੂੰ ਵਧਾਈ। ਪ੍ਰਧਾਨ ਮੰਤਰੀ ਮੋਦੀ ਦੀ ਵਧਾਈ ‘ਤੇ ਪੂਰੀ ਦੁਨੀਆਂ ਹੈਰਾਨ ਹੈ। ਜਾਣਕਾਰੀ ਅਨੁਸਾਰ 8 ਫਰਵਰੀ ਨੂੰ ਚੋਣਾਂ ’ਚ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀਐੱਮਐੱਲ-ਐੱਨ) ਪਾਰਟੀ ਦੂਜੇ ਸਥਾਨ ’ਤੇ ਰਹੀ ਸੀ। ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇੰਸਾਫ਼ ਦੁਆਰਾ ਸਮਰਥਿਤ ਆਜ਼ਾਦ ਉਮੀਦਵਾਰਾਂ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ ਪਰ ਕੀ ਹੋਇਆ ਕਿ ਉਹ ਸੰਸਦ ’ਚ ਬਹੁਮਤ ਹਾਸਲ ਕਰਨ ’ਚ ਨਾਕਾਮ ਰਹੇ, ਜਿਸ ਦੇ ਕਾਰਨ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਵਾਂਝੇ ਰਹਿਣਾ ਪਿਆ। (Shehbaz Sharif)
Opportunity : ਮੌਕਾ ਨਾ ਗਵਾਉਣ ਸ਼ਾਹਬਾਜ ਸ਼ਰੀਫ