ਸਰਦੂਲਗੜ੍ਹ ਪੁਲਿਸ ਨੇ ਕੁਝ ਘੰਟਿਆਂ ’ਚ ਹੀ ਚੋਰ ਨੂੰ ਸਮਾਨ ਸਮੇਤ ਕੀਤਾ ਗ੍ਰਿਫਤਾਰ

Sardulgarh News

 ਸਰਦੂਲਗੜ੍ਹ  (ਗੁਰਜੀਤ ਸ਼ੀਂਹ)। ਸਰਦੂਲਗੜ੍ਹ ਪੁਲਿਸ ਨੇ ਘਰੋ ਚੋਰੀ ਹੋਏ ਲੱਖਾਂ ਰੁਪਏ ਗਹਿਣੇ ਅਤੇ ਨਗਦੀ ਕੁੱਝ ਹੀ ਘੰਟਿਆਂ ਚ ਬਰਾਮਦ ਕਰ ਲਿਆ ਹੈ। ਪ੍ਰੈਸ ਕਾਨਫਰੰਸ ਦਰਾਨ ਡੀ.ਐਸ.ਪੀ ਸਰਦੂਲਗੜ੍ਹ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਸਰਦੂਲਗੜ੍ਹ ਬਿਕਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਪੁਲਿਸ ਨੇ ਸਰਦੂਲਗੜ੍ਹ ਸ਼ਹਿਰ ਵਿੱਚੋਂ ਚੋਰੀ ਕਰਕੇ ਜਾਣ ਵਾਲੇ ਵਿਅਕਤੀ ਨੂੰ 22 ਤੋਲੇ ਸੋਨਾ ਤੇ ਨਗਦੀ ਸਮੇਤ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ( Sardulgarh News)

ਇਹ ਵੀ ਪੜ੍ਹੋ : ਵਿਜੀਲੈਂਸ ਵਿਭਾਗ ਦੇ ਅਧਿਕਾਰੀ ਬਣ ਕੇ ਲੁੱਟਣ ਵਾਲੇ ਦੋ ਸਾਬਕਾ ਫੌਜੀਆਂ ਸਣੇ ਤਿੰਨ ਕਾਬੂ

ਦੱਸ ਦੇਈਏ ਕਿ ਇਹ ਚੋਰੀ 29 ਅਗਸਤ 2023 ਨੂੰ ਸਰਦੂਲਗੜ੍ਹ ਦੇ ਵਾਰਡ ਨੰਬਰ 4 ’ਚ ਮੇਵਾ ਸਿੰਘ ਦੇ ਘਰ ਹੋਈ ਸੀ। ਉਨ੍ਹਾਂ ਦੱਸਿਆ ਕਿ ਚੋਰੀ ਕਰਨ ਵਾਲਾ ਰਾਜ ਭਗਤ ਪੁੱਤਰ ਅਸ਼ੋਕ ਕੁਮਾਰ ਰਾਮ ਨਗਰ ਵਸਤੀ ਸੰਗਰੂਰ ਦਾ ਰਹਿਣ ਵਾਲਾ ਹੈ। ਜਿਸ ’ਤੇ ਪਹਿਲਾ ਵੀ ਚੋਰੀ ਦੇ ਮੁਕੱਦਮੇ ਦਰਜ ਹਨ। ਚੋਰ ਤੋਂ ਪੁਲਿਸ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।

LEAVE A REPLY

Please enter your comment!
Please enter your name here