ਨਵੀਂ ਦਿੱਲੀ। ਚੰਦ ਤੋਂ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸਰੋ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਰੋਵਰ ਨੇ ਚੰਦ ਦੀ ਸਤਹਿ ’ਤੇ ਸੈਂਚੁਰੀ ਲਾਉਂਦੇ ਹੋਏ ਹੁਣ ਤੱਕ 100 ਮੀਟਰ ਦੀ ਦੂਰੀ ਤੈਅ ਕਰ ਲਈ ਹੈ। ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰ ਕੇ ਕਿਹਾ ਕਿ ਚੰਦਰਯਾਨ 3 ਮਿਸ਼ਨ ਦੇ ਪ੍ਰਗਿਆਨ ਦਾ ਸੈਂਕੜਾ ਪੂਰਾ ਹੋ ਚੁੱਕਾ ਹੈ, ਇਹ ਚੰਦਰਮਾ ਦੇ ਉੱਪਰ ਹੁਣ ਤੱਕ 100 ਮੀਟਰ ਤੋਂ ਜ਼ਿਆਦਾ ਦੂਰੀ ਤੈਅ ਕਰ ਚੁੱਕਾ ਹੈ ਅਤੇ ਸਫ਼ਰ ਜਾਰੀ ਹੈ।
ਚੰਦਰਯਾਨ 3 ਪਹਿਲੀ ਚੁਣੌਤੀ ’ਤੇ ਉੱਤਰਿਆ ਖਰਾ | Pragyan Rover
ਇਸਰੋ ਦੁਆਰਾ ਭੇਜਿਆ ਗਿਆ ਚੰਦਰਯਾਨ 3 ਮਿਸ਼ਨ ਦਾ ਰੋਵਰ ਪ੍ਰਗਿਆਨ ਚੰਦ ਦੇ ਦੱਖਣੀ ਧਰੂਵ ’ਤੇ ਆਪਣੀ ਪਹਿਲੀ ਚੁਣੌਤੀ ’ਤੇ ਖਰਾ ਉੱਤਰਿਆ ਹੈ। ਇਸਰੋ ਅਨੁਸਾਰ ਐਤਵਾਰ (27 ਅਗਸਤ) ਨੂੰ ਰੋਵਰ ਪ੍ਰਗਿਆਨ ਇੱਕ ਵੱਡੇ ਟੋਏ ਦੇ ਕੋਲ ਪਹੁੰਚ ਗਿਆ ਸੀ। ਪਰ ਪਹਿਲਾਂ ਹੀ ਖਤਰੇ ਨੂੰ ਮਹਿਸੂਸ ਕਰਦਿਆਂ ਇਹ ਵਾਪਸ ਸੁਰੱਖਿਅਤ ਵਾਪਸ ਪਰਤ ਆਇਆ। ਇਸਰੋ ਨੇ ਸੋਮਵਾਰ ਨੂੰ ਰੋਵਰ ਪ੍ਰਗਿਆਨ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਇਸਰੋ ਨੇ ਹੁਣ ਐਕਸ ’ਤੇ ਫੋਟੋਆਂ ਸ਼ੇਅਰ ਕਰਦੇ ਹੋਏ ਦੱਸਿਆ ਕਿ ਚੰਦਰਯਾਨ 3 ਮਿਸ਼ਨ ਦਾ ਰੋਵਰ ਪ੍ਰਗਿਆਨ 27 ਅਗਸਤ ਨੂੰ ਆਪਣੇ ਸਥਾਨ ਤੋਂ 3 ਮੀਟਰ ਅੱਗੇ ਇੱਕ 4 ਮੀਟਰ ਵਿਆਸ ਵਾਲੇ ਕ੍ਰੇਟਰ ਦੇ ਕੋਲ ਪਹੁੰਚਿਆ। ਬਾਅਦ ’ਚ ਇਸਰੋ ਦੁਆਰਾ ਰੋਵਰ ਨੂੰ ਵਾਪਸ ਪਰਤਨ ਦੀ ਕਮਾਂਡ ਦਿੱਤੀ ਗਈ, ਜਿਸ ’ਚ ਸੁਰੱਖਿਅਤ ਇੱਕ ਨੇਂ ਰਸਤੇ ’ਤੇ ਅੱਗੇ ਵਧ ਰਿਹਾ ਹੈ। ਐਤਵਾਰ ਨੂੰ ਇਸਰੋ ਨੇ ਤਾਪਮਾਨ ਵਖਰੇਵੇਂ ਦਾ ਇੱਕ ਗਰਾਫ਼ ਜਾਰੀ ਕੀਤਾ ਸੀ ਜੋ ਕਿ ਚੰਦਰਯਨ 3 ਦੇ ਵਿਕਰਮ ਲੈਂਡਰ ਨਾਲ ਲੱਗੇ ਚੈਸਟ ਪੇਲੋਡ ਦੇ ਚੰਦ ਦੀ ਸਤ੍ਹਾ ਦਾ ਸੀ। ਇਸਰੋ ਵੱਲੋਂ ਜਾਰੀ ਕੀਤੇ ਗਏ ਗਰਾਫ਼ ’ਚ ਚੰਦ ਦੀ ਸਤਹਿ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ 50 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤੱਕ ਦਿਖਾਈ ਦੇ ਰਿਹਾ ਹੈ। ਇਸਰੋ ਦੇ ਅਨੁਸਾਰ ਪੇਲੋਡ ’ਚ ਤਾਪਮਾਨ ਜਾਂਚਣ ਦਾ ਯੰਤਰ ਫਿੱਟ ਕੀਤਾ ਗਿਆ ਹੈ ਜੋ ਕਿ ਸਤਹਿ ਦੇ ਅੇਠਾਂ 10 ਸੈਮੀ ਦੀ ਡੂੰਘਾਈ ਤੱਕ ਪਹੁੰਚਣ ’ਚ ਸਮਰੱਥ ਹੈ। ਇਸ ’ਚ 10 ਤਾਪਮਾਨ ਸੈਂਸਰ ਲੱਗੇ ਹੋਏ ਹਨ।