ਡੀਐਨਏ ਵਾਲੇ ਬਿਆਨ ‘ਤੇ ਭਖੀ ਸਿਆਸਤ, ਪਰਮਪਾਲ ਕੌਰ ਦਾ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਮਾਨ ਨੂੰ ਮੋੜਵਾਂ ਜਾਵਬ

DNA statement

ਚੰਡੀਗੜ੍ਹ। ਪੰਜਾਬ ਦੀ ਆਈਏਐੱਸ ਅਧਿਕਾਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਵੱਲੋਂ ਸਵੈ ਇੱਛੁਕ ਸੇਵਾ ਮੁਕਤੀ ਲੈਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਟਿੱਪਣੀ ਤੋਂ ਬਾਅਦ ਪਰਮਪਾਲ ਕੌਰ ਭੜਕ ਗਏ ਹਨ। (DNA statement)

ਸਾਬਕਾ ਆਈਏਐੱਸ ਪਰਮਪਾਲ ਕੌਰ ਨੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਪਰਮਪਾਲ ਕੌਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਾਜਪਾ ਵਿਚ ਜਾਣ ਵਾਲਿਆਂ ਦਾ ਡੀਐੱਨਏ ਟੈਸਟ ਕਰਵਾਉਣ ਵਾਲੇ ਬਿਆਨ ’ਤੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਜਵਾਬ ਦਿੰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਨੂੰ ਖੁਦ ਡੀਐੱਨਏ ਦੀ ਫੁੱਲ ਫਾਰਮ ਤੱਕ ਵੀ ਪਤਾ ਨਹੀਂ ਹੋਵੇਗੀ। (DNA statement)

ਪਰਮਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਦਾ ਜਵਾਬ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਮੁੱਖ ਮੰਤਰੀ ਮਾਨ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਦਾ ਪਤਾ ਨਹੀਂ ਲੱਗਾ ਹੈ। ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ। ਉਨ੍ਹਾਂ ਨੇ ਵਲੰਟੀਅਰ ਰਿਟਾਇਰਮੈਂਟ ਲਈ ਹੈ। ਅਸਤੀਫ਼ਾ ਦੇਣ ਅਤੇ ਵਾਲੰਟੀਅਰ ਰਿਟਾਇਰਮੈਂਟ ਵਿੱਚ ਫਰਕ ਹੈ ਅਤੇ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਹੈ।

Also Read : ਲੋਕ ਸਭਾ ਚੋਣਾਂ 2024 : ਹੁਣ ’ਸਮਝਦਾਰ ਬੇਗਮ’ ਸਮਝਾਏਗੀ ਵੋਟ ਦੀ ਮਹੱਤਤਾ

ਇਸ ਦੇ ਨਾਲ ਹੀ ਪਰਮਪਾਲ ਕੌਰ ਨੇ ਕਿਹਾ ਕਿ ਉਹ ਟਿਕਟ ਲਈ ਭਾਜਪਾ ਵਿੱਚ ਨਹੀਂ ਆਏ ਹਨ। ਟਿਕਟ ਉਨ੍ਹਾਂ ਨੂੰ ਮਿਲੇ ਜਾਂ ਨਾ ਮਿਲੇ ਉਹ ਪੰਜਾਬ ਲਈ ਕੰਮ ਕਰਨਗੇ। ਉਹ ਕਿਸਾਨਾਂ ਦੀ ਗੱਲ ਕੇਂਦਰ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਹ ਕਿਸਾਨਾਂ ਨਾਲ ਖੜ੍ਹੇ ਹਨ। ਉਨ੍ਹਾਂ ਦਾ ਵਿਸ਼ਵਾਸ