Chinnaswamy Stadium Power Cut: ਸਟੇਡੀਅਮ ਬਣਿਆ ਹਨ੍ਹੇਰੇ ਦਾ ਸ਼ਿਕਾਰ, ਆਖਿਰ ਕਿਉਂ ਬੰਦ ਹੋਈ ਚਿੰਨਾਸਵਾਮੀ ਦੀ ਬਿਜ਼ਲੀ? ਜਾਣੋ

Chinnaswamy Stadium Power Cut
Chinnaswamy Stadium Power Cut: ਸਟੇਡੀਅਮ ਬਣਿਆ ਹਨ੍ਹੇਰੇ ਦਾ ਸ਼ਿਕਾਰ, ਆਖਿਰ ਕਿਉਂ ਬੰਦ ਹੋਈ ਚਿੰਨਾਸਵਾਮੀ ਦੀ ਬਿਜ਼ਲੀ? ਜਾਣੋ

ਸਪੋਰਟਸ ਡੈਸਕ। Chinnaswamy Stadium Power Cut: ਸੋਮਵਾਰ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਨੂੰ ਬਿਜਲੀ ਸਪਲਾਈ ਕੱਟ ਦਿੱਤੀ ਗਈ ਕਿਉਂਕਿ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਇਹ ਕਾਰਵਾਈ ਸਟੇਡੀਅਮ ਦੇ ਬਾਹਰ ਹਾਲ ਹੀ ’ਚ ਹੋਈ ਭਗਦੜ ਤੋਂ ਬਾਅਦ ਕੀਤੀ ਗਈ ਸੀ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਹ ਭਗਦੜ ਉਸ ਸਮੇਂ ਹੋਈ ਜਦੋਂ ਹਜ਼ਾਰਾਂ ਲੋਕ ਇੰਡੀਅਨ ਪ੍ਰੀਮੀਅਰ ਲੀਗ ’ਚ ਰਾਇਲ ਚੈਲੇਂਜਰਜ਼ ਬੰਗਲੌਰ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ।

ਇਹ ਖਬਰ ਵੀ ਪੜ੍ਹੋ : Sivakasi Factory Explosion: ਪਟਾਕਾ ਫੈਕਟਰੀ ’ਚ ਧਮਾਕਾ, ਹੁਣ ਤੱਕ 4 ਦੀ ਮੌਤ, 5 ਦੀ ਹਾਲਤ ਗੰਭੀਰ, ਰੈਸਕਿਊ ਜਾਰੀ

ਫਾਇਰ ਡਿਪਾਰਟਮੈਂਟ ਵੱਲੋਂ ਬੈਂਗਲੁਰੂ ਬਿਜਲੀ ਸਪਲਾਈ ਕੰਪਨੀ ਨੂੰ ਇੱਕ ਪੱਤਰ ਭੇਜਿਆ ਗਿਆ ਸੀ। ਬੈਂਗਲੁਰੂ ਬਿਜਲੀ ਸਪਲਾਈ ਕੰਪਨੀ (ਬੀਈਐਸਸੀਓਐਮ) ਨੂੰ 10 ਜੂਨ ਨੂੰ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦੇ ਡਾਇਰੈਕਟਰ ਜਨਰਲ ਵੱਲੋਂ ਇੱਕ ਪੱਤਰ ਮਿਲਿਆ ਜਿਸ ’ਚ ਕਿਹਾ ਗਿਆ ਸੀ ਕਿ ਕਰਨਾਟਕ ਸਟੇਟ ਕ੍ਰਿਕੇਟ ਐਸੋਸੀਏਸ਼ਨ (ਕੇਐਸਸੀਏ) ਨੂੰ ਸਟੇਡੀਅਮ ਵਿੱਚ ਜ਼ਰੂਰੀ ਅੱਗ ਸੁਰੱਖਿਆ ਉਪਾਅ ਕਰਨ ਲਈ ਕਈ ਵਾਰ ਕਿਹਾ ਗਿਆ ਸੀ। Chinnaswamy Stadium Power Cut

ਕੇਐਸਸੀਏ ਨੇ ਇਸ ਮਾਮਲੇ ’ਚ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ, ਪਰ ਸਮਾਂ ਸੀਮਾ ਤੋਂ ਬਾਅਦ ਵੀ ਲੋੜੀਂਦੇ ਸੁਧਾਰ ਨਹੀਂ ਕੀਤੇ | Chinnaswamy Stadium Power Cut

ਆਈਪੀਐਲ ਦੌਰਾਨ ਵੀ ਸਟੇਡੀਅਮ ’ਚ ਅੱਗ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਸਾਲ ਦੇ ਆਈਪੀਐੱਲ ਮੈਚ ਚਿੰਨਾਸਵਾਮੀ ਸਟੇਡੀਅਮ ’ਚ ਬਿਨਾਂ ਸਹੀ ਅੱਗ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੇ ਆਯੋਜਿਤ ਕੀਤੇ ਗਏ ਸਨ। ਹਜ਼ਾਰਾਂ ਦਰਸ਼ਕਾਂ ਦੀ ਮੌਜ਼ੂਦਗੀ ਦੇ ਬਾਵਜ਼ੂਦ, ਅੱਗ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਦਿਨ ਭਗਦੜ ਹੋਈ, ਉਸ ਦਿਨ ਵੀ ਸਟੇਡੀਅਮ ’ਚ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। Chinnaswamy Stadium Power Cut

4 ਜੂਨ ਨੂੰ ਆਰਸੀਬੀ ਦੀ ਜਿੱਤ ਪਰੇਡ ਦੌਰਾਨ ਹੋਈ ਸੀ ਭਗਦੜ

4 ਜੂਨ ਨੂੰ, ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਰਾਇਲ ਚੈਲੇਂਜਰਜ਼ ਬੰਗਲੌਰ ਦੀ ਆਈਪੀਐਲ 2025 ਦੀ ਖਿਤਾਬੀ ਜਿੱਤ ਦਾ ਜਸ਼ਨ ਮਨਾਉਣ ਲਈ ਸ਼ਾਮ ਨੂੰ ਇੱਕ ਜਿੱਤ ਪਰੇਡ ਕੱਢੀ ਗਈ। ਸਟੇਡੀਅਮ ’ਚ ਦਾਖਲ ਹੋਣ ਦੀ ਕੋਸ਼ਿਸ਼ ’ਚ ਬਹੁਤ ਸਾਰੇ ਲੋਕਾਂ ਨੇ ਕੰਧ ਟੱਪ ਕੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਐਂਟਰੀ ਗੇਟ ’ਤੇ ਹਜ਼ਾਰਾਂ ਦੀ ਭੀੜ ਸੀ। ਸੜਕ ’ਤੇ ਲੱਖਾਂ ਲੋਕ ਇਕੱਠੇ ਹੋ ਗਏ ਸਨ। ਇਸ ਦੌਰਾਨ ਭਗਦੜ ਮਚ ਗਈ। ਇਸ ’ਚ 11 ਲੋਕਾਂ ਦੀ ਮੌਤ ਹੋ ਗਈ ਤੇ 33 ਲੋਕ ਜ਼ਖਮੀ ਹੋ ਗਏ।