ਫੇਸਬੁੱਕ, ਇੰਸਟਾਂਗ੍ਰਾਮ ਨੇ ਚਿਨਾਰ ਕ੍ਰਾਪਸ ਦੇ ਪੇਜਾਂ ਨੂੰ ਕੀਤਾ ਬਲਾੱਕ

Chinar Corps Sachkahoon

ਫੇਸਬੁੱਕ, ਇੰਸਟਾਂਗ੍ਰਾਮ ਨੇ ਚਿਨਾਰ ਕ੍ਰਾਪਸ ਦੇ ਪੇਜਾਂ ਨੂੰ ਕੀਤਾ ਬਲਾੱਕ

ਸ਼੍ਰੀਨਗਰ। ਫੇਸਬੁੱਕ ਅਤੇ ਇੰਸਟਾਂਗ੍ਰਾਮ ਨੇ ਪਿਛਲੇ ਇੱਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਭਾਰਤੀ ਫੌਜ ਦੀ ਚਿਨਾਰ ਕ੍ਰਾਪਸ ਦੇ ਪੇਜਾਂ ਨੂੰ ਬੰਦ ਕਰ ਰੱਖਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ । 15 ਕੋਰ ਨੂੰ ਚਿਨਾਰ ਕੋਰ ਵੀ ਕਿਹਾ ਜਾਂਦਾ ਹੈ, ਜੋ ਕਸ਼ਮੀਰ ਘਾਟੀ ਵਿੱਚ ਅੱਤਵਾਦੀ ਵਿਰੋਧੀ ਅਭਿਆਨਾਂ ਦੇ ਨਾਲ-ਨਾਲ ਅਸਥਿਰ ਕੰਟਰੋਲ ਰੇਖਾ ਨਾਲ ਨਜਿੱਠਦਾ ਹੈ। ਉਹਨਾਂ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਚਿਨਾਰ ਕ੍ਰਾਪਸ ਦੇ ਦੋ ਸ਼ੋਸ਼ਲ ਮੀਡੀਆ ਪੇਜਾਂ ਨੂੰ ਕਿਉਂ ਬੰਦ ਕੀਤਾ ਗਿਆ ਹੈ। ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ, ‘ਫੇਸਬੁੱਕ ਕੋਲ ਇੱਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੱਕ ਪੇਜਾਂ ਨੂੰ ਬੰਦ ਕਰਨ ਦਾ ਮੁੱਦਾ ਚੁੱਕਿਆ ਗਿਆ ਹੈ।’ ਉਹਨਾਂ ਨੇ ਕਿਹਾ ‘ਅਜੇ ਤੱਕ ਉਹਨਾਂ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਆਈ ਹੈ। ’ ਉਹਨਾਂ ਨੇ ਕਿਹਾ ਕਿ ਫੇਸਬੁੱਕ ਅਤੇ ਇੰਸਟਾਂਗ੍ਰਾਮ ਪੇਜ ਸਹਰੱਦੋਂ ਪਾਰ ਫੈਲਾਏ ਜਾ ਰਹੇ ਝੂਠੇ ਅਤੇ ਦੁਸ਼ਪ੍ਰਚਾਰ ਨੂੰ ਰੋਕਣ ਅਤੇ ਲੋਕਾਂ ਨੂੰ ਕਸ਼ਮੀਰ ਘਾਟੀ ਵਿੱਚ ਅਸਲ ਸਥਿਤੀ ਤੋਂ ਜਾਣੂ ਕਰਵਾਉਣ ਲਈ ਬਣਾਏ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ