ਪੰਜਾਬ ਵਿੱਚ ਚੜ੍ਹਿਆ ਸਿਆਸੀ ਪਾਰਾ, ਵੋਟਰਾਂ ਦੇ ਮੂੰਹ ਵੱਲ ਦੇਖ ਰਹੀਆਂ ਸਿਆਸੀ ਪਾਰਟੀਆਂ
ਚੰਡੀਗੜ੍ਹ। ਜਿਵੇਂ-ਜਿਵੇਂ ਕੈਲੰਡਰ ਦੀਆਂ ਤਰੀਕਾ 20 ਵੱਲ ਵਧ ਰਹੀਆਂ ਹਨ, ਪੰਜਾਬ ਦਾ ਸਿਆਸੀ (Politics in Punjab) ਤਾਪਮਾਨ ਵੱਧਦਾ ਜਾ ਰਿਹਾ ਹੈ। ਅਜੇ ਤੱਕ ਕੋਈ ਵੀ ਪਾਰਟੀ ਪੂਰੇ ਭਰੋਸੇ ਨਾਲ ਇਹ ਫੈਸਲਾ ਨਹੀਂ ਕਰ ਸਕੀ ਕਿ ਉਹ ਸੱਤਾ ’ਤੇ ਕਾਬਜ਼ ਹੋਵੇਗੀ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੀ। ਹਾਂ, ਇਸ ਸਭ ਦੇ ਵਿਚਕਾਰ ਇੱਕ ਤਸਵੀਰ ਜੋ ਸਾਫ਼ ਤੌਰ ’ਤੇ ਉੱਭਰ ਰਹੀ ਹੈ, ਉਹ ਹੈ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ। ਬੇਸ਼ੱਕ ਪਾਰਟੀ ਆਗੂ ਇਸ ਬਾਰੇ ਖੁੱਲ੍ਹ ਕੇ ਕੁਝ ਨਹੀਂ ਬੋਲ ਰਹੇ ਪਰ ਵੋਟਰ ਚੰਨੀ, ਸਿੱਧੂ ਅਤੇ ਜਾਖੜ ਧੜਿਆਂ ਵਿੱਚ ਵੰਡੀ ਪਾਰਟੀ ਨੂੰ ਸਾਫ਼ ਦੇਖ ਰਹੇ ਹਨ।
ਅਕਾਲੀ ਦਲ ਆਪਣੇ ਕੇਡਰ ਦੇ ਜ਼ੋਰ ’ਤੇ ਸੱਤਾ ’ਤੇ ਕਾਬਜ਼ ਹੋਣ ਲਈ ਜ਼ੋਰ ਲਗਾ ਰਿਹਾ ਹੈ, ਪਰ ਇਕੱਲਾ ਅਜਿਹਾ ਕਰਨ ਵਿੱਚ ਕਿੰਨਾ ਕੁ ਕਾਮਯਾਬ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਦੂਜੇ ਪਾਸੇ ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਇਹ ਯਕੀਨੀ ਤੌਰ ’ਤੇ ਇਸ ਵਾਰ ਬਿਹਤਰ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਪਾਰਟੀ ਆਗੂਆਂ ਦਾ ਬੇਰੁਜਗਾਰੀ, ਨਸ਼ਿਆ ਦੇ ਵੱਧਦੇ ਪ੍ਰਸਾਰ ਨੂੰ ਰੋਕਣ, ਪੰਜਾਬ ਵਿੱਚ ਔਰਤਾਂ ਦੀ ਹਾਲਤ ਸੁਧਾਰਨ ਵਰਗੇ ਮੁੱਖ ਮੁੱਦਿਆਂ ’ਤੇ ਸਪੱਸ਼ਟ ਸਟੈਂਡੇ ਹੈ। ਇਸ ਦੇ ਨਾਲ ਹੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਪੰਜਾਬ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ।
ਇਸ ਸਭ ਦੇ ਵਿਚਕਾਰ ਕਾਂਗਰਸ ਅਤੇ ਅਕਾਲੀ ਦਲ ਲਈ ਚਿੰਤਾਜਨਕ ਪਹਿਲੂ ਆਮ ਆਦਮੀ ਪਾਰਟੀ ਦਾ ਹੈ ਕਿਉਂਕਿ ਇਸ ਵਾਰ ਇਹ ਪਾਰਟੀ ਨਾ ਸਿਰਫ਼ ਮਾਲਵੇ ਸਗੋਂ ਮਾਝੇ ਅਤੇ ਦੁਆਬੇ ਵਿੱਚ ਵੀ ਇਨ੍ਹਾਂ ਦੋਵਾਂ ਪਾਰਟੀਆਂ ਦਾ ਨੁਕਸਾਨ ਕਰਦੀ ਨਜ਼ਰ ਆ ਰਹੀ ਹੈ। ਮਾਝੇ ਵਿੱਚ ਪਿਛਲੀਆਂ ਚੋਣਾਂ ’ਚ ਕਾਂਗਰਸ ਨੇ 25 ਵਿੱਚੋਂ 22 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਸਥਿਤੀ ਪੂਰੀ ਤਰ੍ਹਾ ਬਦਲ ਗਈ ਜਾਪਦੀ ਹੈ। ਤਰਨਤਾਰਨ ਜ਼ਿਲ੍ਹੇ ਦੀਆਂ 4 ਸੀਟਾਂ ਨੂੰ ਛੱਡ ਕੇ ਭਾਜਪਾ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲਿ੍ਹਆਂ ਵਿੱਚ ਕਮਾਲ ਕਰ ਸਕਦੀ ਹੈ। ਹੁਣ ਕੁੱਲ ਮਿਲਾ ਕੇ ਇਸ ਵਾਰ ਪੰਜਾਬ ਵਿੱਚ ਆਪ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਵਿਚਾਲੇ ਚਤੁਰਭੁਜ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੇ ਨਾਲ ਹੀ 3-4 ਸੀਟਾਂ ’ਤੇ ਕਿਸਾਨ ਜਥੇਬੰਦੀਆਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਵੀ ਇਸ ਮੁਕਾਬਲੇ ਨੂੰ ਪੰਜ-ਕੋਣੀ ਬਣਾਉਂਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਇਸ ਤਰ੍ਹਾਂ ਦੀ ਵੋਟ ਵੰਡ ਇਸ ਤੋਂ ਪਹਿਲਾਂ ਕਿਸੇ ਵੀ ਚੋਣ ਵਿੱਚ ਨਹੀਂ ਦੇਖੀ ਗਈ। ਹੁਣ ਸਾਰੀਆਂ ਪਾਰਟੀਆਂ ਵੋਟਰਾਂ ਦੇ ਮੂੰਹ ਵੱਲ ਦੇਖ ਰਹੀਆਂ ਹਨ, ਕਿਉਂਕਿ ਉਹ ਵੋਟਰ ਦੇ ਸਟੈਂਡ ਨੂੰ ਪਛਾਣਨ ਦੇ ਯੋਗ ਨਹੀਂ ਹਨ। ਇਸ ਸਾਰੀ ਸ਼ੰਕਾ ਤੋਂ ਪਰਦਾ ਜਿਸ ਦਿਨ ਵੋਟਾਂ ਦੀ ਗਿਣਤੀ ਹੋਵੇਗੀ, ਉਸ ਦਿਨ ਜ਼ਰੂਰ ਉੱਠ ਜਾਵੇਗਾ ਪਰ ਉਦੋਂ ਤੱਕ ਸਾਰੀਆਂ ਪਾਰਟੀਆਂ ਦੇ ਦਿਲਾਂ ਦੀ ਧੜਕਣ ਜ਼ਰੂਰ ਵਧ ਚੁੱਕੀ ਹੈ।
2017 ਵਿੱਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ
- ਕਾਂਗਰਸ: 77
- ਆਮ ਆਦਮੀ ਪਾਰਟੀ: 20
- ਅਕਾਲੀ ਦਲ: 15
- ਲੋਕ ਇਨਸਾਫ ਪਾਰਟੀ: 2
ਖੇਤਰ ਕੁੱਲ ਸੀਟਾਂ ਕਾਂਗਰਸ ਆਪ ਅਕਾਲੀ ਦਲ ਭਾਜਪਾ ਐਲਆਈਪੀ
- ਮਾਲਵਾ 69 40 18 8 1 2
- ਮਾਝਾ 25 22 0 2 1 0
- ਦੋਆਬਾ 23 15 2 5 1 0
- ਕੁੱਲ 117 77 20 15 3 2
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ