ਗੈਂਗਸਟਰਾਂ ਨੂੰ ਜੇਲ੍ਹ ‘ਚ ਮੋਬਾਇਲ ਫੜਾਉਣ ਦੇ ਮਾਮਲੇ ‘ਚ ਦੋ ਪੁਲਿਸ ਮੁਲਾਜ਼ਮ ਨਾਮਜ਼ਦ

Policemen, Nominated, Gangster

ਪੁਲਿਸ ਮੁਲਾਜ਼ਮਾਂ ਤੋਂ ਦੋ ਮੋਬਾPolicemen, Nominated, Gangsterਇਲ ਅਤੇ ਇੱਕ ਪਾਵਰ ਬੈਂਕ ਬਰਾਮਦ

ਬਠਿੰਡਾ (ਸੁਖਜੀਤ ਮਾਨ) ਕੈਦੀਆਂ/ਗੈਂਗਸਟਰਾਂ ਦੀ ਲੜਾਈ ਅਤੇ ਜੇਲ੍ਹ ‘ਚੋਂ ਮਿਲਦੇ ਮੋਬਾਇਲਾਂ ਆਦਿ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਗੋਬਿੰਦਪੁਰਾ ‘ਚੋਂ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ ਇਸ ਖੁਲਾਸੇ ਤਹਿਤ ਕੈਦੀਆਂ/ਗੈਂਗਸਟਰਾਂ ਤੱਕ ਮੋਬਾਇਲ ਪਹੁੰਚਾਉਣ ਵਾਲੇ ਕੋਈ ਹੋਰ ਨਹੀਂ ਸਗੋਂ ਜੇਲ੍ਹ ‘ਚ ਹੀ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦਾ ਨਾਂਅ ਸਾਹਮਣੇ ਆਇਆ ਹੈ ਇਨ੍ਹਾਂ ਦੋਵੇਂ ਮੁਲਾਜ਼ਮਾਂ ਨੂੰ ਮੋਬਾਇਲ ਫੜਾਉਣ ਦੀ ਕੋਸ਼ਿਸ਼ ਦੌਰਾਨ ਰੰਗੇ ਹੱਥੀਂ ਫੜਿਆ ਗਿਆ ਹੈ ਜਿਨ੍ਹਾਂ ਖਿਲਾਫ ਜੇਲ ਮੈਨੂਅਲ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਾਵਈ ਸ਼ੁਰੂ ਕਰ ਦਿੱਤੀ ਹੈ
ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੋਬਿੰਦਪੁਰਾ ਵਿਖੇ ਸਥਿਤ ਜੇਲ੍ਹ ‘ਚ ਡਿਊਟੀ ‘ਤੇ ਤਾਇਨਾਤ ਸਹਾਇਕ ਥਾਣੇਦਾਰ ਪਵਨ ਕੁਮਾਰ ਅਤੇ ਸਿਪਾਹੀ ਮਨਿੰਦਰਜੀਤ ਸਿੰਘ ਨੂੰ ਹਾਈ ਸਕਿਊਰਟੀ ਜੋਨ-1 ਦੇ ਸੈੱਲ ਨੰਬਰ 1 ਵਿੱਚ ਗੈਂਗਸਟਰਾਂ ਨੂੰ ਮੋਬਾਇਲ ਫੜਾਉਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਾਜ਼ਮਾਂ ਕੋਲੋਂ ਦੋ ਮੋਬਾਇਲ ਅਤੇ ਇੱਕ ਪਾਵਰ ਬੈਂਕ ਬਰਾਮਦ ਹੋਇਆ ਹੈ ਥਾਣਾ ਕੈਂਟ ਦੀ ਪੁਲਿਸ ਨੇ ਇਸ ਮਾਮਲੇ ‘ਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਬਿੰਦਪੁਰਾ ਦੇ ਬਿਆਨਾਂ ਦੇ ਅਧਾਰ ‘ਤੇ ਪਵਨ ਕੁਮਾਰ ਅਤੇ ਮਨਿੰਦਰਜੀਤ ਸਿੰਘ ਖਿਲਾਫ਼ ਸੈਕਸ਼ਨ 52 ਜੇਲ੍ਹ ਮੈਨੂਅਲ ਐਕਟ ਤਹਿਤ ਮੁਕੱਦਮਾ ਨੰਬਰ 138 ਦਰਜ ਕਰ ਲਿਆ ਹੈ

ਡੀਜੀਪੀ ਵੱਲੋਂ ਹੈੱਡ ਵਾਰਡਨ ਨੂੰ ਸ਼ਾਬਾਸ਼ : ਸੁਪਰਡੈਂਟ

ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਨੂੰ ਮੋਬਾਇਲ ਫੜਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਰੰਗੇ ਹੱਥੀਂ ਫੜਨ ਵਾਲੇ ਹੈੱਡ ਵਾਰਡਨ ਹੌਲਦਾਰ ਜਗਸੀਰ ਸਿੰਘ ਨੂੰ ਡੀਜੀਪੀ ਨੇ ਸਾਬਾਸ਼ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਹੌਲਦਾਰ ਜਗਸੀਰ ਸਿੰਘ ਨੂੰ ਇਨਾਮ ਵਜੋਂ ਇੱਕ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ

ਐਸਐਸਪੀ ਨੇ ਕੀਤਾ ਜੇਲ੍ਹ ਦਾ ਦੌਰਾ

ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਵੀ ਅੱਜ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਐਸਐਸਪੀ ਨੂੰ ਕਈ ਵਾਰ ਫੋਨ ਮਿਲਾਇਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਤੋਂ ਇਸ ਮੋਬਾਇਲ ਮਾਮਲੇ ਮਗਰੋਂ ਐਸਐਸਪੀ ਦੇ ਆਉਣ ਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ‘ਚ ਨਹੀਂ , ਉਂਜ ਹੀ ਆਏ ਸਨ ਉਨ੍ਹਾਂ ਐਸਐਸਪੀ ਦੇ ਦੌਰੇ ਸਬੰਧੀ ਹੋਰ ਕੁਝ ਨਹੀਂ ਦੱਸਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।