9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ: ਦੂਜਾ ਦਿਨ, 18 ਦੇ ਅਪ੍ਰੇਸ਼ਨ

305 ਮਰੀਜ਼ਾਂ ਦੀ ਰਜਿਸਟ੍ਰੇਸ਼ਨ, 46 ਦੀ ਅਪ੍ਰੇਸ਼ਨ ਲਈ ਚੋਣ

ਸਰਸਾ (ਭੁਪਿੰਦਰ ਇੰਸਾਂ) । ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਲੱਗੇ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਮੁਫ਼ਤ ਕੈਂਪ ਦੇ ਦੂਜੇ ਦਿਨ ਮਰੀਜ਼ਾਂ ਦੇ ਆਪ੍ਰੇਸ਼ਨ ਸ਼ੁਰੂ ਹੋ ਗਏ ਹਨ ਪਹਿਲੇ ਦਿਨ 18 ਅਪ੍ਰੇਸ਼ਨ ਸਫ਼ਲਤਾਪੂਰਵਕ ਕੀਤੇ ਗਏ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ‘ਚ ਕੁੱਲ 305 ਵਿਅਕਤੀਆਂ ਦੀ ਰਜਿਸਟਰੇਸ਼ਨ ਹੋਈ, ਜਿਨ੍ਹਾਂ ‘ਚ 220 ਪੁਰਸ਼ ਤੇ 85 ਔਰਤਾਂ ਸ਼ਾਮਲ ਹਨ।

ਡਾਕਟਰਾਂ ਦੁਆਰਾ ਜਾਂਚ ਤੋਂ ਬਾਅਦ ਕੁੱਲ 46 ਵਿਅਕਤੀਆਂ ਦੀ ਅਪ੍ਰੇਸ਼ਨ ਲਈ  ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚ 26 ਪੁਰਸ਼ ਤੇ 20 ਔਰਤਾਂ ਸ਼ਾਮਲ ਹਨ ਇਹਨਾਂ ਵਿੱਚੋਂ ਸ਼ਾਮ ਤੱਕ ਡਾਕਟਰਾਂ ਦੁਆਰਾ 18 ਮਰੀਜ਼ਾਂ ਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਆਪ੍ਰੇਸ਼ਨ ਥੀਏਟਰ ‘ਚ ਅਪ੍ਰੇਸ਼ਨ ਕੀਤੇ ਜਾ ਚੁੱਕੇ ਹਨ ।

ਜਿਹਨਾਂ ‘ਚ 12 ਪੁਰਸ਼ ਤੇ 6 ਔਰਤਾਂ ਸ਼ਾਮਲ ਹਨ ਇਸ ਤੋਂ ਇਲਾਵਾ 65 ਵਿਅਕਤੀਆਂ ਨੂੰ ਕੈਲੀਪਰ, ਜੁੱਤੇ ਆਦਿ ਦੇਣ ਲਈ ਮਾਪ ਲਿਆ ਗਿਆ ਇਸ ਮੌਕੇ ਆਪ੍ਰੇਸ਼ਨ ਥੀਏਟਰ ਵਿੱਚ ਮਾਹਿਰਾਂ ਡਾਕਟਰਾਂ ਦੇ ਨਾਲ ਡਾ. ਵੇਦਿਕਾ ਇੰਸਾਂ, ਡਾ. ਸੰਦੀਪ ਭਾਦੂ, ਡਾ. ਪੁਨੀਤ ਇੰਸਾਂ, ਡਾ. ਕਪਿਲ ਸਿਡਾਨਾ, ਡਾ. ਸੰਦੀਪ ਬਜਾਜ, ਡਾ. ਨੀਤਾ ਇੰਸਾਂ, ਡਾ. ਨੇਹਾ ਇੰਸਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ।

ਜਿਕਰਯੋਗ ਹੈ ਕਿ 2008 ਤੋਂ ਹਰ ਸਾਲ 18 ਅਪਰੈਲ ਨੂੰ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਲੱਗਦੇ ਇਸ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਮੁਫ਼ਤ ਕੈਂਪ ਸਬੰਧੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੁਆਰਾ ਬਿਹਤਰੀਨ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਇਸ ਵਾਰ ਵੀ ਬੀਤੇ ਕੱਲ੍ਹ 18 ਅਪਰੈਲ ਨੂੰ ਸ਼ੁਰੂ ਹੋਏ ।

ਇਸ ਕੈਂਪ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਹਨ ਇਸ ਕੈਂਪ ਵਿੱਚ ਵੱਡੀ ਗਿਣਤੀ ‘ਚ ਮਰੀਜ ਪੁੱਜੇ ਜਿਹਨਾਂ ‘ਚੋਂ ਹੱਡੀ ਰੋਗ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਕੁਝ ਮਰੀਜਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਗਈ, ਜਿਹਨਾਂ ਦੇ ਅੱਜ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਆਪ੍ਰੇਸ਼ਨ ਥੀਏਟਰ ‘ਚ ਆਪ੍ਰੇਸ਼ਨ ਕੀਤੇ ਜਾ ਰਹੇ ਹਨ, ਜੋ ਕਿ 21 ਅਪਰੈਲ ਤੱਕ ਜਾਰੀ ਰਹਿਣਗੇ ।

ਕਈ ਮਰੀਜ਼ਾਂ ਦੇ ਹੋ ਰਹੇ ਹਨ ਦੋ ਤੋਂ ਤਿੰਨ ਅਪ੍ਰੇਸ਼ਨ

9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ‘ਚ ਡਾਕਟਰਾਂ ਵੱਲੋਂ ਜਾਂਚ ਤੋਂ ਬਾਅਦ ਚੁਣੇ ਗਏ ਮਰੀਜ਼ਾਂ ਦੇ ਮਾਹਿਰ ਡਾਕਟਰਾਂ ਦੁਆਰਾ ਅਪ੍ਰੇਸ਼ਨ ਕੀਤੇ ਜਾ ਰਹੇ ਹਨ ਇਹਨਾਂ ‘ਚ ਜ਼ਿਆਦਾਤਰ ਅਜਿਹੇ ਮਰੀਜ਼ ਹਨ, ਜਿਹਨਾਂ ਦੇ ਦੋ ਤੋਂ ਤਿੰਨ ਅਪ੍ਰੇਸ਼ਨ ਵੀ ਹੋ ਰਹੇ ਹਨ ਜਿਸ ਕਾਰਨ 18 ਮਰੀਜ਼ਾਂ ਦੇ 45 ਤੋਂ ਵੱਧ ਆਪ੍ਰੇਸ਼ਨ ਹੋ ਚੁੱਕੇ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।