ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
(ਸੁਰਿੰਦਰ ਮਿੱਤਲ਼) ਤਪਾ। ਬਲਾਕ ਤਪਾ/ਭਦੌੜ ਦੇ ਪਿੰਡ ਪੱਖੋ ਕਲਾਂ ਵਿਖੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਅਮਲ ਕਰਦਿਆਂ ਆਪਣੇ ਬਜ਼ੁਰਗ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ। ਜਿਸ ਨੂੰ ਪਰਿਵਾਰ ਤੇ ਸਾਧ-ਸੰਗਤ ਵੱਲੋਂ ਨਮ ਅੱਖਾਂ ਨਾਲ ਖੋਜ਼ ਕਾਰਜਾਂ ਵਾਸਤੇ ਰਵਾਨਾ ਕੀਤਾ ਗਿਆ। Body Donor
ਅਸ਼ੋਕ ਕੁਮਾਰ ਇੰਸਾਂ, ਨਰੇਸ਼ ਕੁਮਾਰ ਤੇ ਪ੍ਰਵੇਸ਼ ਕੁਮਾਰ ਆਦਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗ (Body Donor) ਪੇ੍ਮੀ ਰਾਮ ਸਰੂਪ ਇੰਸਾਂ ਲੰਘੀ ਰਾਤ ਕੁੱਲ ਮਾਲਿਕ ਦੇ ਚਰਨਾਂ ’ਚ ਸੱਚਖੰਡ ਜਾ ਵਿਰਾਜੇ ਸਨ। ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ 137 ਮਾਨਵਤਾ ਭਲਾਈ ਕਾਰਜਾਂ ਤਹਿਤ ਮਰਨ ਉਪਰੰਤ ਆਪਣਾ ਮਿ੍ਰਤਕ ਸਰੀਰ ਖੋਜ ਕਾਰਜਾਂ ਵਾਸਤੇ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਜਿਸ ਨੂੰ ਪੂਰਾ ਕਰਨ ਲਈ ਸਮੁੱਚੇ ਪਰਿਵਾਰ ਨੇ ਪ੍ਰੇਮੀ ਰਾਮ ਸਰੂਪ ਇੰਸਾਂ ਦੀ ਅੰਤਿਮ ਇੱਛਾ ਨੂੰ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੇ੍ਰਮੀ ਦੀ ਮਿ੍ਰਤਕ ਦੇਹ ਨੂੰ ਮਹਾਂਰਿਸ਼ੀ ਮਾਰਕੰਡੇਸ਼ਵਰ ਮੈਡੀਕਲ ਇੰਸਟੀਚਿਊਟ ਅਤੇ ਰਿਸਰਚ ਸੈਂਟਰ ਅੰਬਾਲਾ ਨੂੰ ਮੈਡੀਕਲ ਖੋਜਾਂ ਕਾਰਜ਼ਾਂ ਵਾਸਤੇ ਦਾਨ ਕੀਤਾ ਗਿਆ ਹੈ। ਜਿਸ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ’ਚ ਪਰਿਵਾਰ, ਰਿਸ਼ਤੇਦਾਰ ਤੇ ਸਾਧ-ਸੰਗਤ ਨੇ ‘ਪ੍ਰੇਮੀ ਰਾਮ ਸਰੂਪ ਇੰਸਾਂ ਅਮਰ ਰਹੇ’, ‘ਸੱਚਾ ਸੌਦਾ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਅਕਾਸ ਗੁੰਜਾਊ ਨਾਅਰਿਆਂ ਹੇਠ ਅਤਿੰਮ ਰਵਾਨਗੀ ਦਿੱਤੀ। ਇਸ ਮੌਕੇ ਪਿੰਡ ਦੇ ਪਤਵੰਤਿਆਂ ਅਤੇ ਆਮ ਲੋਕਾਂ ਨੇ ਪਰਿਵਾਰ ਦੇ ਉਕਤ ਉਪਰਾਲੇ ਦੀ ਭਰਪੂਰ ਸਲਾਹੁਤਾ ਕੀਤੀ।
ਇਸ ਮੌਕੇ 25 ਮੈਂਬਰ ਬਸੰਤ ਰਾਮ ਇੰਸਾਂ, ਬੱਗਾ ਸਿੰਘ ਇੰਸਾਂ, 15 ਮੈਂਬਰ ਜਗਦੀਸ਼ ਸਿੰਘ ਇੰਸਾਂ, ਰਾਜਵਿੰਦਰ ਸਿੰਘ ਇੰਸਾਂ, ਡਾਕਟਰ ਜਸਵੀਰ ਸਿੰਘ ਇੰਸਾਂ, ਡਾਕਟਰ ਪਰਸ਼ੋਤਮ ਪੱਪੂ ਇੰਸਾਂ, ਸਤੀਸ਼ ਕੁਮਾਰ ਗੋਲੂ ਇੰਸਾਂ, ਬਰਨਾਲਾ ਤੋਂ ਨਸੀਬ ਚੰਦ ਸਿੰਗਲਾ, ਹਰਬੰਸ ਲਾਲ ਸਿੰਗਲਾ, ਬਲੌਰ ਚੰਦ ਤਪਾ, ਨਛੱਤਰ ਸਿੰਘ ਇੰਸਾਂ, ਹਰਮੇਸ਼ ਇੰਸਾਂ ਕਾਹਣਕੇ, ਜਗਤਾਰ ਇੰਸਾਂ, ਮੇਜਰ ਸਿੰਘ ਇੰਸਾਂ ਤੋਂ ਇਲਾਵਾ ਪਰਿਵਾਰ ਦੇ ਸਮੁੱਚੇ ਰਿਸ਼ਤੇਦਾਰ, ਪਿੰਡ ਦੀ ਸਾਧ-ਸੰਗਤ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।
ਬਲਾਕ ਭੰਗੀਦਾਸ ਅਸ਼ੋਕ ਇੰਸਾਂ ਨੇ ਕਿਹਾ ਕਿ ਅਜੋਕੇ ਸਮੇਂ ’ਚ ਕੋਈ ਆਪਣੇ ਸਿਰ ਦਾ ਵਾਲ ਵੀ ਨਹੀਂ ਦਿੰਦਾ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਮੁਰਸ਼ਿਦ ਦੇ ਪਵਿੱਤਰ ਬਚਨਾਂ ਨੂੰ ਪਹਿਲ ਦਿੰਦੇ ਹੋਏ ਮਾਨਵਤਾ ਦੀ ਨਿਸਵਾਰਥ ਸੇਵਾ ’ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕ ਲਾਜ਼ ਤਿਆਗ ਕੇ ਅਜਿਹੇ ਕਾਰਜ ਕਾਰਨਾ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦੇ ਹਨ। ਉਹਨਾਂ ਦੱਸਿਆ ਕਿ ਪ੍ਰੇਮੀ ਰਾਮ ਸਰੂਪ ਇੰਸਾਂ ਦੀ ਮਿ੍ਰਤਕ ਦੇਹ ਪਿੰਡ ਪੱਖੋ ਕਲਾਂ ਦੀ 7ਵੀਂ ਅਤੇ ਬਲਾਕ ਦੀ 133ਵੀਂ ਮਿ੍ਰਤਕ ਦੇਹ ਹੈ। ਉਨ੍ਹਾਂ ਇਸ ਮੌਕੇ ਉਕਤ ਕਾਰਜ ਲਈ ਪਰਿਵਾਰ ਦਾ ਉਚੇਚਾ ਧੰਨਵਾਦ ਵੀ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ