ਪ੍ਰਧਾਨ ਮੰਤਰੀ ਨੇ ਕੀਤਾ ਮੈਟਰੋ ਦਾ ਉਦਘਾਟਨ | Modi
- ਦਿੱਲੀ ਦੇ ਮੁੱਖ ਮੰਤਰੀ ਨੂੰ ਨਹੀਂ ਸੱਦਿਆ | Modi
- ਕੇਂਦਰ ਦੇ ਵਿਹਾਰ ਤੋਂ ਨਿਰਾਸ਼ ਆਪ ਪਾਰਟੀ ਦੇ ਕਿਹਾ ਕਿ ‘ਸਾਡਾ ਪੈਸਾ ਵਾਪਸ ਕਰੋ’
ਨੋਇਡਾ (ਏਜੰਸੀ)। ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਨੋਇਡਾ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿਰੋਧ ‘ਚ ਨੋਇਡਾ ਐਕਸਟੇਂਸ਼ਨ ਫਲੈਟ ਆਨਰ ਵੈਲਫੇਅਰ ਐਸੋਸੀਏਸ਼ਨ (ਨੇਫੋਮਾ) ਦੇ ਬੈਨਰ ਹੇਠ ਅੱਜ ਸਵੇਰੇ ਫਲੈਟ ਖਰੀਦਦਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੈਂਕੜਿਆਂ ਦੀ ਗਿਣਤੀ ‘ਚ ਫਲੈਟ ਖਰੀਦਦਾਰਾਂ ਨੇ ਪ੍ਰਧਾਨ ਮੰਤਰੀ ਜੀ ਘਰ ਦਿਵਾਓ ਅਤੇ ਬਿਲਡਰਾਂ ਦੀ ਮੱਦਦ ਬੰਦ ਕਰੋ ਦੇ ਨਾਅਰੇ ਲਾਉਂਦੇ ਹੋਏ ਪ੍ਰਧਾਨ ਮੰਤਰੀ ਦੀ ਰੈਲੀ ਵੱਲ ਚੱਲ ਪਏ। (Modi)
ਉੱਥੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੈਟਰੋ ਉਦਘਾਟਨ ਦੇ ਸਮਾਰੋਹ ਦਾ ਸੱਦਾ ਨਾ ਦੇਣ ਕਾਰਨ ਕੇਂਦਰ ਸਰਕਾਰ ਫਿਰ ਤੋਂ ਵਿਵਾਦਾਂ ‘ਚ ਆ ਗਈ ਹੈ ਆਪ ਪਾਰਟੀ ਨੇ ਕਿਹਾ ਕਿ ਮੋਦੀ ਹੰਕਾਰ ਕਾਰਨ ਅਤੇ ਸਿਆਸੀ ਵਿਰੋਧ ਦਰਮਿਆਨ ਇਹ ਭੁੱਲ ਗਏ ਹਨ ਕਿ ਦਿੱਲੀ ਦੀ ਸਰਕਾਰ ਵੀ ਜਨਤਾ ਨੇ ਹੀ ਚੁਣੀ ਹੈ ਆਪ ਪਾਰਟੀ ਨੇ ਮੈਟਰੋ ਲਈ ਦਿੱਲੀ ਸਰਕਾਰ ਦੇ 50 ਫੀਸਦੀ ਪੈਸੇ ਨੂੰ ਵਾਪਸ ਕਰਨ ਦੀ ਮੰਗ ਤੱਕ ਕਰ ਦਿੱਤੀ। (Modi)
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਵੱਲੋਂ ਅੱਜ ਦਿੱਲੀ ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਨੋਇਡਾ ਪਹੁੰਚੇ ਸਨ ਇਹ ਮੈਟਰੋ ਲਾਈਨ ਨੋਇਡਾ ਅਤੇ ਦਿੱਲੀ ਦੇ ਕਈ ਹਿੱਸਿਆਂ ਨੂੰ ਆਪਸ ‘ਚ ਜੋੜਦੀ ਹੈ ਮੋਦੀ ਆਉਣ ਦੀ ਖਬਰ ਪਾ ਕੇ ਜਿੱਥੇ ਨੋਇਡਾ ਦੇ ਸੈਂਕੜਿਆਂ ਦੀ ਗਿਣਤੀ ‘ਚ ਫਲੈਟ ਖਰੀਦਦਾਰਾਂ ਨੇ ਘਰ ਦਿਵਾਉਣ ਦੇ ਨਾਅਰੇ ਲਾਏ ਉੱਥੇ ਮੋਦੀ ਦੀ ਰੈਲੀ ਸਥਾਨ ਵੱਲ ਚੱਲ ਪਏ ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਸੈਕਟਰ-18 ਮੈਟਰੋ ਸਟੇਸ਼ਨ ‘ਤੇ ਰੋਕ ਲਿਆ। ਇਸ ਦੌਰਾਨ ਫਲੈਟ ਖਰੀਦਦਾਰਾਂ ਅਤੇ ਪੁਲਿਸ ਦਰਮਿਆਨ ਧੱਕਾ-ਮੁੱਕੀ ਵੀ ਹੋਈ ਸਹਾਇਕ ਪੁਲਿਸ ਅਧਿਕਾਰੀ ਅਭਿਨੰਦਨ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਾ ਹੋਇਆ ਇੱਕ ਪੱਤਰ ਸੌਂਪਿਆ ਹੈ ਅਸੀਂ ਉਸਨੂੰ ਲੈ ਲਿਆ ਹੈ। (Modi)
2010 ‘ਚ ਕਰਵਾਇਆ ਸੀ ਬੁੱਕ 7 ਸਾਲ ਲੰਘ ਜਾਣ ਤੋਂ ਬਾਅਦ ਵੀ ਨਹੀਂ ਮਿਲਿਆ ਫਲੈਟ
ਨੇਫੋਮਾ ਦੀ ਜਨਰਲ ਸਕੱਤਰ ਸਵੇਤਾ ਭਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2010 ‘ਚ ਫਲੈਟ ਬੁੱਕ ਕਰਵਾਇਆ ਸੀ ਬਿਲਡਰ ਨੇ ਤਿੰਨ ਸਾਲਾਂ ‘ਚ ਫਲੈਟ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਸੱਤ-ਅੱਠ ਸਾਲ ਲੰਘਣ ਤੋਂ ਬਾਅਦ ਵੀ ਨਾ ਘਰ ਮਿਲਆ ਅਤੇ ਨਾ ਹੀ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਉਨ੍ਹਾਂ ਨੇ ਦੋਸ਼ ਲਾਇਆ ਕਿ ਕੁਝ ਬਿਲਡਰ ਭੱਜ ਗਏ ਹਨ ਜੋ ਬਚੇ ਹਨ ਉਹ ਧੰਨ ਦੀ ਕਮੀ ਦਾ ਹਵਾਲਾ ਦੇ ਕੇ ਘਰ ਨਹੀਂ ਬਣਾ ਰਹੇ ਹਨ। (Modi)
ਭਾਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਯੋਗੀ ਸਰਕਾਰ ਤੋਂ ਬਹੁਤ ਉਮੀਦ ਸੀ ਪਰ ਇਹ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਵਾਂਗ ਬਿਲਡਰਾਂ ਦੀ ਮੱਦਦ ਕਰ ਰਹੀ ਹੈ ਯੋਗੀ ਸਰਕਾਰ ਕੋਲ ਕੋਈ ਠੋਸ ਨੀਤੀ ਨਹੀਂ ਹੈ ਜਿਸ ਕਾਰਨ ਇਹ ਭਰੋਸਾ ਜਾਗੇ ਕਿ ਸਾਨੂੰ ਸਾਡਾ ਘਰ ਮਿਲ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਜੀਵਨ ਭਰ ਦੀ ਕਮਾਈ ਜਿਸ ਘਰ ਲਈ ਅਸੀਂ ਲਾਈ ਹੈ ਉਸ ਘਰ ਲਈ ਅਸੀਂ ਸੜਕ ‘ਤੇ ਧੱਕਾ ਖਾ ਰਹੇ ਹਹਾਂ ਉਨ੍ਹਾਂ ਨੇ ਮੰਤਰੀ ਤੋਂ ਮੰਗ ਕੀਤੀ ਕਿ ਬਿਲਡਰਾਂ ਖਿਲਾਫ਼ ਇੱਕ ਠੋਸ ਨੀਤੀ ਬਣਾ ਕੇ ਭਾਰ ਸਰਕਾਰ ਉਨ੍ਹਾਂ ਨੂੰ ਮਕਾਨ ਦਿਵਾਏ (Modi)
ਮੈਟਰੋ ਨਾਲ ਯਾਤਰਾ ਬਣੇ ਮਾਣ ਦਾ ਵਿਸ਼ਾ : ਮੋਦੀ | Modi
ਮੋਦੀ ਨੇ ਮੈਟਰੋ ਰਾਹੀਂ ਯਾਤਰਾ ਨੂੰ ਮਾਣ ਦਾ ਵਿਸ਼ਾ ਬਣਾਉਣ ਦਾ ਸੱਦਾ ਦਿੰਦਿਆਂ ਅੱਜ ਜਨਤਕ ਆਵਾਜਾਈ ਦੀ ਵਰਤੋਂ ਸਬੰਧੀ ਲੋਕਾਂ ਨੂੰ ਮਾਨਸਿਕਤਾ ‘ਚ ਬਦਲਾਅ ਲਿਆਉਣ ਲਈ ਕਿਹਾ ਮੋਦੀ ਨੇ ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਤੋਂ ਬਾਅਦ ਕੌਮੀ ਰਾਜਧਾਨੀ ਖੇਤਰ ਨੋਇਡਾ ਦੇ ਐਮਿਟੀ ਯੂਨੀਵਰਸਟੀ ‘ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸ਼ਹਿਰਾਂ ‘ਚ ਤੁਰੰਤ ਆਵਾਜਾਈ ਪ੍ਰਣਾਲੀ ਦਾ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਇਹ ਸੁਸਾਸਨ ਕਾਰਨ ਸੰਭਵ ਹੈ ਉਨ੍ਹਾਂ ਨੇ ਕਿਹਾ ਕਿ ਜਨਤਕ ਆਵਾਜਾਈ ਸਬੰਧੀ ਸਮਾਜ ਦੀ ਮਾਨਸਿਕਤਾ ‘ਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਜਿਸ ਨਾਲ ਮੈਟਰੋ ‘ਚ ਸਫਰ ਕਰਨ ਵਾਲੇ ਲੋਕ ਮਾਣ ਮਹਿਸੂਸ ਕਰ ਸਕਣ।