ਪ੍ਰਣਬ ਨੇ ਕੀਤੀ ਹੇਡਗੇਵਾਰ ਦੀ ਸ਼ਲਾਘਾ, ਦੱਸਿਆ ਭਾਰਤ ਮਾਂ ਦਾ ਮਹਾਨ ਸਪੂਤ

Pranab, Praised, Headgewar, Said, Great, Mother, India, Mother

ਨਾਗਪੁਰ, (ਏਜੰਸੀ)। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅੱਜ ਨਾਗਪੁਰ ‘ਚ ਕੌਮੀ ਸਵੈ ਸੇਵਕ ਸੰਘ ਦੇ ਸੰਸਥਾਪਕ ਹੇਡਗੇਵਾਰ ਦੇ ਘਰ ਪਹੁੰਚੇ। ਇੱਥੇ ਵਿਜੀਟਰ ਬੁੱਕ ‘ਚ ਪ੍ਰਣਬ ਮੁਖਰਜੀ ਨੇ ਹੇਡਗੇਵਾਰ ਨੂੰ ਭਾਰਤ ਮਾਂ ਦਾ ਮਹਾਨ ਸਪੂਤ ਲਿਖਿਆ। ਇਸ ਦੌਰਾਨ ਪ੍ਰਣਬ ਮੁਖਰਜੀ ਦੇ ਨਾਲ ਆਰਐਸਐਸ ਮੁਖੀ ਮੋਹਨ ਭਾਗਵਤ ਵੀ ਮੌਜ਼ੂਦ ਰਹੇ। ਉਨ੍ਹਾਂ ਲਿਖਿਆ, ‘ਮੈਂ ਇੱਥੇ ਭਾਰਤ ਮਾਤਾ ਦੇ ਮਹਾਨ ਸਪੂਤ ਨੂੰ ਸਨਮਾਨ ਤੇ ਆਦਰ ਦੇਣ ਲਈ ਆਇਆ ਹਾਂ’ ਹੁਣ ਦੇਸ਼ ਦੁਨੀਆ ਦੀਆਂ ਨਜ਼ਰਾਂ ਘੜੀ ਦੀ ਉਸ ਸੂਈ ‘ਤੇ ਟਿਕੀਆਂ ਹੋਈਆਂ ਹਨ, ਜਿਸ ਪਲ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੌਮੀ ਸਵੈ ਸੇਵਕ ਸੰਘ ਤੀਜੇ ਸਾਲ ਓਟੀਸੀ (ਆਫਿਸਰਸ ਟਰੇਨਿੰਗ ਕੈਂਪ) ਦੇ ਭਾਵੀ ਸਵੈ ਸੇਵਕਾਂ ਨੂੰ ਸੰਬੋਧਨ ਕਰਨਗੇ।

ਇਸ ਸਬੰਧੀ ਇੱਕ ਪਾਸੇ ਸੰਘ ‘ਚ ਭਾਰੀ ਉਤਸ਼ਾਹ ਹੈ ਤਾਂ ਕਾਂਗਰਸ ਦੇ ਅੰਦਰ ਹਲਚਲ ਮੱਚੀ ਹੈ। ਕਾਂਗਰਸ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਕਿਤੇ ਪ੍ਰਣਬ ਕੁਝ ਅਜਿਹਾ ਨਾ ਕਹਿ ਦੇਣ, ਜਿਸ ਨਾਲ ਪਾਰਟੀ ਦੇ ਧਰਮ ਨਿਰਪੱਖ ਚਿਹਰੇ ‘ਤੇ ਅਸਰ ਪਵੇ। ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਰਹੇ ਪਟੇਲ ਨੇ ਕਿਹਾ ਕਿ ਮੁਖਰਜੀ ਦੇਸ਼ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਕਾਂਗਰਸ ਦੇ ਆਗੂ ਰਹੇ ਹਨ ਤੇ ਇਸ ਲਈ ਮੁਖਰਜੀ ਤੋਂ ਉਨ੍ਹਾਂ ਨੂੰ ਅਜਿਹੀ ਉਮੀਦ ਬਿਲਕੁਲ ਨਹੀਂ ਸੀ।

LEAVE A REPLY

Please enter your comment!
Please enter your name here