ਫਰੈਂਚ ਓਪਨ ਕੁਆਲੀਫਾਈਂਗ ‘ਚ ਪ੍ਰਜਨੇਸ਼ ਜਿੱਤਿਆ

ਪੈਰਿਸ (ਏਜੰਸੀ)। ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣਾ ਪਹਿਲਾ ਕੁਆਲੀਫਾਈਂਗ ਗੇੜ ਜਿੱਤ ਲਿਆ, ਹਾਲਾਂਕਿ ਰਾਮਕੁਮਾਰ ਰਾਮਨਾਥਨ ਅਤੇ ਸੁਮਿਤ ਨਾਗਲ ਨੂੰ ਹਾਰ ਕੇ ਬਾਹਰ ਹੋਣਾ ਪਿਆ ਪ੍ਰਜਨੇਸ਼ ਨੇ ਇਟਲੀ ਦੇ ਸਲਵਾਟੋਰ ਕਾਰੂਸੋ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲਾ ਕੁਆਲੀਫਾਈਂਗ ਗੇੜ ਜਿੱਤ ਲਿਆ ਹਾਲਾਂਕਿ ਰਾਮਕੁਮਾਰ ਅਤੇ ਸੁਮਿਤ ਦੋਵੇਂ ਹੀ ਆਪਣੇ ਆਪਣੇ ਮੁਕਾਬਲਿਆਂ ‘ਚ ਤਿੰਨ ਸੈੱਟਾਂ ਦੇ ਸੰਘਰਸ਼ ਦੇ ਬਾਵਜ਼ੂਦ ਹਾਰ ਕੇ ਬਾਹਰ ਹੋ ਗਏ।

ਦਿੱਲੀ ਦੇ ਸੁਮਿਤ ਨੇ ਵਿਸ਼ਵ ਦੇ 24ਵੇਂ ਨੰਬਰ ਦੇ ਖਿਡਾਰੀ ਸਲੋਵਾਕੀਆ ਦੇ ਮਾਰਟਿਨ ਕਿਲਜ਼ਾਨ ਵਿਰੁੱਧ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ 6-4 ਨਾਲ ਜਿੱਤ ਕੇ ਵਾਧਾ ਬਣਾਇਆ ਪਰ ਅਗਲੇ ਦੋਵੇਂ ਸੈੱਟ 6-4, 6-1 ਨਾਲ ਹਾਰ ਕੇ ਮੈਚ ਗੁਆ ਬੈਠਾ ਫਰੈਂਚ ਓਪਨ ‘ਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਖੇਡ ਰਹੇ 28 ਸਾਲਾ ਸਲੋਵਾਕੀਆਈ ਖਿਡਾਰੀ ਨੇ 20 ਸਾਲਾ ਭਾਰਤੀ ਖਿਡਾਰੀ ਤੋਂ ਪਹਿਲਾ ਸੈੱਟ ਹਾਰਨ ਤੋਂ ਬਾਅਦ ਦੋਵੇਂ ਸੈੱਟਾਂ ‘ਚ ਇੱਕ ਤਰਫ਼ਾ ਜਿੱਤ ਹਾਸਲ ਕੀਤੀ ਹਾਲਾਂਕਿ ਮਹਿਲਾ ਡਰਾਅ ‘ਚ ਅੰਕਿਤਾ ਰੈਨਾ ਤੋਂ ਆਸਾਂ ਹਨ ਜੋ 10ਵਾਂ ਦਰਜਾ ਰੂਸ ਦੀ ਅਵੇਜੀਨਾ ਰੋਡਿਨਾ ਵਿਰੁੱਧ ਖੇਡੇਗੀ ਜਦੋਂਕਿ ਯੂਕੀ ਭਾਂਬਰੀ ਨੂੰ ਵੀ ਉਸਦੀ ਰੈਂਕਿੰਗ ਦੇ ਆਧਾਰ ‘ਤੇ ਇਸ ਵਾਰ ਮੁੱਖ ਡਰਾਅ ‘ਚ ਜਗ੍ਹਾ ਮਿਲ ਗਈ ਹੈ।