ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਂਚ ਛੇ ਸਾਲ  ਬਾਅਦ ਪੂਜਾ ਨੇ ਦਿਵਾਇਆ ਮਹਿਲਾ ਤਮਗਾ

ਸੰਘਰਸ਼ ਤੋਂ ਬਾਅਦ ਜਿੱਤਿਆ ਕਾਂਸੀ ਤਮਗਾ

ਨਾਰਵੇ ਦੀ ਗ੍ਰੇਸ ਨੂੰ?10-7 ਨਾਲ ਹਰਾਇਆ

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਤਮਗਾ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ

ਰਿਤੂ ਖੁੰਝੀ ਭੈਣਾਂ ਦੀ ਬਰਾਬਰੀ ਤੋਂ

ਬੁਡਾਪੇਸਟ, 25 ਅਕਤੂਬਰ
ਭਾਰਤ ਦੀ ਪੂਜਾ ਢਾਂਡਾ ਨੇ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਵੀਰਵਾਰ ਰਾਤ ਨਵਾਂ ਇਤਿਹਾਸ ਰਚ ਦਿੱਤਾ ਪੂਜਾ ਨੇ 57 ਕਿਗ੍ਰਾ ਵਰਗ ‘ਚ ਕਾਂਸੀ ਤਮਗਾ ਜਿੱਤਿਆ ਅਤੇ ਇਸ ਦੇ ਨਾਲ ਹੀ ਉਹ ਵਿਸ਼ਵ ਕੁਸ਼ਤੀ ਟੂਰਨਾਮੈਂਟ 2008 ‘ਚ ਤਮਗਾ ਜਿੱਤਣ ਵਾਲੀ ਮਹਿਲਾ ਭਾਰਤੀ ਪਹਿਲਵਾਨ ਬਣੀ 57 ਕਿਗ੍ਰਾ ‘ਚ ਪੂਜਾ ਨੇ ਰੇਪਚੇਜ਼ ‘ਚ ਅਜ਼ਰਬੇਜ਼ਾਨ ਦੀ ਅਲੋਨਾ ਨੂੰ 8-3 ਨਾਲ ਹਰਾ ਕੇ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਗ੍ਹਾ ਬਣਾਈ ਸੀ ਅਤੇ ਫਿਰ ਨਾਰਵੇ ਦੀ ਗ੍ਰੇਸ ਜੈਕਬ ਦੀ ਚੁਣੌਤੀ ਨੂੰ 10-7 ਨਾਲ ਤੋੜ ਕੇ ਨਵਾਂ ਇਤਿਹਾਸ ਬਣਾ ਦਿੱਤਾ

 

ਭਾਰਤ ਦਾ ਵਿਸ਼ਵ ਕੁਸ਼ਤੀ ਟੂਰਨਾਮੈਂਟ ਦੇ ਇਤਿਹਾਸ ‘ਚ ਇਹ 12ਵਾਂ ਤਮਗਾ ਹੈ ਇਸ ਤੋਂ ਪਹਿਲਾਂ ਅਲਕਾ ਤੋਮਰ ਨੇ 2006, ਜਦੋਂਕਿ ਗੀਤਾ ਅਤੇ ਬਬੀਤਾ ਫੋਗਾਟ ਨੇ 2012 ‘ਚ ਭਾਰਤ ਲਈ ਕਾਂਸੀ ਤਮਗੇ ਜਿੱਤੇ ਸਨ ਇਸ ਤੋਂ ਇਲਾਵਾ 8 ਤਮਗੇ ਪੁਰਸ਼ ਪਹਿਲਵਾਨਾਂ ਦੇ ਨਾਂਅ ਹਨ
ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ 62 ਕਿਗ੍ਰਾ ‘ਚ ਰੇਪਚੇਜ਼ ‘ਚ ਹਾਰ ਗਈ ਸੀ ਜਦੋਂਕਿ ਰਿਤੁ ਫੋਗਾਟ (50) ਅਤੇ ਪੂਜਾ ਢਾਂਡਾ ਨੇ ਆਪਣੇ ਰੇਪਚੇਜ਼ ਮੁਕਾਬਲੇ ਜਿੱਤ ਕੇ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਗਾ ਬਣਾਈ ਸੀ ਪਰ ਰਿਤੁ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਾਪਾਨ ਦੀ ਗੇਂਪੇਈ ਤੋਂ 3-7 ਨਾਲ ਹਾਰ ਗਈ ਸੀ

 
ਸਾਕਸ਼ੀ ਨੇ ਚੇਪਚੇਜ਼ ‘ਚ ਹੰਗਰੀ ਦੀ ਮਰਿਆਨਾ ਨਾਲ ਸਖ਼ਤ ਮੁਕਾਬਲਾ ਕੀਤਾ ਪਰ ਉਸਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਸਭ ਤੋਂ ਬਾਅਦ ਭਾਰਤ ਦੀਆਂ ਸਾਰੀਆਂ ਆਸਾਂ ਪੂਜਾ ‘ਤੇ ਟਿਕ ਗਈਆਂ ਸਨ ਅਤੇ ਪੂਜਾ ਨੇ ਕਰੋੜਾਂ ਦੇਸ਼ਵਾਸੀਆਂ ਨੂੰ ਨਿਰਾਸ਼ ਨਹੀਂ ਕੀਤਾ ਪੂਜਾ ਨੇ ਸੰਘਰਸ਼ਪੂਰਨ ਮੁਕਾਬਲੇ ‘ਚ ਗ੍ਰੇਸ ਨੂੰ ਹਰਾ ਕੇ ਭਾਰਤ ਨੂੰ ਇਸ ਚੈਂਪੀਅਨਸ਼ਿਪ ‘ਚ ਦੂਸਰਾ ਤਮਗਾ ਦਿਵਾਇਆ ਇਸ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਪੁਰਸ਼ ਫ੍ਰੀਸਟਾਈਲ ਦੇ 65 ਕਿਗ੍ਰਾ ਵਰਗ ‘ਚ ਚਾਂਦੀ ਤਮਗਾ ਜਿੱਤਿਆ ਸੀ

 

 
ਇਸ ਦੌਰਾਨ ਗ੍ਰੀਕੋ ਰੋਮਨ ਮੁਕਾਬਲਿਆਂ ‘ਚ ਨਿੱਤਰੇ ਚਾਰੇ ਭਾਰਤੀ ਪਹਿਲਵਾਨਾਂ ਨੂੰ ਹਾਰ ਕੇ ਬਾਹਰ ਹੋਣਾ ਪਿਆ ਗ੍ਰੀਕੋ ਰੋਮਨ ਵਰਗ ‘ਚ ਵਿਜੇ, ਗੌਰਵ ਸ਼ਰਮਾ, ਕੁਲਦੀਪ ਮਲਿਕ ਅਤੇ ਹਰਪ੍ਰੀਤ ਸਿੰਘ ਸ਼ੁਰੂਆਤੀ ਗੇੜ ‘ਚ ਹੀ ਹਾਰ ਕੇ ਬਾਹਰ ਹੋ ਗਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।