ਲੋਕ ਸਭਾ ਚੋਣਾਂ: ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ

Parneet Kaur

ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਲਈ ਇਸ ਵਾਰ ਹੋਣਗੀਆਂ ਵੱਡੀਆਂ ਚੁਣੌਤੀਆਂ | Preneet Kaur

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਵੱਲੋਂ ਉਮੀਦਵਾਰ (Election) ਦਾ ਐਲਾਨ ਹੋ ਗਿਆ ਹੈ। 15 ਦਿਨ ਪਹਿਲਾਂ ਹੀ ਉਹ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਸਨ ਪਰਨੀਤ ਕੌਰ ਛੇਵੀਂ ਵਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਮੈਦਾਨ ’ਚ ਨਿੱਤਰੇ ਹਨ। (Preneet Kaur)

ਦੱਸਣਯੋਗ ਹੈ ਕਿ ਬੀਤੇ ਰਾਤ ਭਾਜਪਾ ਵੱਲੋਂ ਪੰਜਾਬ ਅੰਦਰ ਆਪਣੇ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਮੌਜ਼ੂਦਾ ਸੰਸਦ ਮੈਂਬਰ ਪਰਨੀਤ ਕੌਰ ਦਾ ਨਾਂਅ ਵੀ ਸ਼ਾਮਲ ਹੈ। ਪਰਨੀਤ ਕੌਰ ਵੱਲੋਂ ਪਿਛਲੇ ਸਮੇਂ ਤੋਂ ਆਪਣੀ ਚੋਣ ਮੁਹਿੰਮ ਬਿਨਾਂ ਟਿਕਟ ਤੋਂ ਹੀ ਭਖਾਈ ਹੋਈ ਸੀ ਕਿਉਂਕਿ ਪਹਿਲਾਂ ਤੋਂ ਹੀ ਤੈਅ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਹੀ ਚੋਣ ਮੈਦਾਨ ’ਚ ਹੋਣਗੇ। ਵੱਖਰੀ ਗੱਲ ਇਹ ਹੈ ਕਿ ਪਰਨੀਤ ਕੌਰ ਪਹਿਲਾਂ ਕਾਂਗਰਸ ਦੀ ਤਰਫੋਂ ਚੋਣ ਅਖਾੜੇ ’ਚ ਹੁੰਦੇ ਸਨ ਪਰ ਇਸ ਵਾਰ ਭਾਜਪਾ ਵੱਲੋਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵੋਟਾਂ ਮੰਗਣਗੇ। (Election)

ਸੰਸਦ ਮੈਂਬਰ ਪਰਨੀਤ ਕੌਰ ਨੇ ਲਗਾਤਾਰ ਤਿੰਨ ਵਾਰ ਹੈਟਰਿਕ ਵੀ ਲਾਈ | Preneet Kaur

ਪਰਨੀਤ ਕੌਰ ਸਾਲ 1999 ਵਿੱਚ ਪਹਿਲੀ ਵਾਰ ਪਟਿਆਲਾ ਤੋਂ ਕਾਂਗਰਸ ਪਾਰਟੀ ਲਈ ਮੈਂਬਰ ਪਾਰਲੀਮੈਂਟ ਦੀ ਚੋਣ ਲੜੇ ਅਤੇ ਪਹਿਲੀ ਵਾਰ ਹੀ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮੁੜ ਉਹ ਸਾਲ 2004 ’ਚ ਕਾਂਗਰਸ ਤੋਂ ਹੀ ਮੈਂਬਰ ਪਾਰਲੀਮੈਂਟ ਬਣੇ। ਇਸ ਤੋਂ ਇਲਾਵਾ ਸਾਲ 2009 ’ਚ ਉਹ ਤੀਜੀ ਵਾਰ ਮੁੜ ਚੋਣ ਜਿੱਤ ਕੇ ਸੰਸਦ ਮੈਂਬਰ ਬਣਨ ਦੀ ਹੈਟਿਕ ਮਾਰੀ। ਇਸੇ ਦੌਰਾਨ ਹੀ ਮਨਮੋਹਨ ਸਿੰਘ ਦੀ ਸਰਕਾਰ ’ਚ ਉਹ ਕੇਂਦਰ ਵਿੱਚ ਵਿਦੇਸ਼ ਰਾਜ ਮੰਤਰੀ ਬਣੇ।

ਇਸ ਤੋਂ ਬਾਅਦ ਸਾਲ 2014 ਵਿੱਚ ਉਹਨਾਂ ਦੀ ਜਿੱਤ ’ਤੇ ਬਰੇਕ ਲੱਗੀ ਅਤੇ ਪਰਨੀਤ ਕੌਰ ਨੂੰ ਨੂੰ ਆਮ ਆਦਮੀ ਪਾਰਟੀ ਦੇ ਧਰਮਵੀਰ ਗਾਂਧੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2019 ਵਿੱਚ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੇ ਪਰਨੀਤ ਕੌਰ ਨੇ ਮੁੜ ਚੌਥੀ ਵਾਰ ਸੰਸਦ ਵਿੱਚ ਭੇਜਿਆ। ਉਹ ਭਾਜਪਾ ਦੀ ਤਰਫੋਂ ਛੇਵੀਂ ਵਰ ਚੋਣ ਮੈਦਾਨ ਵਿੱਚ ਕੁੱਦੇ ਹਨ। ਦੱਸਣ ਯੋਗ ਹੈ ਕਿ ਭਾਜਪਾ ਦੀ ਤਰਫ ਤੋਂ ਪਰਨੀਤ ਕੌਰ ਦਾ ਰਾਹ ਆਸਾਨ ਨਹੀਂ ਹੈ ਤੇ ਉਨ੍ਹਾਂ ਨੂੰ ਜਿੱਤ ਲਈ ਦਿਨ ਰਾਤ ਇੱਕ ਕਰਨਾ ਪਵੇਗਾ। ਪਰਨੀਤ ਕੌਰ ਲਈ ਵੱਡੀ ਚੁਣੌਤੀ ਭਾਜਪਾ ਦੇ ਆਗੂਆਂ ਨੂੰ ਆਪਣੇ ਨਾਲ ਤੋਰਨ ਦੀ ਵੀ ਹੈ।

ਪਰਨੀਤ ਕੌਰ ਵੱਲੋਂ ਭਾਜਪਾ ਹਾਈ ਕਮਾਨ ਦਾ ਧੰਨਵਾਦ | Election

ਭਾਜਪਾ ਵੱਲੋਂ ਆਪਣਾ ਉਮੀਦਵਾਰ ਬਣਾਉਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਪ੍ਰਮੁੱਖ ਆਗੂਆਂ ਦਾ ਧੰਨਵਾਦ ਕੀਤਾ ਹੈ। ਪਰਨੀਤ ਕੌਰ ਨੇ ਕਿਹਾ ਕਿ ਪਹਿਲਾਂ ਵੀ ਪਟਿਆਲਾ ਦੇ ਲੋਕਾਂ ਨੇ ਹੀ ਉਨ੍ਹਾਂ ਦੀ ਚੋਣ ਲੜੀ ਹੈ ਤੇ ਇਸ ਵਾਰ ਵੀ ਪਟਿਆਲਾ ਦੇ ਲੋਕ ਹੀ ਉਹਨਾਂ ਦੀ ਚੋਣ ਲੜ ਕੇ ਸੰਸਦ ’ਚ ਭੇਜਣਗੇ। ਪਰਨੀਤ ਕੌਰ ਨੇ ਕਿਹਾ ਕਿ ਇਸ ਵਾਰ ਚੌ ਤਰਫਾ ਮੁਕਾਬਲਾ ਹੈ ਤੇ ਪੂਰੀ ਮਿਹਨਤਨਾਲ ਲੋਕਾਂ ਦੀ ਕਚਹਿਰੀ ’ਚ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ਦੌਰਾਨ ਦੇਸ਼ ਅੰਦਰ ਵਿਕਾਸ ਕਾਰਜਾਂ ’ਚ ਨਵਾਂ ਮੀਲ ਪੱਥਰ ਸਾਬਿਤ ਕੀਤਾ ਗਿਆ ਹੈ ਤੇ ਲੋਕ ਭਾਜਪਾ ਦੀ ਸਰਕਾਰ ਲਿਆਉਣ ਲਈ ਮੁੜ ਤਤਪਰ ਹਨ।

Also Read : ਵਾਤਾਵਰਨ ਦਾ ਮੁੱਦਾ ਵੀ ਚੋਣ ਮਨੋਰਥ ਪੱਤਰ ’ਚ ਸ਼ਾਮਲ ਹੋਵੇ