ਘਟੀਆ ਖਾਣੇ ਦਾ ਵੀਡੀਓ ਜਾਰੀ ਕਰਨ ਵਾਲਾ ਜਵਾਨ ਬਰਖਾਸਤ

ਨਵੀਂ ਦਿੱਲੀ (ਏਜੰਸੀ) । ਘਟੀਆ ਖਾਣੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਨ ਵਾਲੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਤੇਜ਼ ਬਹਾਦਰ ਯਾਦਵ ਨੂੰ ਅਨੁਸ਼ਾਸਨਹੀਣਤਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ  । ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਤੇਜ਼ ਬਹਾਦਰ ਨੂੰ ‘ਸਟਾਫ਼ ਕੋਰਟ ਆਫ਼ ਇੰਨਕੁਵਾਇਰੀ’ ‘ਚ ਦੋਸ਼ੀ ਪਾਇਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ।

ਇਹ ਕਾਰਵਾਈ  ਸਰਹੱਦੀ ਸੁਰੱਖਿਆ ਬਲ ਐਕਟ ਤਹਿਤ ਕੀਤੀ ਗਈ ਹੈ ਜਵਾਨ ਨੂੰ ਸੇਵਾ ਨਿਯਮਾਂ ਦੇ ਤਹਿਤ ਤੈਅ ਪ੍ਰਕਿਰਿਆਵਾਂ ਦੀ ਉਲੰਘਣਾ ਤੇ ਵਿਦਾਦਪੂਰਨ ਵੀਡੀਓ ਜਾਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਸੂਤਰਾਂ ਨੇ ਦੱਸਿਆ ਕਿ ਜਵਾਨ ਨੇ ਜੋ ਦੋਸ਼ ਲਾਏ ਸਨਠ, ਉਨ੍ਹਾਂ ਨੂੰ ਗਲਤ ਪਾਇਆ ਗਿਆ । ਪਰ ਫਿਰ ਵੀ ਉਨ੍ਹਾਂ ਤਿੰਨ ਮਹੀਨਿਆਂ ਦੇ ਅੰਦਰ ਅਪੀਲ ਕਰਨ ਦਾ ਮੌਕਾ ਦਿੱਤਾ ਗਿਆ ਹੈ । ਬੀਐਸਐਫ ਦੀ 29ਵੀਂ ਬਟਾਲੀਅਤ ‘ਚ ਤਾਇਨਾਤ ਇਸ ਜਵਾਨ ਨੂੰ ਜਾਂਚ ਦੌਰਾਨ ਜੰਮੂ ਟਰਾਂਸਫਰ ਕਰ ਦਿੱਤਾ ਗਿਆ ਸੀ ਜਵਾਨ ਨੇ ਦੋਸ਼ ਲਾਇਆ ਸੀ ਕਿ ਕੰਟਰੋਲ ਰੇਖਾ ਦੇ ਨੇੜੇ ਤਾਇਨਾਤ ਫੌਜੀਆਂ ਨੂੰ ਘਟੀਆ ਪੱਧਰ ਦਾ ਭੋਜਨ ਦਿੱਤਾ ਜਾ ਰਿਹਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।