ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਇਆ ਮਤਦਾਨ
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਰਾਜ ਦੀਆਂ ਸਾਰੀਆਂ 230 ਵਿਧਾਨ ਸਭਾ ਸੀਟਾਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਅੱਜ ਸਵੇਰੇ ਲਗਭਗ 65 ਹਜ਼ਾਰ ਮਤਦਾਨ ਕੇਂਦਰਾਂ ‘ਤੇ ਮਤਦਾਨ ਸ਼ੁਰੂ ਹੋ ਗਿਆ। ਪੰਜ ਕਰੋੜ ਤੋਂ ਜ਼ਿਆਦਾ ਮਤਦਾਤਾ ਅੱਠ ਵਜੇ ਤੋਂ ਪੰਜ ਵਜੇ ਤੱਕ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਹਾਲਾਂਕਿ ਬਾਲਾਘਾਟ ਜ਼ਿਲ੍ਹੇ ਦੇ ਨਕਸਲੀ ਪ੍ਰਭਾਵਿਤ ਤਿੰਨ ਖੇਤਰਾਂ ‘ਚ ਮਤਦਾਨ ਸਵੇਰੇ ਸੱਤ ਵਜੇ ਸ਼ੁਰੂ ਹੋਇਆ, ਜੋ ਤਿੰਨ ਵਜੇ ਤੱਕ ਚੱਲੇਗਾ। ਰਾਜ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਅਨੁਸਾਰ ਫਿਲਹਾਲ ਸਾਰੇ ਸਥਾਨਾਂ ‘ਤੇ ਮਤਦਾਨ ਸ਼ਾਂਤੀਪੂਰਨ ਢੰਗ ਨਾਲ ਸ਼ੁਰੂ ਹੋਣ ਦੀ ਖ਼ਬਰ ਹੈ। ਪੰਜ ਕਰੋੜ, ਚਾਰ ਲੱਖ, 33 ਹਜ਼ਾਰ 79 ਮਤਦਾਤਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਰਾਹੀਂ ਆਪਣਾ ਵੋਟ ਅਧਿਕਾਰ ਦੀ ਵਰਤੋਂ ਕਰਨਗੇ।
ਇਹ ਮਤਦਾਤਾ ਚੋਣ ਮੈਦਾਨ ‘ਚ ਮੌਜ਼ੂਦ 2899 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਰਾਂ ‘ਚ ਦੋ ਕਰੋੜ 63 ਲੱਖ 01 ਹਜ਼ਾਰ 300 ਪੁਰਸ਼ ਅਤੇ ਦੋ ਕਰੋੜ 41 ਲੱਖ 30 ਹਜ਼ਾਰ 390 ਮਹਿਲਾਵਾਂ ਸ਼ਾਮਲ ਹਨ। ਸਰਵਿਸ ਵੋਟਰ ਦੀ ਗਿਣਤੀ 62 ਹਜ਼ਾਰ 172 ਹੈ। ਰਾਜ ਦੇ ਸਾਰੇ 65 ਹਜ਼ਾਰ 341 ਮਤਦਾਨ ਕੇਂਦਰਾਂ ‘ਤੇ ਸ਼ਾਂਤੀਪੂਰਨ ਢੰਗ ਨਾਲ ਮਤਦਾਨ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਲੋੜੀਂਦੀ ਵਿਵਸਥਾ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਸੰਵੇਦਨਸ਼ੀਲ ਮੰਨੇ ਜਾਣ ਵਾਲੇ 06 ਹਜ਼ਾਰ 500 ਮਤਦਾਨ ਕੇਂਦਰਾਂ ਦੀ ਵੈਬਕਾਸਟਿੰਗ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ 6700 ਸੀਸੀਟੀਵੀ ਲਗਾਏ ਗਏ ਹਨ। ਉਥੇ ਚਾਰ ਹਜ਼ਾਰ 600 ਕੇਂਦਰਾਂ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ।
ਸ਼ਿਵਰਾਜ ਨੇ ਪਰਿਵਾਰ ਸਮੇਤ ਕੀਤੀ ਵੋਟਿੰਗ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਸਮੇਤ ਪਰਿਵਾਰ ਆਪਣੇ ਪੁਸ਼ਤੈਨੀ ਪਿੰਡ ਸੀਹੋਰ ਜ਼ਿਲ੍ਹੇ ਦੇ ਬੁਧਨੀ ਸਥਿਤ ਜੈਤ ਪਿੰਡ ‘ਚ ਮਤਦਾਨ ਕੀਤਾ। ਸ੍ਰੀ ਚੌਹਾਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਮਤਦਾਨ ਫਿਰ ਦੂਜੇ ਕੰਮ। ਅਸੀਂ ਆਪਣੇ ਪੁਸ਼ਤੈਨੀ ਪਿੰਡ ਜੈਤ ‘ਚ ਸਵੇਰੇ ਹੀ ਵੋਟ ਅਧਿਕਾਰ ਦੀ ਵਰਤੋਂ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।