ਆਏ ਸਾਲ ਬਿਜਲੀ ਦੀ ਵਧ ਰਹੀ ਮੰਗ ਕਾਰਨ ਪਾਵਰਕੌਮ ਨੇ ਉੱਤਰੀ ਗਰਿੱਡ ਤੋਂ ਟਰਾਂਸਮਿਸ਼ਨ ਲਾਈਨ ਸਮਰੱਥਾ ਵਧਾਉਣ ਦੀ ਕੀਤੀ ਮੰਗ

PowerCom

6400 ਮੈਗਾਵਾਟ ਦੀ ਥਾਂ 7000 ਮੈਗਾਵਾਟ ਹੋਵੇ ਹਾਸਲ

ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਬਿਜਲੀ ਦੀ ਮੰਗ ਵਿੱਚ ਆਏ ਸਾਲ 10 ਫੀਸਦੀ ਵਾਧਾ ਹੋ ਰਿਹਾ ਹੈ। ਬਿਜਲੀ ਦੀ ਵਧ ਰਹੀ ਮੰਗ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਵੱਲੋਂ ਉੱਤਰੀ ਗਰਿੱਡ ਤੋਂ ਟਰਾਂਸਮਿਸ਼ਨ ਲਾਈਨ ਦੀ ਸਮੱਰਥਾਂ ਵਧਾਉਣ ਦੀ ਮੰਗ ਕੀਤੀ ਹੈ ਤਾ ਜੋਂ ਪੰਜਾਬ ਅੰਦਰ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। Powercom

ਇਕੱਤਰ ਹੋਈ ਜਾਣਕਾਰੀ ਮੁਤਾਬਿਕ ਪਾਵਰਕੌਮ ਨੂੰ ਉੱਤਰੀ ਗਰਿੱਡ ਤੋਂ ਟਰਾਂਸਮਿਸ਼ਨ ਲਾਈਨ ਰਾਹੀਂ ਮੌਜ਼ੂਦਾ ਸਮੇਂ 6400 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ ਜਦਕਿ ਪਾਵਰਕੌਮ ਵੱਲੋਂ ਇਸ ਲਾਇਨ ਤੋਂ ਬਿਜਲੀ ਸਮਰੱਥਾ ਵਧਾ ਕੇ 7000 ਮੈਗਾਵਾਟ ਤੱਕ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪਾਵਰਕੌਮ ਵੱਲੋਂ ਕੇਂਦਰੀ ਗਰਿੱਡ ਦੀ ਅਥਾਰਟੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਝੋਨੇ ਅਤੇ ਗਰਮੀ ਦੇ ਸੀਜ਼ਨ ਅੰਦਰ ਸੂਬੇ ਅੰਦਰ ਬਿਜਲੀ ਦੀ ਮੰਗ ਵਿੱਚ ਵੱਡਾ ਇਜਾਫ਼ਾ ਹੁੰਦਾ ਹੈ ਜੋਂ ਕਿ ਪਾਵਰਕੌਮ ਲਈ ਵੱਡੀ ਮੁਸ਼ਕਿਲ ਦਾ ਸਮਾ ਹੁੰਦਾ ਹੈ।

ਇਸ ਟਰਾਂਸਮਿਸ਼ਨ ਸਮਰੱਥਾਂ ਦੇ ਵੱਧਣ ਨਾਲ ਪਾਵਰਕੌਮ ਝੋਨੇ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਸਪਲਾਈ ਬਣਾਈ ਰੱਖਣ ਦੇ ਸਮਰੱਥ ਰਹੇਗੀ। ਦੱਸਣਯੋਗ ਹੈ ਕਿ ਲੰਘੇ ਝੋਨੇ ਦੀ ਸੀਜ਼ਨ ਵਿੱਚ ਅਤੇ ਅੰਤਾਂ ਦੀ ਪਈ ਗਰਮੀ ਕਾਰਨ ਬਿਜਲੀ ਦੀ ਮੰਗ 13600 ਮੈਗਾਵਾਟ ਤੇ ਪੁੱਜ ਗਈ ਸੀ, ਜੋਂ ਕਿ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 18 ਫੀਸਦੀ ਵੱਧ ਸੀ। ਪਾਵਰਕੌਮ ਕੋਲ ਭਾਵੇਂ ਸੂਬੇ ਅੰਦਰ ਐਨੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੀ ਉਤਪਾਦਨ ਸਮਰੱਥਾਂ ਨਹੀਂ ਪਰ ਪਾਵਰਕੌਮ ਵੱਲੋਂ ਆਪਣੇ ਬਾਹਰਲੇ ਸ੍ਰੌਤਾਂ ਤੋਂ ਬਿਜਲੀ ਖਰੀਦ ਕੇ ਇਸ ਮੰਗ ਨੂੰ ਪੂਰਾ ਕਰਦੀ ਹੈ। Powercom

ਪਾਵਰਕੌਮ ਦੇ ਸੀਐਮਡੀ ਸ੍ਰੀ ਬਲਦੇਵ ਸਿੰਘ ਸਰਾਂ ਨੇ ਪੁਸਟੀ ਕਰਦਿਆ ਦੱਸਿਆ ਕਿ ਉਨ੍ਹਾਂ ਵੱਲੋਂ ਕੇਂਦਰੀ ਗਰਿੱਡ ਅਥਾਰਟੀ ਨੂੰ ਟਰਾਂਸਮਿਸਨ ਸਮਰੱਥਾਂ ਵਧਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਵੱਲੋਂ ਤਿੰਨ 800 ਮੈਗਾਵਾਟ ਦੇ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦੀ ਤਜਵੀਜ਼ ਤੇ ਜੋਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਸਮੇਤ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਪ੍ਰਵਾਨਗੀ ਲਈ ਪ੍ਰਸਤਾਵ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਪੜ ਥਰਮਲ ਪਲਾਟ ਪੁਰਾਣੀ ਤਕਨੀਕ ਦਾ ਬਣਿਆ ਹੋਇਆ ਹੈ ਅਤੇ ਇਸ ਨੂੰ ਮੁੜ ਨਵੀਨੀਕਰਨ ਲਈ ਕਰੋੜਾਂ ਰੁਪਏ ਖਰਚਣ ਦੀ ਥਾਂ ਸੁਪਰਕ੍ਰਿਟੀਕਲ ਥਰਮਲ ਪਲਾਟ ਸਬੰਧੀ ਲਿਖਿਆ ਗਿਆ ਹੈ ਤਾ ਜੋਂ ਆਉਣ ਵਾਲੇ ਸਾਲਾ ਦੌਰਾਨ ਬਿਜਲੀ ਦੀ ਵੱਧ ਰਹੀ ਮੰਗ ਨਾਲ ਨਜਿੱਠਿਆ ਜਾ ਸਕੇ। ਦੱਸਣਯੋਗ ਹੈ ਕਿ ਜੋਂ ਪ੍ਰਾਈਵੇਟ ਥਰਮਲ ਬਣੇ ਹੋਏ ਹਨ, ਉਹ ਇਸੇ ਸੁਪਰਕ੍ਰਿਟੀਕਲ ਤਕਨੀਕ ਦੇ ਬਣੇ ਹੋਏ ਹਨ, ਜਿਸ ਨਾਲ ਕਿ ਕੋਲੇ ਦੀ ਖ਼ਪਤ ਘੱਟ ਹੁੰਦੀ ਹੈ ਅਤੇ ਬਿਜਲੀ ਉਤਪਾਦਨ ਜਿਆਦਾ ਹੁੰਦਾ ਹੈ। ਸੁਪਰਕ੍ਰਿਟੀਕਲ ਪਲਾਟ ਹੋਂਦ ਵਿੱਚ ਆਉਣ ਨਾਲ ਪਾਰਵਕੌਮ ਨੂੰ ਉਤਪਾਦਨ ਲਾਗਤ ਵਿੱਚ ਫਾਇਦਾ ਮਿਲੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।