ਪੂਜਨੀਕ ਗੁਰੂ ਦੀ ਚਿੱਠੀ ਨੇ ਸਾਧ-ਸੰਗਤ ‘ਚ ਭਰੀ ਨਵੀਂ ਊਰਜਾ, ਏਕੇ ਦਾ ਕੀਤਾ ਪ੍ਰਗਟਾਵਾ

ਪੂਜਨੀਕ ਗੁਰੂ ਦੀ ਚਿੱਠੀ ਨੇ ਸਾਧ-ਸੰਗਤ ‘ਚ ਭਰੀ ਨਵੀਂ ਊਰਜਾ, ਏਕੇ ਦਾ ਕੀਤਾ ਪ੍ਰਗਟਾਵਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ਦੂਜੀ ਚਿੱਠੀ ਸਬੰਧੀ ਸਾਧ-ਸੰਗਤ ਵਿੱਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਸਾਧ-ਸੰਗਤ ਦਾ ਕਹਿਣਾ ਹੈ ਕਿ ਗੁਰੂ ਜੀ ‘ਤੇ ਉਨ੍ਹਾਂ ਦਾ ਵਿਸ਼ਵਾਸ ਪਹਿਲਾਂ ਨਾਲੋਂ ਵੀ ਕਿਤੇ ਵੱਧ ਗਿਆ ਹੈ। ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਗਏ ਮਾਨਵਤਾ ਭਲਾਈ ਦੇ ਰਸਤਿਆਂ ਤੇ ਚੱਲ ਕੇ ਦੀਨ ਦੁਖੀਆਂ ਦੀ ਲਗਾਤਾਰ ਮੱਦਦ ਕਰ ਰਹੇ ਹਨ।

 

ਗੁਰੂ ਜੀ ‘ਤੇ ਪੂਰਨ ਵਿਸ਼ਵਾਸ : ਗੁਰਮੀਤ ਕੌਰ

ਭੈਣ ਗੁਰਮੀਤ ਕੌਰ ਇੰਸਾਂ ਵਾਸੀ ਤ੍ਰਿਪੜੀ ਪਟਿਆਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਕਈ ਦਹਾਕਿਆਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ਦੂਜੀ ਚਿੱਠੀ ‘ਚ ਜੋ ਸਾਧ-ਸੰਗਤ ਲਈ ਬਚਨ ਫਰਮਾਏ ਗਏ ਹਨ, ਉਹ ਉਨ੍ਹਾਂ ਦੇ ਪੂਰੀ ਤਰ੍ਹਾਂ ਫੁੱਲ ਚੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੂਹ ਸਾਧ ਸੰਗਤ ਡੇਰਾ ਸੱਚਾ ਸੌਦਾ ਨਾਲ ਚਟਾਨ ਵਾਂਗ ਖੜ੍ਹੀ ਹੈ, ਭਾਵੇਂ ਕਿ ਘੋਰ ਕਲਯੁੱਗ ਵਿੱਚ ਕਈ ਲੋਕ ਮਨ ਦੇ ਹੱਥੇ ਚੜ੍ਹ ਕੇ ਗੁਰਮਾਹ ਹੋ ਰਹੇ ਹਨ, ਪਰ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਮੇਤ ਸਾਧ ਸੰਗਤ ਮੈਨੇਜਮੈਂਟ ਨਾਲ ਮਿਲ ਕੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵਿੱਚ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਅਤੇ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਉਹ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਹਨ।

 

ਸੰਗਤ ਮੈਨੇਜਮੈਂਟ ਨਾਲ ਡਟ ਕੇ ਖੜ੍ਹੀ ਹੈ : ਹਰਮਿੰਦਰ ਨੋਨਾ

ਡੇਰਾ ਸੱਚਾ ਸੌਦਾ ਨਾਲ ਜੁੜੇ 45 ਮੈਂਬਰ ਹਰਮਿੰਦਰ ਨੋਨਾ ਦਾ ਕਹਿਣਾ ਹੈ ਕਿ ਗੁਰੂ ਜੀ ਵੱਲੋਂ ਭੇਜੀ ਗਈ ਦੂਜੀ ਚਿੱਠੀ ਦੀ ਖੁਸ਼ੀ ਸਾਧ-ਸੰਗਤ ਵੱਲੋਂ ਸੰਭਾਲੀ ਨਹੀਂ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਵੱਲੋਂ ਚਿੱਠੀ ਰਾਹੀਂ ਜੋਂ ਏਕਤਾ ਦਾ ਪਾਠ ਪੜ੍ਹਾਇਆ ਗਿਆ ਹੈ, ਸਾਧ-ਸੰਗਤ ਇਸ ‘ਤੇ ਡਟ ਕੇ ਪਹਿਰਾ ਦੇਵੇਗੀ। ਉਨ੍ਹਾਂ ਕਿਹਾ ਕਿਹਾ ਕਿ ਗੁਰੂ ਜੀ ਤੇ ਪੂਰਨ ਵਿਸ਼ਵਾਸ ਹੈ ਅਤੇ ਸਾਧ-ਸੰਗਤ ਮੈਨੇਜਮੈਂਟ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਤਾਕਤਾਂ ਵੱਲੋਂ ਸੰਗਤ ਨੂੰ ਗੁਰਮਾਹ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਡਟ ਕੇ ਸਹਿਯੋਗ ਕਰ ਰਹੀ ਹੈ ਅਤੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚੱਲ ਰਹੀ ਹੈ।

ਪੂਜਨੀਕ ਗੁਰੂ ਜੀ ਪਹਿਲਾਂ ਨਾਲੋਂ ਵੀ ਜ਼ਿਆਦਾ ਬਖਸ਼ ਰਹੇ ਨੇ ਪਿਆਰ : ਕਰੈਨਲ ਕੌਰ

ਕਰਨੈਲ ਕੌਰ ਦਾ ਕਹਿਣਾ ਹੈ ਕਿ ਉਹ ਅਤੇ ਉਸਦਾ ਪਰਿਵਾਰ 20 ਸਾਲਾ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਡੇਰਾ ਸੱਚਾ ਸੌਦਾ ਨਾਲ ਜੁੜ ਕੇ ਉਨ੍ਹਾਂ ਦੀ ਜਿੰਦਗੀ ਹੀ ਬਦਲ ਗਈ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੂਜੀ ਚਿੱਠੀ ਭੇਜ ਕੇ ਜੋਂ ਪਿਆਰ ਭੇਜਿਆ ਗਿਆ ਹੈ, ਉਸ ਲਈ ਧੰਨਵਾਦ ਕਰਨ ਨੂੰ ਸ਼ਬਦ ਘੱਟ ਹਨ। ਉਨ੍ਹਾਂ ਕਿਹਾ ਕਿ ਪੀਰੋਂ ਮੁਰਸ਼ਿਦ ਆਪਣੇ ਬੱਚਿਆਂ ਦਾ ਪੂਰਾ ਖਿਆਲ ਰੱਖ ਰਹੇ ਹਨ ਅਤੇ ਪਹਿਲਾ ਨਾਲੋਂ ਵੀ ਜਿਆਦਾ ਪਿਆਰ ਬਖਸ਼ ਰਹੇ ਹਨ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਦੀ ਏਕਤਾ ਵਿੱਚ ਬੰਨੀ ਹੋਈ ਹੈ ਅਤੇ ਮੈਨੇਜਮੈਂਟ ਦੇ ਨਾਲ ਖੜ੍ਹੀ ਹੈ। ਗੁਰੂ ਜੀ ਵੱਲੋਂ ਹੀ ਜ਼ਿੰਮੇਵਾਰਾਂ ਨੂੰ ਨਿਵਾਜ਼ਿਆ ਗਿਆ ਹੈ ਅਤੇ ਇਸ ‘ਤੇ ਸਵਾਲ ਖੜ੍ਹੇ ਕਰਨਾ ਮੂਰਖਤਾ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਹਮੇਸ਼ਾ ਖੜ੍ਹਾ ਰਹੇਗਾ।

ਚਿੱਠੀ ਨੂੰ ਪੜ੍ਹ ਕੇ ਰੂਹ ਗਦਗਦ ਹੋਈ : ਠੇਕੇਦਾਰ ਬਿੰਦਰ ਇੰਸਾਂ

ਡੇਰਾ ਸੱਚਾ ਸੌਦਾ ਨਾਲ ਕਈ ਸਾਲਾ ਤੋਂ ਜੁੜੇ ਠੇਕੇਦਾਰ ਬਿੰਦਰ ਇੰਸਾਂ ਵਾਸੀ ਲਲੋਛੀ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦੂਜੀ ਚਿੱਠੀ ਰਾਹੀਂ ਜੋ ਕਿ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਭੇਜਿਆ ਗਿਆ ਹੈ, ਇਸ ਨਾਲ ਸਾਧ-ਸੰਗਤ ਦੀ ਰੂਹ ਖਿੜ੍ਹ ਉਠੀ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਆਪਣੇ ਬੱਚਿਆਂ ਦੀ ਪਹਿਲਾ ਨਾਲੋਂ ਜਿਆਦਾ ਸੰਭਾਲ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਕਿਰਪਾ ਨਾਲ ਹੀ ਉਹ ਸਮਾਜ ਭਲਾਈ ਦੇ ਰਸਤੇ ਦੇ ਚੱਲੇ ਹੋਏ ਹਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦੀਨ ਦੁਖੀਆ ਦੀ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਤੇ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਹੈ, ਜੋਂ ਕਿ ਕੋਈ ਵੀ ਤਾਕਤ ਨਹੀਂ ਡੁਲਾ ਸਕਦੀ।

ਸਾਧ ਸੰਗਤ ਦਾ ਏਕਤਾ ਪੂਰੀ ਤਰ੍ਹਾਂ ਮਜ਼ਬੂਤ : ਸੇਵਾਦਾਸ ਸਾਬਕਾ ਸਰਪੰਚ

ਸੇਵਾਦਾਸ ਸਾਬਕਾ ਸਰਪੰਚ ਪਿੰਡ ਸਲੇਮਪੁਰ ਬ੍ਰਾਹਮਣਾ ਦਾ ਕਹਿਣਾ ਹੈ ਕਿ ਡੇਰਾ ਸੱਚਾ ਨਾਲ ਜੁੜ ਕੇ ਉਨਾਂ ਨੂੰ ਅਸਲੀ ਇਨਸਾਨ ਹੋਣ ਦੀ ਸਮਝ ਆਈ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਥਾਪੀ ਮੈਨੇਜਮੈਂਟ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਸੇਵਾਦਾਸ ਦਾ ਕਹਿਣਾ ਹੈ ਕਿ ਗੁਰੂ ਜੀ ਵੱਲੋਂ ਭੇਜੀ ਗਈ ਚਿੱਠੀ ਨਾਲ ਸੰਗਤ ਵਿੱਚ ਵੱਖਰਾ ਚਾਅ ਪੈਦਾ ਹੋਇਆ ਹੈ ਅਤੇ ਸੰਗਤ ਵੱਲੋਂ ਚਿੱਠੀ ਨੂੰ ਵਾਰ-ਵਾਰ ਪੜ੍ਹਿਆ ਗਿਆ ਹੈ। ਉਨਾਂ ਕਿਹਾ ਕਿ ਕੁਝ ਲੋਕ ਸਾਧ-ਸੰਗਤ ਦੇ ਏਕੇ ਤੋਂ ਘਬਰਾ ਗਏ ਹਨ, ਜਿਸ ਕਾਰਨ ਉਹ ਆਪਣੀ ਚਾਲਾਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨਾਲ ਜੁੜੀ ਸਾਧ-ਸੰਗਤ ਉਨ੍ਹਾਂ ਦੇ ਦੱਸੇ ਰਸਤਿਆਂ ਅਨੁਸਾਰ ਹੀ ਆਪਣੇ ਕਰਮ ਕਰ ਰਹੀ ਹੈ ਅਤੇ ਮਾਲਕ ਵੱਲੋਂ ਕੋਈ ਘਾਟ ਨਹੀਂ ਛੱਡੀ ਜਾ ਰਹੀ।
ਫਾਇਲ ਫੋਟੋ ਸੇਵਾਦਾਸ ਸਾਬਕਾ ਸਰਪੰਚ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ