ਭਾਵਨਾ ਸ਼ੁੱਧ ਬਣਾਉਣ ਲਈ ਰਾਮ-ਨਾਮ ਜਪੋ: ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਭਾਵਨਾ ਸ਼ੁੱਧ ਬਣਾਉਣ ਲਈ ਰਾਮ-ਨਾਮ ਜਪੋ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਤੇ ਜਿੰਨ੍ਹਾਂ ਦੇ ਚੰਗੇ ਭਾਗ ਹਨ,ਉਹ ਓਮ, ਹਰੀ, ਅੱਲ੍ਹਾ, ਪਰਮਾਤਮਾ ਦਾ ਨਾਮ ਲੈਂਦੇ ਹਨ ਓਂਕਾਰ, ਅੱਲ੍ਹਾ-ਤਾਅਲਾ, ਵਾਹਿਗੁਰੂ, ਗੌਡ, ਸਭ ਇੱਕ ਹੀ ਮਾਲਕ ਦੇ ਨਾਮ ਹਨ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਮਾਲਕ ਇੱਕ ਹੈ ਇਸ ਲਈ ਤੁਸੀਂ ਮਾਲਕ ਦਾ ਨਾਮ ਜਪਿਆ ਕਰੋ ਮਾਲਕ ਦਾ ਨਾਮ ਜਪਣ ਲਈ ਤੁਹਾਨੂੰ ਕੋਈ ਘਰ-ਪਰਿਵਾਰ, ਕੰਮ-ਧੰਦਾ ਛੱਡਣ ਦੀ ਲੋੜ ਨਹੀਂ, ਕੋਈ ਵੱਖਰੇ ਤਰ੍ਹਾਂ ਦੇ ਕੱਪੜੇ ਪਹਿਨਣ ਦੀ ਲੋੜ ਨਹੀਂ, ਕੋਈ ਚੜ੍ਹਾਵਾ, ਰੁਪੱਈਆ, ਪੈਸਾ ਦੇਣ ਦੀ ਲੋੜ ਨਹੀਂ ਕਿਉਂਕਿ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਮਾਲਕ ਕਣ-ਕਣ ’ਚ ਹੈ, ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਇਸ ਲਈ ਮਾਲਕ ਨੂੰ ਪਾਉਣ ਲਈ ਸਿਰਫ਼ ਤੁਹਾਡੀ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ

ਇਸ ਲਈ ਤੁਸੀਂ ਜਿਵੇਂ ਕਿਤੇ ਪੈਦਲ ਜਾ ਰਹੇ ਹੋ, ਗੱਡੀ ਚਲਾ ਰਹੇ ਹੋ, ਤਾਂ ਜੀਭ, ਖ਼ਿਆਲਾਂ ਨਾਲ ਮਾਲਕ ਦਾ ਨਾਮ ਲੈਂਦੇ ਜਾਓ, ਤਾਂ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ, ਉਥੇ ਵੀ ਪੁੱਜ ਜਾਓਗੇ ਤੇ ਨਾਲ ਪਰਮਾਤਮਾ ਦੀ ਭਗਤੀ ਵੀ ਹੋ ਰਹੀ ਹੈ ਇਹੀ ਸਾਡੇ ਧਰਮਾਂ ’ਚ ਲਿਖਿਆ ਹੈ ਕਿ ਤੁਸੀਂ ਹੱਥਾਂ-ਪੈਰਾਂ ਨਾਲ ਕਰਮਯੋਗੀ ਤੇ ਜੀਭ-ਖ਼ਿਆਲਾਂ ਨਾਲ ਗਿਆਨਯੋਗੀ ਬਣੋ ਭਾਵ ਤੁਸੀਂ ਆਪਣਾ ਕੰਮ-ਧੰਦਾ ਕਰਦੇ ਰਹੋ ਤੇ ਨਾਲ ਮਾਲਕ ਦਾ ਨਾਮ ਜਪਦੇ ਰਹੋ, ਇਸ ਨਾਲ ਤੁਹਾਡੇ ਕੰਮ-ਧੰਦੇ ’ਚ ਵੀ ਬਰਕਤ ਆਵੇਗੀ ਅਤੇ ਪਰਮਾਤਮਾ ਦੀਆਂ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰ ਜਾਣਗੀਆਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਿੰਦਾ ਹੈ, ਲੈਂਦਾ ਨਹੀਂ ਜਿਸ ਦੀ ਸ਼ੁੱਧ, ਪਵਿੱਤਰ ਭਾਵਨਾ ਹੁੰਦੀ ਹੈ, ਪਰਮਾਤਮਾ ਉਸ ਨੂੰ ਦਰਸ਼ਨ ਦਿੰਦੇ ਹਨ, ਖੁਸ਼ੀਆਂ ਬਖਸ਼ਦੇ ਹਨ ਸ਼ੁੱਧ ਭਾਵਨਾ ਬਣਾਉਣ ਲਈ ਤੁਸੀਂ ਨਾਮ ਦਾ ਜਾਪ ਕਰਿਆ ਕਰੋ ਜਿਸ ਤਰ੍ਹਾਂ ਦੇਵ-ਮਹਾਂਦੇਵਾਂ ਦੇ ਮੂਲ ਮੰਤਰ ਹੁੰਦੇ ਹਨ, ਉਸੇ ਤਰ੍ਹਾਂ ਉਸ ਓਂਕਾਰ ਦਾ, ਜਿਸਨੇ ਬ੍ਰਹਮਾ, ਵਿਸ਼ਣੂੰ, ਮਹੇਸ਼ ਨੂੰ ਬਣਾਇਆ ਉਸ ਦਾ ਵੀ ਇੱਕ ਮੂਲ ਮੰਤਰ ਹੈ, ਜਿਸ ਦਾ ਜਾਪ ਕਰਨ ਨਾਲ ਤੁਸੀਂ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹੋ ਤੇ ਦੇਹਾਂਤ ਉਪਰੰਤ ਆਵਾਗਮਨ ਤੋਂ ਮੁਕਤੀ ਮਿਲਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ