ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਹੋਈ ਹਿਲਜੁਲ

Price, Petrol, Diesel

ਪੈਟਰੋਲ 10 ਪੈਸੇ ਸਸਤਾ
ਡੀਜ਼ਲ ਦੀਆਂ ਕੀਮਤਾਂ ਸਥਿਰ

ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦੇਖੀ ਗਈ (Petrol Diesel) ਅਤੇ ਇਹ ਇੱਕ ਹਫ਼ਤੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ ‘ਤੇ ਆ ਗਿਆ ਜਦੋਂਕਿ ਦੋ ਦਿਨ ਘਟਨ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ਅੱਜ ਸਥਿਰ ਰਹੀਆਂ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ 10 ਪੈਸੇ ਸਸਤਾ ਹੋ ਕੇ 75.70 ਰੁਪਏ ਪ੍ਰਤੀ ਲੀਟਰ ‘ਤੇ ਰਹਿ ਗਿਆ। ਇਹ 06 ਜਨਵਰੀ ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਉੱਥੇ ਹੀ ਡੀਜ਼ਲ ਦੀ ਕੀਮਤ 69.06 ਰੁਪਏ ਪ੍ਰਤੀ ਲੀਟਰ ‘ਤੇ ਗੈਰ ਬਦਲਵੀਂ ਰਹੀ।

  • ਕਲਕੱਤਾ ਅਤੇ ਮੁੰਬਈ ‘ਚ ਪੈਟਰੋਲ ਦੀ ਕੀਮਤ 10-10 ਪੈਸੇ ਘਟ ਕੇ ਕ੍ਰਮਵਾਰ 78.29 ਅਤੇ 81.29 ਰੁਪਏ ਪ੍ਰਤੀ ਲੀਟਰ ਰਹਿ ਗਈ।
  • ਚੇਨੱਈ ‘ਚ ਪੈਟਰੋਲ 11 ਪੈਸੇ ਸਸਤਾ ਹੋ ਕੇ ਅੱਜ 78.65 ਰੁਪਏ ਪ੍ਰਤੀ ਲੀਟਰ ਵਿਕਿਆ।
  • ਡੀਜ਼ਲ ਦੀ ਕੀਮਤ ਕਲਕੱਤਾ ‘ਚ 71.43 ਰੁਪਏ,
  • ਮੁੰਬਈ ‘ਚ 72.98 ਰੁਪਏ ਅਤੇ ਚੇਨੱਈ ‘ਚ 72.98 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।