ਹਿਮਾਚਲ : ਬੱਸ ਨਦੀ ‘ਚ ਡਿੱਗੀ, 45 ਮੌਤਾਂ

ਸ਼ਿਮਲਾ (ਏਜੰਸੀ) । ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਅੱਜ ਇੱਕ ਬੱਸ ਦੇ ਟੋਂਸ ਨਦੀ ‘ਚ ਡਿੱਗਣ ਨਾਲ 45 ਸਵਾਰੀਆਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਬੱਸ 56 ਸਵਾਰੀਆਂ ਨੂੰ ਲੈ ਕੇ ਉੱਤਰਾਖੰਡ ਦੇ ਟਿਊਨੀ ਜਾ ਰਹੀ ਸੀ । ਜਿਵੇਂ ਹੀ ਬੱਸ ਸ਼ਿਮਲਾ ਤੋਂ ਸੁਦੂਰ ਨੇਰਵਾ ਖੇਤਰ ‘ਚ ਪਹੁੰਚੀ ਤਾਂ ਉੱਥੇ ਟੋਂਸ ਨਦੀ ‘ਚ ਡਿੱਗ ਗਈ ਹਾਦਸੇ ‘ਚ 45 ਵਿਅਕਤੀਆਂ ਦੀ ਮੌਤ ਹੋ ਗਈ । ਜਦੋਂਕਿ 11 ਹੋਰ ਜ਼ਖਮੀ ਹੋ ਗਏ ਇਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਿਮਲਾ ਤੇ ਸਿਰਮੌਰ ਜ਼ਿਲ੍ਹਿਆਂ ਦੀ ਪੁਲਿਸ ਰਾਹਤ ਤੇ ਬਚਾਅ ਟੀਮ ਨਾਲ ਮੌਕੇ ‘ਤੇ ਪਹੁੰਚੀ ਸ਼ਿਮਲਾ ਦੇ ਐਸ. ਪੀ. ਡੀ. ਡਬਲਯੂ ਨੇਗੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।